02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਰੋਟਰੀ ਕਲੱਬ ਗੋਲਡ ਦੇ ਪ੍ਰਧਾਨ ਸੁਰਜੀਤ ਸਿੰਘ ਸੈਕਟਰੀ ਬਲਦੇਵ ਸਿੰਘ ਨੇ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 20-07-2026
ਸੁਲਤਾਨਪੁਰ ਲੋਧੀ, 19 ਜੁਲਾਈ (ਨਰੇਸ਼ ਹੈਪੀ)-ਰੋਟਰੀ ਕਲੱਬ ਸੁਲਤਾਨਪੁਰ ਲੋਧੀ ਗੋਲਡ ਦੀ ਇੱਕ ਜ਼ਰੂਰੀ ਮੀਟਿੰਗ ਸਥਾਨਕ ਦੁਆਬਾ ਰੈਸਟੋਰੈਂਟ ਵਿਖੇ ਹੋਈ | ਇਸ ਮੌਕੇ ਕਲੱਬ ਦੇ ਨਵ ਨਿਯੁਕਤ ਪ੍ਰਧਾਨ ਰੋਟੇਰੀਅਨ ਸੁਰਜੀਤ ਸਿੰਘ ਧੰਜੂ ਤੇ ਸੈਕਟਰੀ ਰੋਟੇਰੀਅਨ ਬਲਦੇਵ ਸਿੰਘ ਨੇ ਬਕਾਇਦਾ ਆਪਣਾ ਅਹੁਦਾ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ | ਪ੍ਰਧਾਨ ਸੁਰਜੀਤ ਸਿੰਘ ਅਤੇ ਸੈਕਟਰੀ ਬਲਦੇਵ ਸਿੰਘ ਨੇ ਕਿਹਾ ਕਿ ਉਹ ਸਮੂਹ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਦੀ ਚੜ੍ਹਦੀ ਕਲਾ ਲਈ ਤਨਦੇਹੀ ਤੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ | ਉਨ੍ਹਾਂ ਇਹ ਵੀ ਕਿਹਾ ਕਿ ਰੋਟਰੀ ਕਲੱਬ ਦਾ ਮੁੱਖ ਉਦੇਸ਼ ਲੋੜਵੰਦਾਂ ਅਤੇ ਗਰੀਬਾਂ ਦੀ ਸਹਾਇਤਾ ਕਰਨਾ ਹੈ | ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਵੱਖ ਵੱਖ ਤਰ੍ਹਾਂ ਦੇ ਸਮਾਜ ਸੇਵਾ ਦੇ ਪ੍ਰੋਜੈਕਟ ਕੀਤੇ ਜਾਣਗੇ ਜਿਸ ਵਿਚ ਖ਼ੂਨਦਾਨ ਕੈਂਪ ਅਤੇ ਵੱਖ-ਵੱਖ ਮੈਡੀਕਲ ਕੈਂਪ ਵੀ ਲਗਾਏ ਜਾਣਗੇ | ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਨਵੇਂ ਚੁਣੇ ਗਏ ਪ੍ਰਧਾਨ ਸੁਰਜੀਤ ਸਿੰਘ ਧੰਜੂ ਅਤੇ ਬਲਦੇਵ ਸਿੰਘ ਨੂੰ ਅਹੁਦਾ ਸੰਭਾਲਣ ਤੇ ਮੁਬਾਰਕਾਂ ਦਿੱਤੀਆਂ | ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸਮੂਹ ਮੈਂਬਰਾਂ ਵੱਲੋਂ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੂੰ ਮੁਬਾਰਕਾਂ ਦੇਣ ਵਾਲਿਆਂ ਵਿਚ ਸੀਨੀਅਰ ਰੋਟੇਰੀਅਨ ਰਵੀ ਵਾਹੀ, ਸਾਬਕਾ ਪ੍ਰਧਾਨ ਤਲਵਿੰਦਰ ਸਿੰਘ ਚੰਦੀ, ਸਾਬਕਾ ਪ੍ਰਧਾਨ ਸੋਢੀ ਸਿੰਘ, ਸਾਬਕਾ ਪ੍ਰਧਾਨ ਨੰਬਰਦਾਰ ਹਰਮਨਜੀਤ ਸਿੰਘ, ਸਾਬਕਾ ਪ੍ਰਧਾਨ ਰਣਜੀਤ ਸਿੰਘ, ਦਿਲਬਾਗ ਸਿੰਘ ਨੂਰੋਵਾਲ, ਭਾਰਤ ਭੂਸ਼ਣ ਪੁਰੀ, ਗੁਰਪ੍ਰੀਤ ਸਿੰਘ, ਨਰੇਸ਼ ਕੁਮਾਰ ਹੈਪੀ, ਸਾਬਕਾ ਪ੍ਰਧਾਨ ਜੋਗਾ ਸਿੰਘ ਨੰਬਰਦਾਰ ਕਾਲੇਵਾਲ, ਹੇਮੰਤ ਧੀਰ, ਮਨਜੀਤ ਸਿੰਘ ਗੋਲਡੀ, ਗੁਰਪ੍ਰੀਤ ਸਿੰਘ ਡੱਲਾ, ਪਲਵਿੰਦਰ ਸਿੰਘ, ਪ੍ਰਭਪਾਲ ਸਿੰਘ, ਕੁਲਵੰਤ ਸਿੰਘ, ਗੁਰਵਿੰਦਰ ਸਿੰਘ, ਤਰਸੇਮ ਸਿੰਘ ਜੰਮੂ, ਜਸਬੀਰ ਸਿੰਘ ਜੰਮੂ, ਨਵ ਖਿੰਡਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਰਾਏਪੁਰ ਪੀਰਬਖ਼ਸ਼ ਵਾਲਾ ਵਿਖੇ ਲਗਾਇਆ ਮੈਡੀਕਲ ਚੈੱਕਅਪ ਕੈਂਪ ਅਗਲੀ ਖ਼ਬਰ ਬੀ.ਐਲ.ਓ. ਨਾਲ ਉਲਝਣ ਵਾਲੇ ਵਿਅਕਤੀ ਵਲੋਂ ਗਲਤੀ ਦਾ ਅਹਿਸਾਸ ਕਰਨ ’ਤੇ ਮਾਮਲਾ ਸੁਲਝਿਆ
Ad Position 24
No active advertisement