08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵਿਧਾਇਕ ਧਾਲੀਵਾਲ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਈਦ ਦੀ ਵਧਾਈ

Ad Position 21
No active advertisement
ਅਜੀਤ ਡੈਸਕ 08-06-2026
ਫਗਵਾੜਾ, 7 ਜੂਨ (ਹਰਜੋਤ ਸਿੰਘ ਚਾਨਾ)-ਜ਼ਿਲ੍ਹਾ ਕਪੂਰਥਲਾ ਕਾਂਗਰਸ ਪ੍ਰਧਾਨ ਅਤੇ ਸਥਾਨਕ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵੀਰਵਾਰ ਨੂੰ ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫ਼ਰੰਟ ਦੇ ਸੂਬਾ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਘੱਟ ਗਿਣਤੀ ਵਿੰਗ ਦੇ ਪੰਜਾਬ ਦੇ ਮੁੱਖ ਸਕੱਤਰ ਸਰਬਰ ਗੁਲਾਮ ਸੱਬਾ ਦੇ ਘਰ ਜਾ ਕੇ ਉਨ੍ਹਾਂ ਨੂੰ ਗੁਲਦਸਤਾ ਭੇਟ ਕੀਤਾ ਤੇ ਈਦ ਦੀਆਂ ਮੁਬਾਰਕਾਂ ਦਿੱਤੀਆਂ | ਇਸ ਮੌਕੇ ਪ੍ਰਜਾਪਤੀ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਅਮਰਜੀਤ ਸਿੰਘ ਨਿੱਝਰ, ਸੰਜੀਵ ਜਲੋਟਾ, ਦੇਵ ਕਾਲੀਆ ਤੇ ਧਰਮਵੀਰ ਰਾਣਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ | ਮੁਸਲਿਮ ਭਾਈਚਾਰੇ ਨੂੰ ਇਸ ਸ਼ੁੱਭ ਤਿਉਹਾਰ ਦੀ ਵਧਾਈ ਦਿੰਦੇ ਹੋਏ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਰਤ ਦੁਨੀਆ ਭਰ ਦੇ ਵੱਖ-ਵੱਖ ਧਰਮਾਂ ਤੇ ਸੰਪਰਦਾਵਾਂ ਦੇ ਲੋਕਾਂ ਦਾ ਘਰ ਹੈ | ਸਾਰੇ ਧਰਮਾਂ ਦੇ ਜਸ਼ਨਾਂ ਵਿਚ ਇੱਕੋ ਜਿਹੀ ਸ਼ਰਧਾ ਤੇ ਉਤਸ਼ਾਹ ਦੇਖ ਕੇ ਖ਼ੁਸ਼ੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਸੰਤਾਂ ਤੇ ਪੈਗ਼ੰਬਰਾਂ ਦੀ ਧਰਤੀ ਹੈ ਜਿਨ੍ਹਾਂ ਨੇ ਸਾਨੂੰ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ | ਸਾਨੂੰ ਉਨ੍ਹਾਂ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲਣਾ ਚਾਹੀਦਾ ਹੈ ਤੇ ਦੇਸ਼ ਤੇ ਕੌਮ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ | ਇਸ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਮੁਹੰਮਦ ਅਸਲਮ, ਮੁਹੰਮਦ ਇਜਾਜ਼, ਇਮਾਮ ਜ਼ਿਆ ਉਲ ਹੱਕ, ਮੁਹੰਮਦ ਸਾਜਿਦ, ਮੁਹੰਮਦ ਤਾਜੀਮ, ਮੁਹੰਮਦ ਸਲਮਾਨ ਕੁਰੈਸ਼ੀ, ਰੁਪਿੰਦਰ ਸਿੰਘ ਰੂਪਾ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਤਰਬੂਜ਼ ਦੀ 'ਪੰਜਾਬ ਮਿਠਾਸ' ਕਿਸਮ ਨੂੰ ਜ਼ਿਲ੍ਹੇ ਦੇ ਕਿਸਾਨਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ-ਡਾ. ਹਰਿੰਦਰ ਸਿੰਘ ਅਗਲੀ ਖ਼ਬਰ ਸਾਇੰਸ ਮਿਸਟੈੱ੍ਰਸ ਸੁਖਵਿੰਦਰ ਕੌਰ ਨੂੰ ਨਿੱਘੀ ਵਿਦਾਇਗੀ <br/>
Ad Position 24