06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਮਾਡਲ ਯੂਨਾਈਟਿਡ ਨੇਸ਼ਨਜ਼ ਕਾਨਫ਼ਰੰਸ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 21-07-2026
ਸੁਲਤਾਨਪੁਰ ਲੋਧੀ, 20 ਜੁਲਾਈ (ਨਰੇਸ਼ ਹੈਪੀ, ਥਿੰਦ)-ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਵਿਚ ਪਿ੍ੰਸੀਪਲ ਮੋਨਾ ਘਈ ਦੀ ਅਗਵਾਈ ਵਿਚ ਸਕੂਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇੱਕ ਗਰੁੱਪ ਨੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਕਪੂਰਥਲਾ ਵਿਚ ਹੋਈ ਦੋ ਦਿਨਾਂ ਦੀ ਮਾਡਲ ਯੂਨਾਈਟਿਡ ਨੇਸ਼ਨਜ਼ ਕਾਨਫ਼ਰੰਸ ਵਿਚ ਭਾਗ ਲਿਆ ਜਿਸ ਵਿਚ ਕਪੂਰਥਲਾ ਅਤੇ ਜਲੰਧਰ ਜ਼ਿਲ੍ਹੇ ਦੇ 40 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਕਾਨਫ਼ਰੰਸ ਵਿਚ ਵਿਦਿਆਰਥੀਆਂ ਨੇ ਐਮਯੂਐਨ ਅਧੀਨ ਬਣਾਈਆਂ ਵੱਖ-ਵੱਖ ਕਮੇਟੀਆਂ ਵਿਚ ਹਿੱਸਾ ਲਿਆ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਤਰਕਸ਼ੀਲ ਸੋਚ ਵਿਕਸਿਤ ਕਰਨ ਅਤੇ ਵਿਸ਼ਵ ਪੱਧਰੀ ਮਸਲਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ | ਇਸ ਕਾਨਫ਼ਰੰਸ ਵਿਚ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀ ਜਪਨੀਤ ਕੌਰ, ਅਵਲੀਨ ਕੌਰ, ਤਾਜਪ੍ਰੀਤ ਕੌਰ, ਪ੍ਰਭਲੀਨ ਕੌਰ ਅਤੇ ਸਿਮਰਨਦੀਪ ਕੌਰ ਨੇ ਮੈਡਮ ਮੋਨਿਕਾ ਦੀ ਅਗਵਾਈ ਵਿਚ ਬੈੱਸਟ ਡੈਲੀਗੇਟ ਐਵਾਰਡ ਪ੍ਰਾਪਤ ਕੀਤਾ | ਗਰੁੱਪ ਲੀਡਰ ਜਪਨੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਲ ਅਦਾ ਕਰਦਿਆਂ ਬੈੱਸਟ ਸਪੀਕਰ ਦਾ ਐਵਾਰਡ ਵੀ ਪ੍ਰਾਪਤ ਕੀਤਾ | ਪਿ੍ੰਸੀਪਲ ਮੋਨਾ ਘਈ ਦੁਆਰਾ ਵਿਦਿਆਰਥੀਆਂ ਅਤੇ ਅਧਿਆਪਕ ਮੋਨਿਕਾ ਦੁਆਰਾ ਐਮ ਯੂ ਐਨ ਸੰਬੰਧੀ ਆਪਣੀ ਭਾਗੀਦਾਰੀ ਦੇਣ ਅਤੇ ਇਸ ਸੰਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਕੇ ਸਕੂਲ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ | ਪਿ੍ੰਸੀਪਲ ਮੋਨਾ ਘਈ ਵਲੋਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਅਕਾਲ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਐਮ ਡੀ ਡਾ. ਸੁਖਦੇਵ ਸਿੰਘ ਜੱਜ, ਵਾਇਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ ਜੱਜ, ਪਿ੍ੰਸੀਪਲ ਮਧੂ ਸ਼ਰਮਾ (ਜੂਨੀਅਰ ਵਿੰਗ), ਅਸਿਸਟੈਂਟ ਮੈਨੇਜਿੰਗ ਡਾਇਰੈਕਟਰ ਪ੍ਰਗਟ ਸਿੰਘ ਜੱਜ, ਸਕੂਲ ਕੋਆਰਡੀਨੇਟਰ, ਹਾਊਸ ਇੰਚਾਰਜ, ਐਕਟੀਵਿਟੀ ਇੰਚਾਰਜ ਅਤੇ ਸਟਾਫ਼ ਮੈਂਬਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਦਸ਼ਮੇਸ਼ ਕਾਲੋਨੀ ਵਿਖੇ ਬੀਤੇ ਦਿਨੀਂ ਹੋਏ ਝਗੜੇ ਦੇ ਮਾਮਲੇ ਵਿਚ ਸ਼ਰਾਬ ਠੇਕੇਦਾਰ ਦੇ ਚਾਰ ਕਰਿੰਦਿਆਂ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਚੇਤਨ ਸੂਰੀ ਦੀ ਜ਼ਿਲ੍ਹਾ ਪ੍ਰਧਾਨ ਵਜੋਂ ਨਿਯੁਕਤੀ ਨਾਲ ਵਰਕਰਾਂ ਵਿਚ ਭਾਰੀ ਉਤਸ਼ਾਹ-ਨੀਟੂ
Ad Position 24
No active advertisement