03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ ਪੰਜਾਬ ਸਰਕਾਰ-ਰਾਜਵਿੰਦਰ ਕੌਰ ਥਿਆੜਾ

Ad Position 21
No active advertisement
ਅਜੀਤ ਡੈਸਕ 03-07-2026
ਜੰਡਿਆਲਾ ਮੰਜਕੀ, 2 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਨਜ਼ਦੀਕੀ ਪਿੰਡ ਸਰਹਾਲੀ ਵਿਚ ਆਮ ਆਦਮੀ ਪਾਰਟੀ ਵਲੋਂ ਲੋਕ ਮਿਲਣੀ ਤਹਿਤ ਸਮਾਗਮ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਜਲੰਧਰ ਕੈਂਟ ਦੀ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਥਿਆੜਾ ਪੁੱਜੇ। ਪਿੰਡ ਦੇ ਸਰਪੰਚ ਹਰਮੇਸ਼ ਲਾਲ ਤੇ ਪਤਵੰਤਿਆਂ ਵਲੋਂ ਬੀਬੀ ਥਿਆੜਾ ਦਾ ਸਵਾਗਤ ਕੀਤਾ। ਆਪਣੇ ਸੰਬੋਧਨ ਵਿਚ ਬੀਬੀ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਮਹਿਲਾਵਾਂ ਦੇ ਬੈਂਕ ਖਾਤਿਆਂ ਵਿਚ ਰਾਸ਼ੀ ਮਿਲਣੀ ਸ਼ੁਰੂ ਹੋ ਗਈ ਹੈ। ਬੀਬੀ ਥਿਆੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਪੰਜਾਬ ਸਰਕਾਰ ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕਰ ਰਹੀ ਹੈ। ਇਸ ਮੌਕੇ ਸਰਪੰਚ ਹਰਮੇਸ਼ ਲਾਲ ਵਾਈਸ ਚੇਅਰਮੈਨ ਡੀ. ਸੀ. ਯੂ. ਜਲੰਧਰ ,ਪੰਚ ਜੀਵਨ ਰਾਮ, ਪੰਚ ਪ੍ਰਦੀਪ ਕੁਮਾਰ, ਪੰਚ ਰਘਵੀਰ ਸਿੰਘ ਢੇਸੀ, ਪੰਚ ਭਜਨ ਕੌਰ, ਪੰਚ ਕ੍ਰਿਸ਼ਨਾ ਦੇਵੀ, ਪੰਚ ਕਮਲਜੀਤ ਕੌਰ, ਜੋਗਿੰਦਰ ਪਾਲ, ਨੰਬਰਦਾਰ ਬਲਜਿੰਦਰ ਕੁਮਾਰ ਸੋਨੂ, ਸੁਖਦੇਵ ਕਟਾਰੀਆ (ਪ੍ਰਧਾਨ, ਗੁਰਦੁਆਰਾ ਸਾਹਿਬ), ਗੁਰਦੇਵ ਸਿੰਘ ਬਾਸੀ, ਬਾਬਾ ਜਸਵਿੰਦਰ, ਸਰਪੰਚ ਇੰਦਰਜੀਤ ਸਿੰਘ ਸੁੰਨੜ, ਜੱਗੀ ਸਰਹਾਲੀ, ਗਗਨ ਨੱਥੇਵਾਲ, ਰਵੀ, ਬਾਬੂ ਸ਼ਾਮ ਲਾਲ ਨੱਥੇਵਾਲ,ਬਹਾਦਰ ਸਿੰਘ, ਮਹਿੰਦਰ ਪਾਲ, ਕੁਲਦੀਪ ਪੋਲ, ਕਰਮ ਚੰਦ, ਪਰਗਣ ਦਾਸ, ਦਿਲਾਵਰ ਚੰਦ ਲੰਬਰਦਾਰ, ਨੀਲਮ ਰਾਣੀ (ਸਾਬਕਾ ਪੰਚ), ਜਸਵੰਤ ਸਿੰਘ ਗੋਗੀ (ਯੂ. ਕੇ.) ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੀ ਸਪਲਾਈ ਅੱਠ ਘੰਟੇ ਨਾ ਦਿੱਤੇ ਜਾਣ ’ਤੇ ਕਿਸਾਨ ਆਗੂਆਂ ਨੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ
Ad Position 24
No active advertisement