ਕਪੂਰਥਲਾ, 19 ਜੁਲਾਈ (ਸਡਾਨਾ)-ਇਸਕੋਨ ਸੰਸਥਾ ਵਲੋਂ ਸਥਾਨਕ ਧਰਮ ਸਭਾ ਤੋਂ ਅੱਜ ਸ਼ਾਮ ਦੇ ਸਮੇਂ ਚੌਥੀ ਭਗਵਾਨ ਸ੍ਰੀ ਜਗਨਨਾਥ ਜੀ ਦੀ ਰੱਥ ਯਾਤਰਾ ਸਜਾਈ ਗਈ | ਜਿਸ ਵਿਚ ਹਜ਼ਾਰਾਂ ਦੀ ਗਿਣਤੀ ਅੰਦਰ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਸ਼ਹਿਰ ਦਾ ਮਾਹੌਲ ਵੀ ਭਗਤੀ ਦੇ ਰੰਗ ਵਿਚ ਰੰਗਿਆ ਗਿਆ | ਭਗਵਾਨ ਜਗਨਨਾਥ, ਬਲਭੱਦਰ ਅਤੇ ਸੁਭੱਦਰਾ ਜੀ ਦੇ ਪਾਵਨ ਸਰੂਪਾਂ ਦੀ ਅਗਵਾਈ ਹੇਠ ਸਜਾਈ ਗਈ ਇਸ ਰੱਥ ਯਾਤਰਾ ਨੂੰ ਖਿੱਚਣ ਲਈ ਵੀ ਸੰਗਤਾਂ ਵਿਚ ਭਾਰੀ ਉਤਸ਼ਾਹ ਸੀ | ਸੰਗਤਾਂ ਹਰੇ ਕ੍ਰਿਸ਼ਨ, ਹਰੇ ਰਾਮਾ ਦਾ ਜਾਪ ਕਰ ਰਹੀਆਂ ਸਨ | ਇਸ ਮੌਕੇ ਇਸਕੋਨ ਸੰਸਥਾ ਦੇ ਲੁਧਿਆਣਾ ਦੇ ਮੁਖੀ ਨਰੋਤਮ ਆਨੰਦ, ਇਸਕੋਨ ਕਪੂਰਥਲਾ ਦੇ ਪ੍ਰਮੁੱਖ ਨਕੁੱਲ ਦਾਸ, ਵਨੀਤਾ ਅਗਰਵਾਲ, ਅਦੀਸ਼ ਅਗਰਵਾਲ, ਰਿਚਾ ਅਗਰਵਾਲ, ਹਨੀ ਕੱਦ, ਡਾ. ਬੰਨੂ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋਏ | ਰੱਥ ਯਾਤਰਾ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਵਾਪਸ ਸਨਾਤਨ ਧਰਮ ਸਭਾ ਵਿਖੇ ਪਹੁੰਚ ਕੇ ਸਮਾਪਤ ਹੋਈ | ਰਸਤੇ ਵਿਚ ਸ਼ਰਧਾਲੂਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਤੇ ਲੰਗਰ ਲਗਾਕੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਯਾਤਰਾ ਦੌਰਾਨ ਉੱਘੇ ਕਾਰੋਬਾਰੀ ਤੇ ਦੈਨਿਕ ਸਵੇਰਾ ਅਖ਼ਬਾਰ ਦੇ ਮੁੱਖ ਸੰਪਾਦਕ, ਸ਼ੀਤਲ ਵਿੱਜ, ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਸੀਨੀਅਰ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ, ਭਾਜਪਾ ਦੇ ਸੀਨੀਅਰ ਆਗੂ ਪ੍ਰਸ਼ੋਤਮ ਪਾਸੀ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, ਕੌਂਸਲਰ ਨਰਿੰਦਰ ਮਨਸੂ, ਮੋਨਿਕਾ ਗੋਇਲ, ਸੀਨੀਅਰ ਕਾਂਗਰਸੀ ਆਗੂ ਰਜਿੰਦਰ ਕੌੜਾ, ਸਾਬਕਾ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਸੁਭਾਸ਼ ਮਕਰੰਦੀ, ਨਰੇਸ਼ ਗੋਸਾਈਾ, ਵਿਜੇ ਖੋਸਲਾ, ਸ਼ਸ਼ੀ ਪਾਠਕ, ਬਾਬਾ ਰਕੇਸ਼ ਬੱਲੀ, ਹਨੀ ਕਟੋਚ, ਅਰੁਨ ਮਹਿੰਦਰੂ, ਨਵਜੀਤ ਸਿੰਘ ਰਾਜੂ, ਤਰਲੋਚਨ ਸਿੰਘ ਧਿੰਜਨ, ਜੈਪਾਲ ਗੋਇਲ, ਰਜੀਵ ਗੁਪਤਾ, ਦੀਪਕ ਸਲਵਾਨ ਕੌਂਸਲਰ, ਕੁਲਦੀਪ ਸਿੰਘ ਕੌਂਸਲਰ, ਨਰੇਸ਼ ਪੰਡਿਤ, ਨਰੈਣ ਵਸ਼ਿਸ਼ਟ ਕੌਂਸਲਰ, ਜਸਪਾਲ ਪਨੇਸਰ, ਰੋਸ਼ਨ ਲਾਲ ਸਭਰਵਾਲ, ਐਡਵੋਕੇਟ ਪਿਊਸ਼ ਮਨਚੰਦਾ, ਅਸ਼ੋਕ ਕੁਮਾਰ ਮਾਹਲਾ, ਹਰਦੀਪ ਸਿੰਘ, ਉਮੇਸ਼ ਸ਼ਾਰਦਾ, ਚੰਦਰ ਸ਼ੇਖਰ ਐਡਵੋਕੇਟ, ਐਡਵੋਕੇਟ ਅਨੁਜ ਆਨੰਦ, ਨੀਰਜ ਅਗਰਵਾਲ, ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਯਸ਼ਪਾਲ ਮਹਾਜਨ, ਮਨੂ ਧੀਰ, ਸ਼ਮਸ਼ੇਰ ਸਿੰਘ ਬੱਲ, ਗੁਰਪ੍ਰੀਤ ਸਿੰਘ ਸੋਨਾ, ਵਿੱਕੀ ਬਹਿਲ, ਰੋਕੀ ਗਗਨੇਜਾ, ਰਾਜਬੀਰ ਸਿੰਘ ਵਾਲੀਆ, ਵਿਕਾਸ ਸ਼ਰਮਾ, ਕੁਲਜੀਤ ਸਿੰਘ ਥਿੰਦ, ਕੌਂਸਲਰ, ਵਿੱਕੀ ਗੁਜਰਾਲ ਕੌਂਸਲਰ ਤੇ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਇਸਕੋਨ ਸੰਸਥਾ ਵਲੋਂ ਸਜਾਈ ਗਈ ਵਿਸ਼ਾਲ ਭਗਵਾਨ ਜਗਨਨਾਥ ਰੱਥ ਯਾਤਰਾ
ਅਜੀਤ ਡੈਸਕ
20-07-2026