06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਕਰਵਾਈ ਲਹਿੰਦੇ ਪੰਜਾਬ ਦੇ ਲਘੂ ਨਾਵਲ ‘ਸ਼ਿਕਾਰਨ’ ‘ਤੇ ਗੋਸ਼ਟੀ

Ad Position 21
No active advertisement
ਅਜੀਤ ਡੈਸਕ 25-06-2026


ਕਪੂਰਥਲਾ, 24 ਜੂਨ (ਅਮਰਜੀਤ ਕੋਮਲ)-ਲਹਿੰਦੇ ਪੰਜਾਬ ਦੇ ਨਾਮਵਰ ਨਾਵਲਕਾਰ ਅਲੀ ਅਨਵਰ ਆਹਮਦ ਦੇ ਲਘੂ ਨਾਵਲ ‘ਸ਼ਿਕਾਰਨ’ ਜਿਸਦਾ ਗੁਰਮੁਖੀ ਭਾਸ਼ਾ ਵਿਚ ਲਿੱਪੀਅੰਤਰਨ ਸ਼ਾਇਰ ਤੇ ਲੇਖਕ ਸ਼ਹਿਬਾਜ ਖ਼ਾਨ ਵਲੋਂ ਕੀਤਾ ਗਿਆ ਹੈ ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵਲੋਂ ਇਕ ਗੋਸ਼ਟੀ ਕਰਵਾਈ ਗਈ ਜਿਸ ਵਿਚ ਉੱਘੇ ਚਿੰਤਕ ਤੇ ਸ਼ਾਇਰ ਪ੍ਰੋ. ਕੁਲਵੰਤ ਸਿੰਘ ਔਜਲਾ ਮੁੱਖ ਮਹਿਮਾਨ ਵਜੋਂ, ਡਾ. ਸਤਿੰਦਰਜੀਤ ਸਿੰਘ (ਸੰਨੀ ਪੱਖੋਕੇ), ਸੰਸਥਾਪਕ ਬੁੱਕਸ ਰੂਟ ਅਤੇ ਡਾ. ਸੰਦੀਪ ਸਿੰਘ ਸਹਾਇਕ ਪ੍ਰੋ. ਖ਼ਾਲਸਾ ਕਾਲਜ ਅੰਮਿ੍ਤਸਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਗੋਸ਼ਟੀ ਦੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਹੋਈ | ਉਪਰੰਤ ਮੁਨੱਜਾ ਇਰਸ਼ਾਦ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨਾਵਲ ‘ਸ਼ਿਕਾਰਨ’ ਦੇ ਲਿੱਪੀਅੰਤਰਨ ਸਬੰਧੀ ਜਾਣਕਾਰੀ ਦਿੱਤੀ ਤੇ ਬਾਅਦ ਵਿਚ ਪਿ੍ੰਸੀਪਲ ਪ੍ਰੋਮਿਲਾ ਅਰੋੜਾ ਨੇ ਸ਼ਹਿਬਾਜ ਖ਼ਾਨ ਦੇ ਸਾਹਿਤਕ ਸਫ਼ਰ ਬਾਰੇ ਚਰਚਾ ਕਰਦਿਆਂ ਉਨ੍ਹਾਂ ਵਲੋਂ ਆਪਣੇ ਪਿਤਾ ਸਵ: ਕੰਵਰ ਇਮਤਿਆਜ਼ ਦੀ ਦਿੱਤੀ ਹੋਈ ਵਿਰਾਸਤ ਨੂੰ ਸੰਭਾਲਣ ਸਬੰਧੀ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ | ਮੰਚ ਸੰਚਾਲਕ ਨਰਿੰਦਰ ਨੀਤ ਨੇ ਕਿਹਾ ਕਿ ਲਿੱਪੀਅੰਤਰਨ ਕਰਨਾ ਤੇ ਸਮੀਖਿਆ ਕਰਨਾ ਕੋਈ ਆਸਾਨ ਕੰਮ ਨਹੀਂ ਪਰੰਤੂ ਇਹ ਦੋਵੇਂ ਕਾਰਜ ਸ਼ਹਿਬਾਜ ਖਾਨ ਨੇ ਬਾਖ਼ੂਬੀ ਨਾਲ ਨਿਭਾਏ ਹਨ | ਗੋਸ਼ਟੀ ਵਿਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਉੱਘੇ ਲੇਖਕ ਤੇ ਚਿੰਤਕ ਡਾ. ਸਰਦੂਲ ਸਿੰਘ ਔਜਲਾ ਨੇ ਨਾਵਲ ਤੇ ਪਰਚਾ ਪੜਿ੍ਹਆ ਤੇ ਉਨ੍ਹਾਂ ਪੁਸਤਕ ਦੇ ਰੰਗਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪੁਸਤਕ ਤੁਹਾਡੇ ਨਜ਼ਰੀਏ ਨੂੰ ਵਾਲ ਟੋਲਦੀ ਹੈ ਤੇ ਇਸ ਵਿਚ ਸਿਰਫ਼ ਮੌਜਾਂ ਬਾਰੇ ਨਹੀਂ ਸਗੋਂ ਇਸਦੇ ਨਾਲ ਹੋਰ ਵੀ ਬਹੁਤ ਸਾਰੇ ਯਾਦਗਾਰੀ ਕਿਰਦਾਰ ਤੇ ਕਿੱਸੇ ਕਹਾਣੀਆਂ ਜੁੜੇ ਹੋਏ ਹਨ | ਉਨ੍ਹਾਂ ਸਪਸ਼ਟ ਕੀਤਾ ਇਸਦਾ ਟਾਈਟਲ ਔਰਤ ਦੀ ਨਾ ਪੱਖੀ ਸ਼ਖ਼ਸੀਅਤ ਨੂੰ ਜਾਹਿਰ ਕਰਦਾ ਹੈ | ਹਿੰਦੂ ਕੰਨਿਆ ਕਾਲਜ ਦੇ ਪੰਜਾਬੀ ਵਿਭਾਗ ਤੋਂ ਡਾ. ਜਸਦੀਪ ਕੌਰ ਨੇ ਨਾਵਲ ਦੇ ਤਕਨੀਕੀ ਪੱਖ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਅਜੋਕੇ ਤੇ ਪੱਛਮੀ ਥਿਊਰੀ ਦਾ ਹਵਾਲਾ ਦਿੰਦਿਆਂ ਨਾਵਲ ਦੀਆਂ ਪਰਤਾਂ ‘ਤੇ ਚਰਚਾ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਸ਼ਹਿਬਾਜਖ਼ਾਨ ਵਲੋਂ ਕੀਤੇ ਗਏ ਇਸ ਕਾਰਜ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਆਪਣੇ ਪਿਤਾ ਵਲੋਂ ਦੱਸੇ ਗਏ ਰਾਹਾਂ ‘ਤੇ ਚੱਲ ਕੇ ਸਾਹਿਤਕ ਖੇਤਰ ਵਿਚ ਨਾਮਣਾ ਖੱਟ ਰਹੇ ਹਨ | ਉਨ੍ਹਾਂ ਸ਼ਹਿਬਾਜ ਖ਼ਾਨ ਤੇ ਉਨ੍ਹਾਂ ਦੀ ਸ਼ਰੀਕੇ ਹਯਾਤ ਬਾਰੇ ਇਕ ਰਚਨਾ ਪੇਸ਼ ਕੀਤੀ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਵਲੋਂ ਨਾਵਲ ‘ਤੇ ਗੋਸ਼ਟੀ ਕਰਵਾਉਣ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ | ਵਿਸ਼ੇਸ਼ ਮਹਿਮਾਨ ਡਾ. ਸਤਿੰਦਰਜੀਤ ਸਿੰਘ ਸੰਨੀ ਪੱਖੋਕੇ ਨੇ ਕਿਹਾ ਕਿ ਪੁਸਤਕ ਗੋਸ਼ਟੀ ਵਿਚ ਅਜਿਹਾ ਮਾਹੌਲ ਸਿਰਜਿਆ ਜਾਣਾ ਆਪਣੇ ਆਪ ਵਿਚ ਬਹੁਤ ਵਧੀਆ ਹੈ | ਉਨ੍ਹਾਂ ਕਿਹਾ ਕਿ ਲਹਿੰਦੇ ਪੰਜਾਬ ਦੇ ਸਾਹਿਤ ਦਾ ਲਿੱਪੀਅੰਤਰਨ ਸ਼ਹਿਬਾਜ ਖ਼ਾਨ ਦੇ ਹਿੱਸੇ ਆਇਆ ਹੈ ਜਿਸਨੂੰ ਉਨ੍ਹਾਂ ਬਾਖ਼ੂਬੀ ਨਾਲ ਨਿਭਾਇਆ ਹੈ | ਗੋਸ਼ਟੀ ਨੂੰ ਸਹਾਇਕ ਪ੍ਰੋ. ਡਾ. ਸੰਦੀਪ ਸਿੰਘ ਨੇ ਵੀ ਸੰਬੋਧਨ ਕੀਤਾ | ਉਨ੍ਹਾਂ ਨਾਵਲ ਵਿਚ ਦਰਸਾਏ ਗਏ ਮਰਦ ਪ੍ਰਧਾਨ ਸਮਾਜ ਤੇ ਉਨ੍ਹਾਂ ਦੇ ਨਜ਼ਰੀਏ ਦੀ ਵੀ ਗੱਲ ਕੀਤੀ | ਗੋਸ਼ਟੀ ਦੀ ਸਮਾਪਤੀ ‘ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਬਾਅਦ ਵਿਚ ਗੋਸ਼ਟੀ ਸ਼ਾਮਲ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਤੇ ਸ਼ਹਿਬਾਜ ਖ਼ਾਨ ਤੇ ਉਨ੍ਹਾਂ ਦੀ ਧਰਮ ਪਤਨੀ ਮੁਨੱਜਾ ਇਰਸ਼ਾਦ ਨੂੰ ਸਨਮਾਨ ਪੱਤਰ ਦੇ ਸਨਮਾਨਿਤ ਕੀਤਾ | ਇਸ ਮੌਕੇ ਉੱਘੇ ਪ੍ਰਵਾਸੀ ਸ਼ਾਇਰ ਤੇ ਬਹੁਪੱਖੀ ਲੇਖਕ ਤੇ ਚਿੰਤਕ ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਹਰਭਜਨ ਸਿੰਘ, ਸਰਵਣ ਸਿੰਘ ਔਜਲਾ ਨੈਸ਼ਨਲ ਐਵਾਰਡੀ, ਡਾ. ਗੁਰਭਜਨ ਸਿੰਘ ਲਾਸਾਨੀ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ, ਇਪਟਾ ਦੇ ਆਗੂ ਇੰਦਰਜੀਤ ਸਿੰਘ ਰੂਪੋਵਾਲੀ ਤੇ ਉਨ੍ਹਾਂ ਦੀ ਧਰਮ ਪਤਨੀ ਸਰਬਜੀਤ ਰੂਪੋਵਾਲੀ, ਰਵਿੰਦਰ ਕੌਰ, ਹਰਜਿੰਦਰ ਸਿੰਘ ਨਾਂਗਲੂ, ਸੰਤੋਖ ਮੱਲ੍ਹੀ, ਰਿਤੂ ਸੂਦ, ਅਵਿਨਾਸ਼ ਭੱਲਾ, ਮਲਕੀਤ ਸਿੰਘ ਮੀਤ, ਸਵਰਾਜ ਕੌਰ, ਮਨੀਸ਼ ਕੁਮਾਰ ਤੇ ਮਨਪ੍ਰੀਤ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
ਮਾਡਰਨ ਜੇਲ੍ਹ ਦੇ ਹਵਾਲਾਤੀ ਪਾਸੋਂ ਮੋਬਾਈਲ ਬਰਾਮਦ
ਕਪੂਰਥਲਾ, 24 ਜੂਨ (ਸਡਾਨਾ)-ਮਾਡਰਨ ਜੇਲ੍ਹ ਦੇ ਹਵਾਲਾਤੀ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਨੂੰ ਲੈ ਕੇ ਕੋਤਵਾਲੀ ਪੁਲਿਸ ਨੇ ਹਵਾਲਾਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਜੋਗਿੰਦਰਪਾਲ ਨੇ ਦੱਸਿਆ ਕਿ ਜੇਲ੍ਹ ਅੰਦਰ ਬੈਰਕਾਂ ਦੀ ਤਲਾਸ਼ੀ ਦੌਰਾਨ ਹਵਾਲਾਤੀ ਪਵਨ ਕੁਮਾਰ ਵਾਸੀ ਜਲੰਧਰ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਪਾਸੋਂ ਐਪਲ ਦਾ ਮੋਬਾਈਲ ਫ਼ੋਨ ਸਮੇਤ ਸਿੰਮ ਬਰਾਮਦ ਹੋਇਆ, ਜਿਸ ਤਹਿਤ ਉਕਤ ਹਵਾਲਾਤੀ ਵਿਰੁੱਧ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਦਾ ਨਿਕਾਸੀ ਪਾਣੀ ਛੱਪੜ ’ਚ ਵਧਣ ਕਾਰਨ ਸੜਕ ਟੁੱਟਣ ਕਿਨਾਰੇ ਅਗਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰਜ਼ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਧਰਨਾ ਦੇ ਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾ...
Ad Position 24
No active advertisement