ਪਰਾਲੀ ਦੀ ਸਾਂਭ ਸੰਭਾਲ ਲਈ ਬੇਲਰ ਤੇ 8.25 ਲੱਖ ਦੀ ਸਬਸਿਡੀ ਪ੍ਰਾਪਤ ਕਰੋ- ਜੋਗਾ ਸਿੰਘ ਥਿੰਦ ਮਸ਼ੀਨਰੀ ਸਟੋਰ
ਸੁਪਰ ਸੀਡਰ, ਮਲਚਰ, ਰੇਕ, ਪੁਲਾਓ ਅਤੇ ਸੁਪਰ ਐਸ ਐਮ ਐਸ ’ਤੇ ਸਬਸਿਡੀ ਉਪਲਬਧ, 3 ਅਗਸਤ ਤੱਕ ਅਪਲਾਈ ਕਰੋ
ਸੁਲਤਾਨਪੁਰ ਲੋਧੀ,1 ਅਗਸਤ (ਥਿੰਦ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਨਾਲ਼ ਸੰਬੰਧਿਤ ਸਾਰੀਆਂ ਮਸ਼ੀਨਾਂ ਤੇ ਸਬਸਿਡੀ ਦੇਣ ਲਈ 3 ਅਗਸਤ ਤੱਕ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਤੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ |ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਕਤੀਮਾਨ ਕੰਪਨੀ ਦੇ ਪੰਜਾਬ ਵਿਚ ਸਭ ਤੋਂ ਵੱਡੇ ਡੀਲਰ ਥਿੰਦ ਮਸ਼ੀਨਰੀ ਸਟੋਰ ਦੇ ਐਮ ਡੀ ਜੋਗਾ ਸਿੰਘ ਥਿੰਦ ਅਤੇ ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਸ਼ਕਤੀਮਾਨ ਦੇ ਬੇਲਰ ਉੱਪਰ 8. 25 ਲੱਖ ਦੀ ਸਬਸਿਡੀ ਦਿੱਤੀ ਜਾ ਰਹੀ ਹੈ |ਇਹ ਬੇਲਰ ਭਾਰਤ ਵਿਚ ਤਿਆਰ ਕੀਤੇ ਜਾਣ ਵਾਲੇ ਸਾਰੇ ਬੇਲਰਾਂ ਤੋਂ ਉੱਤਮ ਹੈ ਅਤੇ ਇਸ ਦੀ ਵਰਤੋਂ ਕਰਨਾ ਵੀ ਆਸਾਨ ਹੈ | ਸ਼ਕਤੀਮਾਨ ਕੰਪਨੀ ਵੱਲੋਂ ਜੋ ਇਸ ਵਿਚ ਤਕਨੀਕ ਵਰਤੀ ਗਈ,ਉਹ ਇਸ ਨੂੰ ਬਹੁਤ ਪ੍ਰਭਾਵਸ਼ਾਲੀ ਅਤੇ ਕਿਫ਼ਾਇਤੀ ਬਣਾਉਂਦੀ ਹੈ | ਉਨ੍ਹਾਂ ਨੇ ਕਿਹਾ ਕਿ ਸ਼ਕਤੀਮਾਨ ਦੇ ਬੇਲਰ ਦੀ ਕੰਮ ਕਰਨ ਦੀ ਸਮਰੱਥਾ ਸਭ ਤੋਂ ਉੱਤਮ ਹੈ ਅਤੇ ਇਸ ਦੀ ਸਾਂਭ ਸੰਭਾਲ ਵੀ ਆਸਾਨ ਹੈ | ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼ਕਤੀਮਾਨ ਦੇ ਸੁਪਰ ਸੀਡਰ ਉੱਪਰ 1.
ਸੁਲਤਾਨਪੁਰ ਲੋਧੀ,1 ਅਗਸਤ (ਥਿੰਦ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਨਾਲ਼ ਸੰਬੰਧਿਤ ਸਾਰੀਆਂ ਮਸ਼ੀਨਾਂ ਤੇ ਸਬਸਿਡੀ ਦੇਣ ਲਈ 3 ਅਗਸਤ ਤੱਕ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਤੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ |ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਕਤੀਮਾਨ ਕੰਪਨੀ ਦੇ ਪੰਜਾਬ ਵਿਚ ਸਭ ਤੋਂ ਵੱਡੇ ਡੀਲਰ ਥਿੰਦ ਮਸ਼ੀਨਰੀ ਸਟੋਰ ਦੇ ਐਮ ਡੀ ਜੋਗਾ ਸਿੰਘ ਥਿੰਦ ਅਤੇ ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਸ਼ਕਤੀਮਾਨ ਦੇ ਬੇਲਰ ਉੱਪਰ 8.25 ਲੱਖ ਦੀ ਸਬਸਿਡੀ ਦਿੱਤੀ ਜਾ ਰਹੀ ਹੈ |ਇਹ ਬੇਲਰ ਭਾਰਤ ਵਿਚ ਤਿਆਰ ਕੀਤੇ ਜਾਣ ਵਾਲੇ ਸਾਰੇ ਬੇਲਰਾਂ ਤੋਂ ਉੱਤਮ ਹੈ ਅਤੇ ਇਸ ਦੀ ਵਰਤੋਂ ਕਰਨਾ ਵੀ ਆਸਾਨ ਹੈ | ਸ਼ਕਤੀਮਾਨ ਕੰਪਨੀ ਵੱਲੋਂ ਜੋ ਇਸ ਵਿਚ ਤਕਨੀਕ ਵਰਤੀ ਗਈ,ਉਹ ਇਸ ਨੂੰ ਬਹੁਤ ਪ੍ਰਭਾਵਸ਼ਾਲੀ ਅਤੇ ਕਿਫ਼ਾਇਤੀ ਬਣਾਉਂਦੀ ਹੈ | ਉਨ੍ਹਾਂ ਨੇ ਕਿਹਾ ਕਿ ਸ਼ਕਤੀਮਾਨ ਦੇ ਬੇਲਰ ਦੀ ਕੰਮ ਕਰਨ ਦੀ ਸਮਰੱਥਾ ਸਭ ਤੋਂ ਉੱਤਮ ਹੈ ਅਤੇ ਇਸ ਦੀ ਸਾਂਭ ਸੰਭਾਲ ਵੀ ਆਸਾਨ ਹੈ | ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼ਕਤੀਮਾਨ ਦੇ ਸੁਪਰ ਸੀਡਰ ਉੱਪਰ 1.20 ਲੱਖ,ਮਲਚਰ ਤੇ 95 ਹਜ਼ਾਰ ਤੱਕ ਦੀ ਸਬਸਿਡੀ ਉਪਲਬਧ ਹੈ | ਉਨ੍ਹਾਂ ਨੇ ਕਿਹਾ ਕਿ ਸ਼ਕਤੀਮਾਨ ਦੇ ਦ ਸਾਰੇ ਸੰਦ ਜਿਨ੍ਹਾਂ ਰੋਟਾਵੇਟਰ, ਮਲਚਰ, ਬੇਰ, ਸੁਪਰ ਸੀਡਰ, ਲੇਜ਼ਰ ਲੈਵਲਰ ਆਦਿ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ | ਉਨ੍ਹਾਂ ਨੇ ਕਿਹਾ ਕਿ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਵੱਲੋਂ ਸਬਸਿਡੀ ਲਈ ਅਪਲਾਈ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ | ਕਿਸਾਨ ਆਪਣੇ ਜ਼ਰੂਰੀ ਕਾਗਜ਼ਾਤ ਲੈ ਕੇ ਦਫ਼ਤਰ ਨਾਲ ਰਾਬਤਾ ਕਾਇਮ ਕਰ ਸਕਦੇ ਹਨ | ਇਸ ਮੌਕੇ ਐਮ ਡੀ ਜੋਗਾ ਸਿੰਘ ਥਿੰਦ ਵੱਲੋਂ ਕਿਸਾਨਾਂ ਨੂੰ ਨਵਾਂ ਬੇਲਰ ਵੀ ਸਪੁਰਦ ਕੀਤਾ ਗਿਆ | ਇਸ ਮੌਕੇ ਸਰਪੰਚ ਜਸਵਿੰਦਰ ਸਿੰਘ,ਸੰਗਤ ਸਿੰਘ,ਤੀਰਥ ਸਿੰਘ ਫੁੱਲ,ਅਮਰੀਕ ਸਿੰਘ ਸਿਧਵਾਂ, ਸੰਦੀਪ ਸਿੰਘ, ਮਾਸਟਰ ਸੁੱਚਾ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ |