ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸਪੀਡ ਬਰੇਕਰ ਤੋਂ ਮੋਟਰਸਾਈਕਲ ਬੇਕਾਬੂ ਹੋਣ ਕਾਰਨ ਇਕ ਵਿਅਕਤੀ ਜ਼ਖਮੀ

Ad Position 21
No active advertisement
ਅਜੀਤ ਡੈਸਕ 14-07-2026

ਕਪੂਰਥਲਾ, 13 ਜੁਲਾਈ (ਅਮਨਜੋਤ ਸਿੰਘ ਵਾਲੀਆ)-ਕਪੂਰਥਲਾ-ਗੋਇੰਦਵਾਲ ਸਾਹਿਬ ਰੋਡ ‘ਤੇ ਨਵਾਂ ਪਿੰਡ ਗੇਟਵਾਲਾ ਨਜ਼ਦੀਕ ਸੜਕ ‘ਤੇ ਬਣੇ ਸਪੀਡ ਬਰੇਕਰ ‘ਤੇ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕਿਨਾਰੇ ਖੱਤਿਆਂ ਵਿਚ ਡਿੱਗਣ ਕਾਰਨ ਮੋਟਰਸਾਈਕਲ ਚਾਲਕ ਗੰਭੀਰ ਜ਼ਖਮੀ ਹੋ ਗਿਆ | ਜਿਸਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਰਣਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਖੁਖਰੈਣ ਨੇ ਦੱਸਿਆ ਕਿ ਉਹ ਕਪੂਰਥਲਾ ਤੋਂ ਆਪਣੇ ਪਿੰਡ ਖੁਖਰੈਣ ਜਾ ਰਿਹਾ ਸੀ | ਜਦੋਂ ਉਹ ਨਵਾਂ ਪਿੰਡ ਗੇਟਵਾਲਾ ਨਜ਼ਦੀਕ ਨੇੜੇ ਪਹੁੰਚਿਆਂ ਤਾਂ ਸੜਕ ‘ਤੇ ਬਣੇ ਸਪੀਡ ਬਰੇਕਰ ਤੋਂ ਉਸਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਉਹ ਮੋਟਰਸਾਈਕਲ ਸਮੇਤ ਨੇੜੇ ਖੱਤਿਆਂ ਵਿਚ ਜਾ ਡਿੱਗਾ | ਜਿਸਦਾ ਇਲਾਜ ਸਿਵਲ ਹਸਪਤਾਲ ਵਿਚ ਡਿਊਟੀ ਡਾਕਟਰ ਵਲੋਂ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸਬਜ਼ੀ ਮੰਡੀ ਵਿਚ ਸਕੂਟਰੀ ਚੋਰੀ ਕਰਕੇ ਲਿਜਾ ਰਿਹਾ ਇਕ ਨੌਜਵਾਨ ਕਾਬੂ ਅਗਲੀ ਖ਼ਬਰ ਐਕਟਿਵਾ ਸਵਾਰ ਔਰਤਾਂ ਕੋਲੋਂ ਮੋਬਾਈਲ ਫ਼ੋਨ ਖੋਹ ਕੇ ਭੱਜ ਰਹੇ ਦੋ ਲੁਟੇਰੇ ਕਾਬੂ
Ad Position 24
No active advertisement