05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂਂ ਵਰਕਰਾਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 07-07-2026
ਸੁਲਤਾਨਪੁਰ ਲੋਧੀ, 6 ਜੁਲਾਈ (ਨਰੇਸ਼ ਹੈਪੀ)-ਨਵਤੇਜ ਸਿੰਘ ਚੀਮਾ ਸਾਬਕਾ ਵਿਧਾਇਕ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਹਲਕਾ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਉਚੇਚੇ ਤੌਰ ’ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਚੇਅਰਮੈਨ ਆਲ ਇੰਡੀਆ ਕਿਸਾਨ ਸੈੱਲ ਵੱਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਇਲਾਕੇ ਭਰ ਤੋਂ ਪਹੁੰਚੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਅਹੁਦੇ ਪ੍ਰਾਪਤ ਕਰਨੇ ਬਹੁਤ ਸੌਖੇ ਹਨ ਅਤੇ ਉਨ੍ਹਾਂ ’ਤੇ ਖਰਾ ਉਤਰਨਾ ਵੱਡੀ ਜ਼ਿੰਮੇਵਾਰੀ ਹੈ | ਉਨ੍ਹਾਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਘਰ ਘਰ ਪਹੁੰਚਾਏ ਜਾਣ ਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਨ ਦੀ ਵਰਕਰਾਂ ਨੂੰ ਪ੍ਰੇਰਨਾ ਦਿੱਤੀ ਅਤੇ 2027 ਦੀਆਂ ਚੋਣਾਂ ਲਈ ਡਟ ਜਾਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਅੱਜ ਬਹੁਤ ਨਾਜ਼ੁਕ ਮੋੜ ਤੇ ਖੜਾ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਨੇ 4 ਸਾਲਾਂ ਵਿਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਅਤੇ ਸਰਕਾਰ ਦੇ ਰਾਜ ਵਿਚ ਹਰ ਵਰਗ ਦੁਖੀ ਹੈ | ਅਮਨ ਅਤੇ ਕਾਨੂੰਨ ਦੀ ਸਥਿਤੀ ਬਹੁਤ ਭਿਆਨਕ ਬਣੀ ਹੋਈ ਹੈ, ਨਸ਼ੇ, ਝੂਠੇ ਪਰਚੇ, ਗੈਂਗਵਾਰ, ਫਿਰੌਤੀਆਂ ਮੰਗਣਾ ਆਮ ਗੱਲ ਹੋ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦਾ ਹੋਰ ਨੁਕਸਾਨ ਹੋਣ ਤੋਂ ਬਚਾਉਣਾ ਹੈ ਤਾਂ ਇਸ ਪਾਰਟੀ ਨੂੰ ਚੱਲਦਾ ਕਰਨ ਲਈ ਯਤਨ ਕਰਨੇ ਚਾਹੀਦੇ ਹਨ | ਉਨ੍ਹਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰ ਦੇਣ ਤਾਂ ਜੋ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ | ਇਸ ਮੌਕੇ ਕਿਸਾਨ ਸੈੱਲ ਕਾਂਗਰਸ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਕੁਲਬੀਰ ਸਿੰਘ ਥਿੰਦ ਖੈੜਾ ਦੋਨਾਂ ਨੂੰ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ਕਾਂਗਰਸ ਅਤੇ ਅਮਰ ਸਿੰਘ ਮੰਡ ਨੂੰ ਬਤੌਰ ਸਕੱਤਰ ਕਿਸਾਨ ਸੈੱਲ ਪੰਜਾਬ ਨਿਯੁਕਤ ਕੀਤਾ ਗਿਆ | ਇਸ ਮੌਕੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਖੈੜਾ ਦੋਨਾਂ ਅਤੇ ਸਕੱਤਰ ਪੰਜਾਬ ਅਮਰ ਸਿੰਘ ਮੰਡ ਨੇ ਇਹ ਜ਼ਿੰਮੇਵਾਰੀ ਦੇਣ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਚੇਅਰਮੈਨ ਆਲ ਇੰਡੀਆ ਕਿਸਾਨ ਸੈੱਲ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕੀਤਾ | ਇਸ ਮੌਕੇ ਰਮੇਸ਼ ਸਿੰਘ ਡਡਵਿੰਡੀ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਿੰਦਰਪਾਲ ਸਿੰਘ ਭੁੱਲਰ, ਨਰਿੰਦਰ ਸਿੰਘ ਪੰਨੂ ਬਲਾਕ ਪ੍ਰਧਾਨ, ਬਲਦੇਵ ਸਿੰਘ ਰੰਗੀਲਪੁਰ, ਸੁਰਜੀਤ ਸਿੰਘ ਸੱਦੂਵਾਲ, ਮਾਨ ਸਿੰਘ ਤੇ ਕਮਲਜੀਤ ਸਿੰਘ ਸੰਧੂ ਦੋਵੇਂ ਬਲਾਕ ਪ੍ਰਧਾਨ ਕਿਸਾਨ ਕਾਂਗਰਸ, ਦਲਬੀਰ ਸਿੰਘ ਚੀਮਾ, ਸਾਹਿਬ ਸਿੰਘ ਭੁੱਲਰ ਨੰਬਰਦਾਰ, ਗਗਨਦੀਪ ਸਿੰਘ ਬਾਜਵਾ, ਮਹਿੰਦਰਪਾਲ ਸਿੰਘ ਮੁਹੱਬਲੀਪੁਰ, ਬਲਕਾਰ ਸਿੰਘ ਭਲਵਾਨ ਹਰਨਾਮ ਪੁਰ, ਮੋਨੂੰ ਭੰਡਾਰੀ, ਅਮਰਜੀਤ ਸਿੰਘ ਨੰਬਰਦਾਰ ਫੌਜੀ ਕਲੋਨੀ, ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਸ਼ੇਰ ਸਿੰਘ ਮਸੀਤਾਂ ਸਾਬਕਾ ਸਰਪੰਚ, ਗੁਰਮੇਲ ਸਿੰਘ ਚਾਹਲ ਦੁਰਗਾਪੁਰ, ਮੰਗਤ ਸਿੰਘ ਹਾਂਡਾ ਦੁਰਗਾਪੁਰ, ਮਨਪ੍ਰੀਤ ਸਿੰਘ ਬੂਹ, ਸਿੰਦਰ ਸਿੰਘ ਬੂਸੋਵਾਲ, ਡਾਕਟਰ ਨਰਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ ਰਾਮਪੁਰ ਜਗੀਰ, ਲਖਵਿੰਦਰ ਸਿੰਘ ਤਾਸ਼ਪੁਰ, ਯੋਗੇਸ਼ ਮੜੀਆ, ਅਮਰਜੀਤ ਸਿੰਘ ਹੀਰਾ, ਲਖਵਿੰਦਰ ਸਿੰਘ ਸੈਦਪੁਰ, ਸੁਖਚੈਨ ਸਿੰਘ ਉਗਰੂਪੁਰ, ਜਗਪਾਲ ਸਿੰਘ ਚੀਮਾ, ਪ੍ਰੀਤਮ ਸਿੰਘ ਆਹਲੀ, ਬਲਵੰਤ ਸਿੰਘ ਬੂਲੇ, ਬਾਬਾ ਅਜੀਤ ਸਿੰਘ ਕਾਲਰੂ, ਨਵ ਸੇਖੋਂ ਯੂਥ ਪ੍ਰਧਾਨ, ਕੁਲਦੀਪ ਸਿੰਘ ਸੇਖੋਂ ਅਲੂਵਾਲ, ਬਿੱਟੂ ਨੰਬਰਦਾਰ ਭਾਗੋ ਬੁੱਢਾ, ਬੀਬੀ ਕੁਲਵਿੰਦਰ ਕੌਰ, ਬੀਬੀ ਆਸ਼ਾ ਰਾਣੀ ਸਾਬਕਾ ਸਰਪੰਚ ਸ਼ੇਰਪੁਰ ਦੋਨਾ, ਸੁਖਵਿੰਦਰ ਕੌਰ ਸ਼ੇਰ ਪੁਰ ਦੋਨਾ, ਬਾਬਾ ਬੂਟਾ ਸਿੰਘ ਸਵਾਲ, ਨਿਰਮਲ ਸਿੰਘ ਨੰਬਰਦਾਰ ਸ਼ੇਖਮਾਂਗਾ, ਸਤਨਾਮ ਸਿੰਘ ਨੰਬਰਦਾਰ ਖੈੜਾ ਦੋਨਾਂ, ਸੰਦੀਪ ਸਿੰਘ ਖੈੜਾ ਦੋਨਾਂ, ਟੋਨੀ ਨੰਬਰਦਾਰ, ਕੁਲਬੀਰ ਸਿੰਘ ਬੀਰਾ, ਬਖਸ਼ੀਸ਼ ਸਿੰਘ ਬੂਸੋਵਾਲ, ਸਰਵਣ ਸਿੰਘ ਰਣਧੀਰਪੁਰ, ਸੁਰਜੀਤ ਸਿੰਘ ਮੁੱਲਾਕਾਲਾ, ਪਰਮਜੀਤ ਸਿੰਘ ਪ੍ਰਧਾਨ ਜੱਬੋਵਾਲ, ਸੰਗਤ ਸਿੰਘ ਰੰਧਾਵਾ, ਅੰਮਿ੍ਤਪਾਲ ਸਿੰਘ ਜੈਨਪੁਰ, ਸ਼ੰਮੀ ਸੁਚੇਤਗੜ੍ਹ, ਫ਼ਕੀਰ ਸਿੰਘ ਸਾਬਕਾ ਸਰਪੰਚ ਮੀਰਪੁਰ , ਲਾਲੀ ਮੀਰਪੁਰ, ਹਰਦੀਪ ਸਿੰਘ ਗੱਟੀ, ਸੋਢੀ ਸਿੰਘ ਤੋਤੀ, ਗੁਰਦੇਵ ਸਿੰਘ ਚੀਮਾ ਤੋਤੀ, ਜੱਗਾ ਸਿੰਘ ਸ਼ੇਖਮਾਂਗਾ, ਰਾਜ ਬਹਾਦਰ ਸਿੰਘ ਡਡਵਿੰਡੀ, ਗੁਰਪ੍ਰੀਤ ਸਿੰਘ ਭਿੰਡਰ ਡਡਵਿੰਡੀ, ਤੇਜਿੰਦਰ ਸਿੰਘ ਖੈੜਾ ਦੋਨਾ, ਸੁਨੀਲ ਕਾਲੀਆ ਦੌਲਤਪੁਰ, ਰੇਸ਼ਮ ਸਿੰਘ ਕੜਾਲਾ, ਬਲਵੀਰ ਸਿੰਘ ਸੰਧਾ, ਬਲਜਿੰਦਰ ਸਿੰਘ ਪੀਏ ਆਦਿ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ’ਚ ਕਰਵਾਈ ਕੇ.ਜੀ. ਵਿੰਗ ਦੇ ਵਿਦਿਆਰਥੀਆਂ ਲਈ ਸੈਪਲਾਥਾਨ ਗਤੀਵਿਧੀ ਅਗਲੀ ਖ਼ਬਰ ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਕਾਂਗਰਸ ਤੇ ਸੱਤਾਧਾਰੀ ਪਾਰਟੀ ਵਿਚ ਸਖ਼ਤ ਟੱਕਰ ਹੋਣ ਦੇ ਆਸਾਰ
Ad Position 24
No active advertisement