ਸਰਕਾਰੀ ਆਈ.ਟੀ.ਆਈ. ਸੁਲਤਾਨਪੁਰ ਲੋਧੀ ਦੀ ਆਈ.ਐਮ.ਸੀ. ਕਮੇਟੀ ਦਾ ਪੁਨਰਗਠਨ
ਚੇਅਰਮੈਨ ਰਾਜੀਵ ਕੁਮਾਰ ਗੁਪਤਾ ਨੇ ਸੰਭਾਲਿਆ ਅਹੁਦਾ
ਸੁਲਤਾਨਪੁਰ ਲੋਧੀ 1 ਅਗਸਤ (ਥਿੰਦ)-ਡਾਇਰੈਕਟਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਆਈ. ਟੀ.
ਸੁਲਤਾਨਪੁਰ ਲੋਧੀ 1 ਅਗਸਤ (ਥਿੰਦ)-ਡਾਇਰੈਕਟਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਆਈ.ਟੀ.ਆਈ ਸੁਲਤਾਨਪੁਰ ਲੋਧੀ ਦੀ ਆਈ.ਐੱਮ.ਸੀ ਕਮੇਟੀ ਦਾ ਪੁਨਰਗਠਨ ਕੀਤਾ ਗਿਆ ਹੈ | ਜਿਸ ਦੇ ਚੇਅਰਮੈਨ ਸ੍ਰੀ ਰਾਜੀਵ ਕੁਮਾਰ ਗੁਪਤਾ ਜੀ ਵੱਲੋਂ ਆਪਣਾ ਅਹੁਦਾ ਸੰਭਾਲਿਆ ਗਿਆ | ਇਸ ਮੌਕੇ ‘ਤੇ ਨੋਡਲ ਅਫ਼ਸਰ ਕਮ ਪਿ੍ੰਸੀਪਲ ਸਰਕਾਰੀ ਆਈ.ਟੀ.ਆਈ. ਕਪੂਰਥਲਾ ਸ੍ਰੀ ਸ਼ਕਤੀ ਸਿੰਘ, ਮੁੱਖ ਅਧਿਆਪਕਾ ਸਰਕਾਰੀ ਆਈ.ਟੀ.ਆਈ ਸੁਲਤਾਨਪੁਰ ਲੋਧੀ ਮੋਨਿਕਾ ਤਿਵਾੜੀ ਅਤੇ ਬਾਕੀ ਸਟਾਫ਼ ਮੈਂਬਰਾਂ ਵੱਲੋਂ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਧਰਮ-ਪਤਨੀ ਸ੍ਰੀਮਤੀ ਰਾਧਾ ਗੁਪਤਾ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ | ਉਨ੍ਹਾਂ ਵੱਲੋਂ ਆਈ.ਟੀ.ਆਈ. ਦੀਆਂ ਤਕਨੀਕੀ ਸਹੂਲਤਾਂ ਦੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਵਿਸ਼ਵਾਸ ਦਿੱਤਾ ਗਿਆ ਕਿ ਸੰਸਥਾ ਦੇ ਵਿਕਾਸ ਅਤੇ ਸਿੱਖਿਆਰਥੀਆਂ ਦੇ ਹਿਤ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣਗੇ | ਇਸ ਸੰਸਥਾ ਵਿਚ ਚਾਰ (4) ਟਰੇਡ ਕੋਰਸ ਚੱਲ ਰਹੇ ਹਨ ਜਿਨ੍ਹਾਂ ਵਿਚ ਕੰਪਿਊਟਰ, ਕਾਸਮੈਟੋਲੋਜੀ, ਕਟਾਈ-ਸਿਲਾਈ ਅਤੇ ਕਢਾਈ ਸ਼ਾਮਲ ਹਨ | ਇਸ ਸਮੇਂ ਆਈ.ਟੀ.ਆਈ. ਵਿਚ ਤੀਜੀ ਕੌਂਸਲਿੰਗ ਦਾ ਦਾਖਲਾ ਸ਼ੁਰੂ ਹੋ ਚੁੱਕਾ ਹੈ | ਚਾਹਵਾਨ ਉਮੀਦਵਾਰ ਵੱਧ ਤੋਂ ਵੱਧ ਦਾਖਲਾ ਲੈ ਕੇ ਆਪਣਾ ਭਵਿੱਖ ਸੁਧਾਰ ਸਕਦੇ ਹਨ | ਇਸ ਮੌਕੇ ਪੰਕਜ ਕੁਮਾਰ ਸਰਕਾਰੀ ਆਈ.ਟੀ.ਆਈ. ਕਪੂਰਥਲਾ, ਸ੍ਰੀ ਪਾਰੁਲ ਛਾਬੜਾ, ਆਰਤੀ ਮਿੰਟੂ, ਲਖਵੰਤ ਸਿੰਘ, ਮਨਪਾਲ ਕੌਰ, ਬਲਜੀਤ ਸਿੰਘ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ |