03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਵਿਧਾਨ ਸਭਾ ਚੋਣਾਂ ਸਮੇਂ ਪੰਥ ਦੋਖੀ ਸਿਆਸਤਦਾਨਾਂ ਤੋਂ ਸੁਚੇਤ ਰਹਿਣ ਸੰਗਤਾਂ- ਸਾਈਂ

Ad Position 21
No active advertisement
ਅਜੀਤ ਡੈਸਕ 25-06-2026


ਫਗਵਾੜਾ, 24 ਜੂਨ (ਚਾਨਾ)- ਧਾਰਮਿਕ ਤੇ ਸਮਾਜਿਕ ਆਗੂ ਮੋਹਨ ਸਿੰਘ ਸਾਈਂ ਨੇ ਫਗਵਾੜਾ ਦੀ ਸਮੂਹ ਸਾਧ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕੁੱਝ ਮਹੀਨੇ ਬਾਅਦ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਫਗਵਾੜਾ ਦੇ ਕੁੱਝ ਪੰਥ ਦੋਖੀ ਸਿਆਸਤਦਾਨਾਂ ਤੋਂ ਸੁਚੇਤ ਰਿਹਾ ਜਾਵੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਅਖੌਤੀ ਸਿਆਸਤਦਾਨਾਂ ਨੇ ਪਿਛਲੇ ਸਾਲ ਨਵੰਬਰ ਮਹੀਨੇ ‘ਚ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਦੇ 350 ਸਾਲਾ ਸ਼ਹਾਦਤ ਦਿਵਸ ਨੂੰ ਸਮਰਪਿਤ ਫਗਵਾੜਾ ਵਿਖੇ ਕਰਵਾਏ ਸਮਾਗਮ ਦੌਰਾਨ ਵਿਘਨ ਪਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਬਲਕਿ ਪਿੰਡਾਂ ‘ਚ ਜਾ ਕੇ ਸੇਵਾਦਾਰਾਂ ਨੂੰ ਗੁਰੂ ਕੇ ਲੰਗਰ ‘ਚ ਸਹਿਯੋਗ ਨਾ ਕਰਨ ਦਾ ਦਬਾਅ ਵੀ ਪਾਇਆ ਸੀ | ਉਨ੍ਹਾਂ ਦੱਸਿਆ ਕਿ ਬੀਤੇ ਸਾਲ 7 ਤੇ 8 ਨਵੰਬਰ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ ਬਾਬਾ ਗਧੀਆ ਫਗਵਾੜਾ ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ ਸੀ | ਜਿਸ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਦੇ ਲੜ ਲਗਾਉਣ ਲਈ ਪਹੁੰਚੇ ਸਨ | ਪਰ ਕੁੱਝ ਪੰਥ ਦੋਖੀਆਂ ਨੇ ਘਟੀਆ ਸਿਆਸਤ ਕਰਦੇ ਹੋਏ ਸੰਗਤਾਂ ਨੂੰ ਗੁਮਰਾਹ ਕਰਕੇ ਲੰਗਰ ਦੀ ਸੇਵਾ ਵਿਚ ਸਹਿਯੋਗ ਕਰਨ ਤੋਂ ਰੋਕਿਆ | ਜੋ ਕਿ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਅਤੇ ਮਨੁੱਖਤਾ ਦੀ ਸੇਵਾ ਦੇ ਵਿਰੁੱਧ ਹੈ | ਜਿਨ੍ਹਾਂ ਨੂੰ ਸਜਾ ਦੇਣ ਦਾ ਉਚਿੱਤ ਸਮਾਂ ਆ ਗਿਆ ਹੈ | ਸਾਈਂ ਨੇ ਕਿਹਾ ਕਿ ਸਿਆਸਤਦਾਨਾਂ ਦੀ ਦੁਖਦੀ ਰੱਗ ਚੋਣਾਂ ਸਮੇਂ ਵੋਟਾਂ ਹੀ ਹੁੰਦੀ ਹੈ ਅਤੇ ਇਹੋ ਸਮਾਂ ਹੈ ਜਦੋਂ ਵੋਟ ਦੇ ਲੋਕਤੰਤਾਂਤਿ੍ਕ ਹਥਿਆਰ ਦੇ ਨਾਲ ਇਹਨਾਂ ਅਖੌਤੀ ਸਿਆਸਤਦਾਨਾਂ ਨੂੰ ਸਬਕ ਸਿਖਾਇਆ ਜਾਣਾ ਜ਼ਰੂਰੀ ਹੈ |

Ad Position 22
No active advertisement
ਪਿਛਲੀ ਖ਼ਬਰ ਟਰੱਕ ਤੇ ਛੋਟੇ ਹਾਥੀ ਦੀ ਟੱਕਰ ’ਚ ਦੋ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਉਰਦੂ ਆਮੋਜ਼ ਸਿਖਲਾਈ ਕੋਰਸ ਲਈ ਦਾਖਲਾ ਸ਼ੁਰੂ-ਜਸਪ੍ਰੀਤ ਕੌਰ
Ad Position 24
No active advertisement