ਭੰਡਾਲ ਬੇਟ, ਜੁਲਾਈ 6 ਜੁਲਾਈ (ਜੋਗਿੰਦਰ ਸਿੰਘ ਜਾਤੀਕੇ)-ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬਾ ਸਰਕਾਰ ਵਲੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਮਹਿਲਾਵਾਂ ਦੇ ਖਾਤਿਆਂ ਚ ਤਿੰਨ ਮਹੀਨੇ ਦੇ ਇੱਕੋ ਵਾਰ ਪੈਸੇ 3000 ਅਤੇ 4500 ਦੇਣ ਨਾਲ ਮਹਿਲਾਵਾਂ ਦੇ ਚਿਹਰਿਆਂ ਤੇ ਕਾਫ਼ੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਇਸ ਨਾਲ ਆਮ ਲੋਕਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਨੂਰਪੁਰ ਜਨੂੰਹਾਂ ਦੇ ਸਰਪੰਚ ਅਤੇ ਬਲਾਕ ਪ੍ਰਧਾਨ ਬਿਕਰਮਜੀਤ ਸਿੰਘ ਕੋਹਾੜ ਨੇ ਕੀਤਾ | ਇਸ ਮੌਕੇ ਬਿਕਰਮਜੀਤ ਸਿੰਘ ਨੇ ਕਿਹਾ ਕੇ ਮੇਰੇ ਬਲਾਕ ਵਿਚ 70 ਤੋਂ 80 ਪ੍ਰਤੀਸ਼ਤ ਔਰਤਾਂ ਦੇ ਖਾਤਿਆਂ ਵਿਚ ਪੈਸੇ ਆ ਚੁੱਕੇ ਹਨ ਅਤੇ ਬਾਕੀਆਂ ਦੇ ਖਾਤਿਆਂ ਵਿਚ ਵੀ ਜਲਦ ਪੈਸੇ ਆ ਜਾਣਗੇ | ਇਸ ਮੌਕੇ ਉਨ੍ਹਾਂ ਨੇ ਲੋਕਤੰਤਰ ਦੀ ਜੜ ਪਿੰਡਾਂ ਦੇ ਸਰਪੰਚਾਂ 10 ਹਜ਼ਾਰ ਤਨਖ਼ਾਹ ਦੇਣ ਤੇ ਮਾਨ ਸਰਕਾਰ ਦਾ ਧੰਨਵਾਦ ਕੀਤਾ |