07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਪ੍ਰਸਿੱਧ ਸੂਫ਼ੀ ਗਾਇਕ ਹੰਸ ਰਾਜ ਹੰਸ ਦੇ ਨਵੇਂ ਗੀਤ ‘ਆਜਾ ਦੋਵੇਂ ਨੱਚੀਏ’ ਦੇ ਟੀਜ਼ਰ ਜਾਰੀ ਮੌਕੇ ਲੱਗੀਆਂ ਰੌਣਕਾਂ

Ad Position 21
No active advertisement
ਅਜੀਤ ਡੈਸਕ 27-07-2026
ਚੰਡੀਗੜ੍ਹ, 26 ਜੁਲਾਈ (ਅਜਾਇਬ ਸਿੰਘ ਔਜਲਾ)- ਪ੍ਰਸਿੱਧ ਸੂਫ਼ੀ ਗਾਇਕ ਪਦਮਸ਼੍ਰੀ ਹੰਸ ਰਾਜ ਹੰਸ ਦੇ ਨਵੇਂ ਗੀਤ ‘ਆਜਾ ਦੋਵੇਂ ਨੱਚੀਏ’ ਦੇ ਟੀਜ਼ਰ ਜਾਰੀ ਸਮਾਰੋਹ ਵਿਚ ਖ਼ੂਬ ਰੌਣਕਾਂ ਲੱਗੀਆਂ। ਇਸ ਮੌਕੇ ਸੰਗੀਤਕ ਖੇਤਰ ਦੀਆਂ ਨਾਮੀ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਹੰਸ ਰਾਜ ਹੰਸ ਨੇ ਕਿਹਾ ਕਿ ਯੁਵਰਾਜ ਹੰਸ ਦਾ ਮੇਰੇ ਗੀਤ ਵਿਚ ਫ਼ੀਚਰ ਕਰਨਾ ਗੀਤ ਦੇ ਫ਼ਿਲਮਾਂਕਣ ਨੂੰ ਹੋਰ ਵੀ ਨਿਖਾਰ ਗਿਆ ਹੈ।ਯੁਵਰਾਜ ਹੰਸ ਨੇ ਕਿਹਾ ਕਿ ਪਦਮਸ੍ਰੀ ਹੰਸ ਰਾਜ ਹੰਸ ਉਨ੍ਹਾਂ ਦੇ ਪਿਤਾ ਹੋਣ ਦੇ ਨਾਲ ਉਨ੍ਹਾਂ ਸੰਗੀਤਕ ਖੇਤਰ ਉਸਤਾਦ/ਗੁਰੂ ਵੀ ਹਨ। ਗੀਤ ਦੇ ਗੀਤਕਾਰ ਹਰਪ੍ਰੀਤ ਸੇਖੋਂ ਨੇ ਕਿਹਾ ਕਿ ਗਾਇਕ ਅਤੇ ਸੰਗੀਤ ਜਾਦੂਗਰ ਪਦਮਸ਼੍ਰੀ ਪੁਰਸਕਾਰ ਪ੍ਰਾਪਤ ਹੰਸ ਰਾਜ ਹੰਸ ਆਪਣੇ ਆਉਣ ਵਾਲੇ ਪੰਜਾਬੀ ਸਿੰਗਲ ‘ਆਜਾ ਦੋਵੇਂ ਨੱਚੀਏ’ ਨਾਲ ਇਕ ਵਾਰ ਫਿਰ ਸੰਗੀਤ ਪ੍ਰੇਮੀਆਂ ਨੂੰ ਮੋਹਿਤ ਕਰਨਗੇ। ਇਸ ਦੌਰਾਨ ਨਿਰਮਾਤਾ ਨਾਗਰਾ ਨੇ ਕਿਹਾ ਕਿ ਵੇਵਕਾਨੋ ਮਿਊਜ਼ਿਕ ਅਤੇ ਹਰਪ੍ਰੀਤ ਸੇਖੋਂ ਦੁਆਰਾ ਪੇਸ਼ ਕੀਤਾ ਗਿਆ, ਇਹ ਗੀਤ ਪਿਆਰ, ਏਕਤਾ ਅਤੇ ਪੰਜਾਬੀ ਸੰਗੀਤ ਦਾ ਜਸ਼ਨ ਹੋਣ ਦਾ ਵਾਅਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਤਿਭਾਸ਼ਾਲੀ ਸਾਕਸ਼ੀ ਸ਼ਰਮਾ, ਹਰਪ੍ਰੀਤ ਸੇਖੋਂ, ਰਾਜ ਧਾਲੀਵਾਲ, ਅਰਸ਼ ਨਾਗਰਾ, ਸਰਤਾਜ ਸਿੱਧੂ, ਭੁਪਿੰਦਰ ਸਿੰਘ, ਸਿਮਰਨ ਵੜੈਚ, ਦਮਨ ਮਜੀਠੀਆ, ਸ਼ੀਤਲ ਬਹਿਲ, ਰੌਬਿਨ ਸਿੱਧੂ, ਮਨਦੀਪ ਸਿੱਧੂ, ਜਸਲੀਨ ਸੰਧੂ ਆਦਿ ਦੀ ਭੂਮਿਕਾਵਾਂ ਵੀ ਗੀਤ ਲਈ ਅਹਿਮ ਬਣੀਆਂ ਹਨ। ਹਰਪ੍ਰੀਤ ਸੇਖੋਂ ਦੇ ਲਿਖੇ ਗੀਤ ਨੂੰ ਸੰਗੀਤ ਮਸ਼ਹੂਰ ਜੋੜੀ ਦੇਸੀ ਕਰੂ ਨੇ ਤਿਆਰ ਕੀਤਾ ਹੈ। ਇਸ ਸੰਗੀਤ ਵੀਡੀਓ ਦਾ ਨਿਰਦੇਸ਼ਨ ਬੌਬੀ ਬਾਜਵਾ ਨੇ ਕੀਤਾ ਹੈ ਜਦ ਕਿ ਸੰਪਾਦਨ ਹਰਮੀਤ ਐੱਸ. ਕਾਲੜਾ ਨੇ ਕੀਤਾ ਹੈ। ਨਿਰਦੇਸ਼ਕ ਬੌਬੀ ਬਾਜਵਾ ਨੇ ਕਿਹਾ ਕਿ ਬਲਵਿੰਦਰ ਸਿੰਘ ਤੇ ਅਰਸ਼ ਨਾਗਰਾ ਦੁਆਰਾ ਨਿਰਮਿਤ, ਇਹ ਪ੍ਰੋਜੈਕਟ ਹਰਪ੍ਰੀਤ ਸੇਖੋਂ ਦੇ ਰਚਨਾਤਮਕ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ। ਨਿਰਮਾਤਾਵਾਂ ਨੇ ਗੀਤ ਪ੍ਰਸਿੱਧ ਗਾਇਕਾ ਗੁਰਲੇਜ਼ ਅਖ਼ਤਰ ਦਾ ਆਵਾਜ਼ ਦੇਣ ’ਤੇ ਧੰਨਵਾਦ ਕੀਤਾ। ਇਸ ਪ੍ਰਾਜੈਕਟ ਦੇ ਵਿਸ਼ੇਸ਼ ਸਮਰਥਨ ਲਈ ਜੀ. ਐੱਸ. ਵਾਲੀਆ (ਸਿਡਨੀ ਹਾਈਟਸ) ਤੇ ਜੱਸ ਮਾਂਗਟ (ਜਸ ਮਾਂਗਟ ਦੁਆਰਾ ਮੇਹਰ) ਦੇ ਸਹਿਯੋਗ ਨੂੰ ਵੀ ਸਲਾਹਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਹੜ੍ਹ ਰੋਕਥਾਮ ਫ਼ੰਡ ਮਗਨਰੇਗਾ ਤਹਿਤ ਮੰਡ ਖੇਤਰ ਵਿਚ ਕੀਤੇ ਗਏ ਕੰਮਾਂ ’ਚ ਵੱਡਾ ਘਪਲਾ ਅਗਲੀ ਖ਼ਬਰ ਮੋਟਰਸਾਈਕਲਾਂ ਦੀ ਟੱਕਰ ’ਚ ਦੋ ਨੌਜਵਾਨ ਜ਼ਖ਼ਮੀ
Ad Position 24
No active advertisement