ਭੁਲੱਥ, 30 ਜੂਨ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ‘ਤੇ ਪੈਂਦੇ ਪਿੰਡ ਰਾਏਪੁਰ ਪੀਰ ਬਖ਼ਸ਼ ਵਾਲਾ ਰੋਡ ‘ਤੇ ਨਜ਼ਦੀਕ ਅਕਾਲ ਅਕੈਡਮੀ ਦੇ ਇੱਕ ਚਿੱਟੇ ਰੰਗ ਦੀ ਸਵਿਫ਼ਟ ਕਾਰ ‘ਤੇ ਟਰੈਕਟਰ ਦੀ ਹੋਈ ਜ਼ੋਰਦਾਰ ਟੱਕਰ ਦੌਰਾਨ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ | ਹਾਦਸੇ ਦੌਰਾਨ ਚਿੱਟੇ ਰੰਗ ਦੀ ਸਵਿਫ਼ਟ ਗੱਡੀ ਨੰਬਰ ਪੀ.ਬੀ. 8 ਐਫ.ਏ 54 96 ਜਿਸ ਨੂੰ ਕਰਨ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਮਕਸੂਦਪੁਰ ਚਲਾ ਰਿਹਾ ਸੀ, ਜਦੋਂ ਉਹ ਨਜ਼ਦੀਕ ਅਕਾਲ ਅਕੈਡਮੀ ਰਾਏਪੁਰ ਪੀਰਬਖਸ਼ ਵਾਲਾ ਲੁੱਕ ਪਲਾਟ ਦੇ ਨਜ਼ਦੀਕ ਪੁੱਜਾ, ਤਾਂ ਸਾਹਮਣੇ ਤੋਂ ਸੋਨਾਲੀਕਾ ਟਰੈਕਟਰ ਇੱਕ ਪ੍ਰਵਾਸੀ ਵਿਅਕਤੀ ਲਿਜਾ ਰਿਹਾ ਸੀ, ਜਿਸ ਨੇ ਇਕਦਮ ਮੋੜ ਕੱਟਿਆ, ਤਾਂ ਟਰੈਕਟਰ ਤੇ ਕਾਰ ਦੀ ਜ਼ੋਰਦਾਰ ਟੱਕਰ ਦੌਰਾਨ ਸਵਿਫ਼ਟ ਕਾਰ ਅਗਲੀ ਸਾਈਡ ਤੋਂ ਕਾਫ਼ੀ ਨੁਕਸਾਨੀ ਗਈ, ਤੇ ਕਾਰ ਚਾਲਕ ਦੇ ਮਾਮੂਲੀ ਸੱਟਾਂ ਵੀ ਲੱਗੀਆਂ , ਜਿਸ ਨੂੰ ਰਾਹਗੀਰਾਂ ਵੱਲੋਂ ਬਾਅਦ ਵਿਚ ਹਸਪਤਾਲ ਪਹੁੰਚਾਇਆ ਗਿਆ |