16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਮਾਸਟਰ ਰਾਮ ਗੋਪਾਲ ਪੀ.ਟੀ.ਆਈ. ਨੂੰ ਸੇਵਾ ਮੁਕਤੀ ਮੌਕੇ ਦਿੱਤੀ ਨਿੱਘੀ ਵਿਦਾਇਗੀ

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 01-06-2026
ਖਲਵਾੜਾ, 31 ਮਈ (ਮਨਦੀਪ ਸਿੰਘ ਸੰਧੂ)-ਸਿੱਖਿਆ ਵਿਭਾਗ ਵਿਚ 34 ਸਾਲ ਦੀ ਬੇਦਾਗ ਸੇਵਾ ਨਿਭਾਉਣ ਉਪਰੰਤ ਸਰਕਾਰੀ ਹਾਈ ਸਕੂਲ ਪਿੰਡ ਚੱਕ ਪ੍ਰੇਮਾ ਤਹਿਸੀਲ ਫਗਵਾੜਾ ਵਿਖੇ ਬਤੌਰ ਪੀ.ਟੀ.ਆਈ. ਅਧਿਆਪਕ ਸੇਵਾ ਮੁਕਤ ਹੋਏ ਮਾਸਟਰ ਰਾਮ ਗੋਪਾਲ ਨੂੰ ਨਿੱਘੀ ਵਿਦਾਇਗੀ ਦੇਣ ਲਈ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਅੰਮਿ੍ਤਪਾਲ ਸਿੰਘ ਕੁਲਾਰ ਸਮਾਜ ਸੇਵੀ, ਮਾ. ਵਰਿੰਦਰ ਸਿੰਘ ਕੰਬੋਜ ਸੀਨੀਅਰ ਅਧਿਆਪਕ ਆਗੂ, ਬਲਵਿੰਦਰ ਸਿੰਘ ਨਿਧੜਕ ਇੰਚਾਰਜ ਸਰਕਾਰੀ ਮਿਡਲ ਸਕੂਲ ਮਲਕਪੁਰ, ਹੈੱਡ ਮਾਸਟਰ ਸਤੀਸ਼ ਕੁਮਾਰ ਸਰਕਾਰੀ ਹਾਈ ਸਕੂਲ ਖਲਵਾੜਾ, ਮਾ. ਰਵਿੰਦਰ ਪਾਲ ਨਰੂੜ ਅਤੇ ਮਾ. ਸਤਪਾਲ ਦਾਦਰਾ ਨੇ ਸੇਵਾ ਮੁਕਤ ਹੋਏ ਮਾਸਟਰ ਰਾਮ ਗੋਪਾਲ ਨੂੰ ਚੰਗੇ ਭਵਿੱਖ ਅਤੇ ਸਿਹਤਯਾਬੀ ਲਈ ਸ਼ੁੱਭ ਇੱਛਾਵਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਪੂਰੀ ਸੇਵਾ ਦੌਰਾਨ ਇਮਾਨਦਾਰੀ, ਮਿਹਨਤ ਅਤੇ ਸਮਰਪਣ ਦੀ ਮਿਸਾਲ ਕਾਇਮ ਕੀਤੀ ਹੈ | ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ-ਨਾਲ ਅਨੁਸ਼ਾਸਨ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦੇ ਕੇ ਸਮਾਜ ਨੂੰ ਚੰਗੇ ਨਾਗਰਿਕ ਪ੍ਰਦਾਨ ਕਰਨ ਵਿਚ ਅਹਿਮ ਯੋਗਦਾਨ ਪਾਇਆ ਗਿਆ ਹੈ | ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਗੀਤ, ਕਵਿਤਾਵਾਂ ਅਤੇ ਭੰਗੜੇ ਰਾਹੀਂ ਮਾਸਟਰ ਰਾਮ ਗੋਪਾਲ ਨੂੰ ਸਨਮਾਨ ਭੇਟ ਕੀਤਾ ਗਿਆ | ਇਸ ਮੌਕੇ ਐਸ.ਐਮ.ਸੀ. ਕਮੇਟੀ, ਵੱਖ-ਵੱਖ ਅਧਿਆਪਕਾਂ ਅਤੇ ਗ੍ਰਾਮ ਪੰਚਾਇਤ ਵੱਲੋਂ ਉਨ੍ਹਾਂ ਨੂੰ ਖੂਬਸੂਰਤ ਤੋਹਫ਼ੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਆਪਣੇ ਸੰਬੋਧਨ ਵਿਚ ਮਾਸਟਰ ਰਾਮ ਗੋਪਾਲ ਨੇ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਸੇਵਾਕਾਲ ਦੌਰਾਨ ਮਿਲੇ ਸਹਿਯੋਗ ਅਤੇ ਪਿਆਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ | ਸਮਾਗਮ ਦੇ ਅੰਤ ਵਿਚ ਸਮੂਹ ਹਾਜ਼ਰੀਨ ਨੇ ਉਨ੍ਹਾਂ ਦੇ ਤੰਦਰੁਸਤ ਅਤੇ ਖ਼ੁਸ਼ਹਾਲ ਜੀਵਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ | ਸਟੇਜ ਦੀ ਸੇਵਾ ਮੈਡਮ ਤਜਿੰਦਰ ਕੌਰ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਗੁਰਦੀਪ ਸਿੰਘ ਘੁੰਮਣ, ਨਰਿੰਦਰ ਕੁਮਾਰ ਗੁਲਾਬਗੜ੍ਹ, ਪਰਮਜੀਤ ਸਿੰਘ, ਜਗਦੀਸ਼ ਕੌਰ, ਰਾਕੇਸ਼ ਕੁਮਾਰ, ਹਰਜੀਤ ਕੁਮਾਰ ਗੁਲਾਬਗੜ੍ਹ, ਗੁਰਮੇਜ ਲਾਲ, ਮੈਡਮ ਕਿ੍ਸ਼ਨ ਪ੍ਰਭਾ, ਪਰਮਿੰਦਰ ਸਿੰਘ, ਬਲਵੀਰ ਸਿੰਘ, ਪਿਆਰਾ ਸਿੰਘ ਸੰਗਤਪੁਰ, ਜਸਵੀਰ ਲਾਲ ਨੰਬਰਦਾਰ, ਦਵਿੰਦਰ ਕੌਰ, ਸਰਬਜੀਤ ਸਿੰਘ, ਮੈਡਮ ਸੀਤਾ ਰਾਣੀ, ਗੁਰਵਿੰਦਰ ਕੌਰ, ਪਰਮਜੀਤ ਰਾਮ, ਕਰਮਜੀਤ ਸਿੰਘ, ਜਗਜੀਤ ਕੌਰ, ਮੰਗਲ ਸੈਨ, ਡਾ. ਹਰਸ਼ਰਨ ਸਿੰਘ, ਜਸਵਿੰਦਰ ਕੌਰ, ਜਸਵਿੰਦਰ ਸਿੰਘ ਘੁੰਮਣ, ਨੰਬਰਦਾਰ ਕੁਲਦੀਪ ਸਿੰਘ ਘੁੰਮਣ, ਸੋਨੀ, ਪਰਮਿੰਦਰ ਸਿੰਘ ਸਾਬਕਾ ਪੰਚ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੌੜ ਮੰਡੀ ਤੋਂ ਗੁਰਜੀਤਪਾਲ ਸਿੰਘ ਗਿੰਨੀ ਨੇ 204 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਅਗਲੀ ਖ਼ਬਰ ਤਪ ਅਸਥਾਨ ਬਾਬਾ ਸ੍ਰੀਚੰਦ ਜੀ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ <br/>
Ad Position 24