ਲੋਹੀਆਂ ਖਾਸ, 2 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਮਲਸੀਆਂ ਰੋਡ ’ਤੇ ਪੈਂਦੇ ਜਲੰਧਰ ਪਬਲਿਕ ਸਕੂਲ, ਲੋਹੀਆਂ ਖਾਸ ਵਿਚ ਅਧਿਆਪਕਾਂ ਲਈ ਵਿੱਦਿਅਕ ਵਰਕਸ਼ਾਪ ਦਾ ਆਯੋਜਨ ਕੀਤਾ| ਵਰਕਸ਼ਾਪ ਦਾ ਮੁੱਖ ਆਯੋਜਨ ਅਧਿਆਪਕਾ ਨੂੰ ਨਵੀਂ ਸਿੱਖਿਆ ਤਕਨੀਕਾਂ ਅਤੇ ਅਧਿਆਪਨ ਦੇ ਆਧੁਨਿਕ ਤਰੀਕਿਆਂ ਤੋਂ ਜਾਣੂੰ ਕਰਵਾਉਣਾ ਸੀ। ਸਿੱਖਿਆ ਮਾਹਿਰਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ, ਆਧੁਨਿਕ ਸਿੱਖਿਆ ਨੀਤੀਆ ਤੇ ਡਿਜ਼ੀਟਲ ਕਲਾਸਰੂਮ ਪ੍ਰਬੰਧਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ| ਇਸ ਮੌਕੇ ਕੋਰਡੋਵਾ ਪਬਲੀਕੇਸ਼ਨ ਵਲੋਂ ਵਰਕਸ਼ਾਪ ਐਕਸਪਰਟ ਦੁਸ਼ਅੰਤ ਕੁਮਾਰ ਤੇ ਨਿਸ਼ਾਂਤ ਦੁਆਰਾ ਪੇਪਰ ਲੈਸ ਤਕਨੀਕਾਂ ਬਾਰੇ ਵਿਸਥਾਰ ਰੂਪ ਵਿਚ ਦੱਸਿਆ ਗਿਆ| ਸਕੂਲ ਦੇ ਪ੍ਰਿੰਸੀਪਲ ਤਿਲਕ ਰਾਜ ਅਰੋੜਾ ਤੇ ਪ੍ਰਿੰਸੀਪਲ ਮੈਡਮ ਸਰਬਜੀਤ ਕੌਰ ਨੇ ਦੱਸਿਆ ਕਿ ਅਧਿਆਪਕ ਹੀ ਦੇਸ਼ ਤੇ ਸਮਾਜ ਦੇ ਭਵਿੱਖ ਦੇ ਨਿਰਮਾਤਾ ਹਨ| ਇਸ ਮੌਕੇ ਸਾਰੇ ਅਧਿਆਪਕਾਂ ਨੇ ਆਪੋ-ਆਪਣੇ ਤਜ਼ਰਬੇ ਸਾਂਝੇ ਕੀਤੇ ਤੇ ਸਿੱਖਿਆ ਦੇ ਖੇਤਰ ਵਿਚ ਆ ਰਹੀਆਂ ਨਵੀਆਂ ਚੁਣੋਤੀਆਂ ਦਾ ਸਾਹਮਣਾ ਕਰਨ ਲਈ ਕਈ ਤਰ੍ਹਾਂ ਦੇ ਹੱਲ ਸੰਬੰਧੀ ਚਰਚਾ ਕੀਤੀ| ਇਸ ਮੌਕੇ ਸਕੂਲ ਸਟਾਫ ਸਮੇਤ ਵੱਡੀ ਗਿਣਤੀ ’ਚ ਸਮੂਹ ਅਧਿਆਪਕ ਤੇ ਵਿਦਿਆਰਥੀ ਵੀ ਹਾਜਰ ਸਨ|