ਹੁਸੈਨਪੁਰ, 13 ਜੁਲਾਈ (ਤਰਲੋਚਨ ਸਿੰਘ ਸੋਢੀ)-ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਲਈ ਦਿਨ ਰਾਤ ਕੰਮ ਕਰਨ ਵਾਲੇ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈੜਾ ਨੂੰ ਆਲ ਇੰਡੀਆ ਕਾਂਗਰਸ ਦੇ ਕਿਸਾਨ ਸੈੱਲ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਕਿਸਾਨ ਸੈੱਲ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਦੌਰਾਨ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਨਵ ਨਿਯੁਕਤ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਖੈੜਾ ਨੇ ਕਾਂਗਰਸ ਦੇ ਕਿਸਾਨ ਸੈੱਲ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਅਤੇ ਸਾਬਕਾ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਕਤਾ ਆਗੂਆਂ ਵੱਲੋਂ ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਲਾਕੇ ਅੰਦਰ ਮਜ਼ਬੂਤ ਕਰਨ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾਵੇਗਾ | ਜਦ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਵਿਚ ਕਦੇ ਪਿੱਛੇ ਨਹੀਂ ਹਟਣਗੇ | ਇਸ ਦੌਰਾਨ ਕਿਰਨਜੀਤ ਸਿੰਘ ਸੰਧੂ ਚੇਅਰਮੈਨ ਪੰਜਾਬ ਕਿਸਾਨ ਸੈੱਲ, ਰਮੇਸ਼ ਡਡਵਿੰਡੀ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ, ਨੰਬਰਦਾਰ ਤਰੁਣ ਕਾਲੀਆ ਟੋਨੀ ਦੌਲਤਪੁਰ, ਸਾਬਕਾ ਸਰਪੰਚ ਤੇਜਵਿੰਦਰ ਸਿੰਘ ਸਾਬ੍ਹੀ ਖੈੜਾ, ਗੁਰਜੀਤ ਸਿੰਘ ਸ਼ਾਹ ਦੁਰਗਾਪੁਰ, ਨੰਬਰਦਾਰ ਸਤਨਾਮ ਸਿੰਘ ਖੈੜਾ, ਜਥੇਦਾਰ ਰੇਸ਼ਮ ਸਿੰਘ ਲਾਡੀ, ਜਗਤਾਰ ਸਿੰਘ ਮੱਲ੍ਹੀ, ਸਰਪੰਚ ਜਗਦੀਪ ਸਿੰਘ ਵੰਝ, ਹਰਜਿੰਦਰ ਸਿੰਘ ਆਸਟੇ੍ਰਲੀਆ, ਜਗੀਰ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਸੰਦੀਪ ਕੁਮਾਰ ਸ਼ੀਪਾ, ਕੁਲਵਿੰਦਰ ਸਿੰਘ ਬਿੱਲੂ, ਸੁਨੀਲ ਕਾਲੀਆ, ਬਲਵੀਰ ਸਿੰਘ ਮੱਟੂ, ਗੁਰਜੀਤ ਸਿੰਘ ਜੀਤਾ, ਪੁਨੀਤ ਸ਼ਰਮਾ, ਦਿਲਬਾਗ ਸਿੰਘ, ਸੁਖਵਿੰਦਰ ਸਿੰਘ ਹੁਸੈਨਪੁਰ, ਸਾਬਕਾ ਸਰਪੰਚ ਬਲਵਿੰਦਰ ਸਿੰਘ ਹੁਸੈਨਪੁਰ, ਜਸਵਿੰਦਰ ਸਿੰਘ ਜੱਸੂ ਲਾਹੌਰੀਆ, ਰਵਿੰਦਰ ਸਿੰਘ ਬਿੰਦਾ ਨੇ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਖੈੜਾ ਦੇ ਨਾਲ ਮਿਲ ਕੇ ਕਾਂਗਰਸ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਨ ਦਾ ਐਲਾਨ ਕੀਤਾ |
ਕੁਲਬੀਰ ਸਿੰਘ ਖੈੜਾ ਕਾਂਗਰਸ ਦੇ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
ਅਜੀਤ ਡੈਸਕ
14-07-2026