ਕਪੂਰਥਲਾ, 19 ਜੁਲਾਈ (ਸਡਾਨਾ)-ਐਸ.ਆਈ.ਆਰ. ਮੁਹਿੰਮ ਤਹਿਤ ਮੁਹੱਲਾ ਕੇਸਰੀ ਬਾਗ ਵਿਖੇ ਬੀ.ਐਲ.ਓ. ਦੀ ਡਿਊਟੀ ਨਿਭਾ ਰਹੇ ਕਰਮਚਾਰੀ ਕੁਸ਼ਲ ਕੁਮਾਰ ਨਾਲ ਇਕ ਵਿਅਕਤੀ ਵਲੋਂ ਝਗੜਾ ਕਰਨ ਦਾ ਮਾਮਲਾ ਜਦੋਂ ਮੁੱਖ ਚੋਣ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਤੁਰੰਤ ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮ. ਨੂੰ ਇਸ ਸਬੰਧੀ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ | ਜਿਸ ਉਪਰੰਤ ਬੀ.ਐਲ.ਓ. ਦੀ ਸ਼ਿਕਾਇਤ ‘ਤੇ ਯੂਨੀਅਨ ਆਗੂਆਂ ਨੇ ਦਖ਼ਲ ਦਿੱਤਾ ਤੇ ਥਾਣਾ ਸਿਟੀ ਮੁਖੀ ਅਮਨਦੀਪ ਨਾਹਰ ਵਲੋਂ ਬੀ.ਐਲ.ਓ. ਨਾਲ ਝਗੜਾ ਕਰਨ ਵਾਲੇ ਵਿਅਕਤੀ ਨੂੰ ਥਾਣੇ ਬੁਲਾਇਆ ਗਿਆ ਤੇ ਸਖ਼ਤ ਕਾਨੂੰਨੀ ਕਾਰਵਾਈ ਸਬੰਧੀ ਉਸਨੂੰ ਚੇਤਾਇਆ | ਸਥਿਤੀ ਵਿਗੜਦੀ ਦੇਖ ਦੋਸ਼ੀ ਵਿਅਕਤੀ ਨੇ ਆਪਣੇ ਮੁਹੱਲੇ ਦੇ ਮੁਹਤਬਰ ਵਿਅਕਤੀਆਂ ਦੇ ਸਾਹਮਣੇ ਬੀ.ਐਲ.ਓ. ਕੁਸ਼ਲ ਕੁਮਾਰ ਪਾਸੋਂ ਮੁਆਫ਼ੀ ਮੰਗੀ ਤੇ ਭਵਿੱਖ ਵਿਚ ਅਜਿਹੀ ਗਲਤੀ ਨਾ ਕਰਨ ਦਾ ਭਰੋਸਾ ਦਿਵਾਇਆ | ਜਿਸ ‘ਤੇ ਬੀ.ਐਲ.ਓ. ਯੂਨੀਅਨ ਨੇ ਕਾਨੂੰਨੀ ਕਾਰਵਾਈ ਨਾ ਕਰਨ ਦੀ ਗੱਲ ਕਹੀ ਤੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਬਲਵਿੰਦਰ ਭੰਡਾਲ, ਜਨਰਲ ਸਕੱਤਰ ਨਿਸ਼ਾਂਤ ਕੁਮਾਰ, ਸੀਨੀਅਰ ਸਲਾਹਕਾਰ ਤਜਿੰਦਰ ਸਿੰਘ ਅਲੌਦੀਪੁਰ, ਪੰਕਜ ਬਾਬੂ, ਮਨਦੀਪ ਸਿੰਘ, ਦੀਪਕ ਕੁਮਾਰ ਆਨੰਦ, ਦੀਪਕ ਚੰਦ, ਜੀਵਨ ਜੋਤੀ ਮੱਲੀ, ਪਰਮੋਦ ਠਾਕੁਰ, ਰਮੇਸ਼ ਕੁਮਾਰ, ਮਹਾਂਵੀਰ, ਅਜੇ ਕੁਮਾਰ, ਰਾਮ ਕੁਮਾਰ, ਹਰਜਿੰਦਰ ਸਿੰਘ ਹੈਰੀ, ਗੁਰਜੀਤ ਸਿੰਘ, ਅਮਨ ਸੂਦ, ਕਮਲਜੀਤ ਸਿੰਘ, ਜਸਵਿੰਦਰ ਸਿੰਘ, ਜਸਪਾਲ ਸਿੰਘ, ਰੇਸ਼ਮ ਸਿੰਘ ਜੈਨਪੁਰੀ ਤੇ ਹੋਰ ਹਾਜ਼ਰ ਸਨ |
ਬੀ.ਐਲ.ਓ. ਨਾਲ ਉਲਝਣ ਵਾਲੇ ਵਿਅਕਤੀ ਵਲੋਂ ਗਲਤੀ ਦਾ ਅਹਿਸਾਸ ਕਰਨ ’ਤੇ ਮਾਮਲਾ ਸੁਲਝਿਆ
ਅਜੀਤ ਡੈਸਕ
20-07-2026