08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸਰਕਾਰੀ ਕਾਲਜ ਭੁਲੱਥ ਵਿਖੇ ਮਨਾਇਆ 'ਵਿਸ਼ਵ ਵਾਤਾਵਰਨ ਦਿਵਸ'

Ad Position 21
No active advertisement
ਅਜੀਤ ਡੈਸਕ 08-06-2026
ਭੁਲੱਥ, 7 ਜੂਨ (ਮੇਹਰ ਚੰਦ ਸਿੱਧੂ)-ਸਰਕਾਰੀ ਕਾਲਜ ਭੁਲੱਥ ਵਿਖੇ ਸਮੂਹ ਸਟਾਫ਼ ਵੱਲੋਂ ਕਾਲਜ ਦੇ ਪਿ੍ੰਸੀਪਲ ਡਾ. ਸ਼ਸ਼ੀ ਬਾਲਾ ਦੀ ਅਗਵਾਈ ਵਿਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੀ ਗਰਾਊਾਡ ਵਿਚ ਬੂਟੇ ਲਗਾਏ ਗਏ | ਗੱਲਬਾਤ ਕਰਦਿਆਂ ਪਿ੍ੰਸੀਪਲ ਡਾ. ਸ਼ਸ਼ੀ ਬਾਲਾ ਨੇ ਕਿਹਾ ਕਿ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵਧ ਬੂਟੇ ਲਗਾਉਣੇ ਚਾਹੀਦੇ ਹਨ | ਇਸ ਮੌਕੇ ਉਪ ਪਿ੍ੰਸੀਪਲ ਪ੍ਰੋਫੈਸਰ ਵਿਜੇ ਸ਼ੰਕਰ, ਕਾਲਜ ਰਜਿਸਟਰਾਰ ਡਾ. ਮੁਖਵੀਰ ਸਿੰਘ, ਪ੍ਰੋਫੈਸਰ ਗੁਰਵਿੰਦਰ ਸਿੰਘ, ਡਾ. ਗਗਨਦੀਪ ਸਿੰਘ, ਪ੍ਰੋਫੈਸਰ ਸੀਮਾ, ਪ੍ਰੋਫੈਸਰ ਜਸਵੀਰ, ਪ੍ਰੋ: ਹਰਪ੍ਰੀਤ ਕੌਰ, ਅੰਜਲੀ ਦੇਵੀ, ਰਾਕੇਸ਼ ਕੁਮਾਰ ਖੰਨਾ, ਹਰਮਨ ਸਿੰਘ ਭੰਡਾਲ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂਆਂ ਤੇ ਵਰਕਰਾਂ 'ਤੇ ਤਸ਼ੱਦਦ ਕਰਕੇ ਸਬਰ ਦਾ ਇਮਤਿਹਾਨ ਨਾ ਲਵੇ ਭਗਵੰਤ ਮਾਨ ਸਰਕਾਰ-ਭਿੰਡਰ ਅਗਲੀ ਖ਼ਬਰ ਚੋਰੀ ਦੇ ਦੋਸ਼ ਹੇਠ ਇਕ ਵਿਰੁੱਧ ਕੇਸ ਦਰਜ
Ad Position 24