ਪਿੰਡ ਸੁਲਤਾਨਪੁਰ ਦਿਹਾਤੀ ’ਚ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਛੱਤ ਪਾੜ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ
ਸੁਲਤਾਨਪੁਰ ਲੋਧੀ, 1 ਅਗਸਤ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਇਲਾਕੇ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਅਤੇ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਪੂਰੇ ਬੁਲੰਦ ਹਨ | ਆਏ ਦਿਨ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਖੇਤਰ ਵਿਚ ਵਧਦੀਆਂ ਜਾ ਰਹੀਆਂ ਹਨ ਇਸ ਕਰਕੇ ਆਮ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਹੈ | ਇਲਾਕੇ ਵਿਚ ਮੋਟਰਸਾਈਕਲ ਚੋਰੀ ਹੋਣਾ ਵੀ ਆਮ ਜਿਹੀ ਗੱਲ ਹੈ ਅਤੇ ਕੁੱਝ ਕੁ ਲੋਕ ਤਾਂ ਅਜਿਹੇ ਵਾਰਦਾਤ ਉਪਰੰਤ ਪੁਲਿਸ ਨੂੰ ਵੀ ਨਹੀਂ ਸੂਚਿਤ ਕਰਦੇ ਹਨ | ਪੁੱਛਣ ਤੇ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਅੱਜ ਤੱਕ ਤਾਂ ਪੁਲਿਸ ਨੇ ਇਹੋ ਜਿਹੀ ਕੋਈ ਵਾਰਦਾਤ ਹੱਲ ਨਹੀਂ ਕੀਤੀ ਫਿਰ ਉਨ੍ਹਾਂ ਨੂੰ ਦੱਸ ਕੇ ਆਪਣਾ ਟਾਈਮ ਖ਼ਰਾਬ ਕਰਨ ਦਾ ਕੀ ਫ਼ਾਇਦਾ ਹੈ | ਅਜਿਹੀ ਹੀ ਇੱਕ ਘਟਨਾ ਪਿੰਡ ਸੁਲਤਾਨਪੁਰ ਦਿਹਾਤੀ ਵਿਖੇ ਬੀਤੀ ਰਾਤ ਵਾਪਰੀ ਜਿੱਥੇ ਚੋਰਾਂ ਨੇ ਹੀਰਾ ਲਾਲ ਦੀ ਕਰਿਆਨੇ ਦੀ ਦੁਕਾਨ ਤੇ ਚੋਰੀ ਕਰ ਲਈ | ਚੋਰ ਨਿਸ਼ਾਨਾ ਬਣਾਉਂਦਿਆਂ ਦੁਕਾਨ ਦੀ ਛੱਤ ਪਾੜ ਕੇ ਅੰਦਰ ਦਾਖ਼ਲ ਹੋਏ | ਚੋਰ ਦੁਕਾਨ ਵਿਚੋਂ ਹਜ਼ਾਰਾਂ ਰੁਪਏ ਦਾ ਕਰਿਆਨੇ ਦਾ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਸਵੇਰੇ ਜਦੋਂ ਦੁਕਾਨ ਮਾਲਕ ਹੀਰਾ ਲਾਲ ਦੁਕਾਨ ਖੋਲ੍ਹਣ ਪਹੁੰਚੇ ਤਾਂ ਉਨ੍ਹਾਂ ਨੇ ਛੱਤ ਟੁੱਟੀ ਹੋਈ ਅਤੇ ਦੁਕਾਨ ਦਾ ਸਮਾਨ ਖਿੱਲਰਿਆ ਹੋਇਆ ਦੇਖਿਆ | ਹੀਰਾ ਲਾਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ | ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਲੱਗੇ ਸੀ. ਸੀ.
ਸੁਲਤਾਨਪੁਰ ਲੋਧੀ, 1 ਅਗਸਤ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਇਲਾਕੇ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਅਤੇ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਪੂਰੇ ਬੁਲੰਦ ਹਨ | ਆਏ ਦਿਨ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਖੇਤਰ ਵਿਚ ਵਧਦੀਆਂ ਜਾ ਰਹੀਆਂ ਹਨ ਇਸ ਕਰਕੇ ਆਮ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਹੈ | ਇਲਾਕੇ ਵਿਚ ਮੋਟਰਸਾਈਕਲ ਚੋਰੀ ਹੋਣਾ ਵੀ ਆਮ ਜਿਹੀ ਗੱਲ ਹੈ ਅਤੇ ਕੁੱਝ ਕੁ ਲੋਕ ਤਾਂ ਅਜਿਹੇ ਵਾਰਦਾਤ ਉਪਰੰਤ ਪੁਲਿਸ ਨੂੰ ਵੀ ਨਹੀਂ ਸੂਚਿਤ ਕਰਦੇ ਹਨ | ਪੁੱਛਣ ਤੇ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਅੱਜ ਤੱਕ ਤਾਂ ਪੁਲਿਸ ਨੇ ਇਹੋ ਜਿਹੀ ਕੋਈ ਵਾਰਦਾਤ ਹੱਲ ਨਹੀਂ ਕੀਤੀ ਫਿਰ ਉਨ੍ਹਾਂ ਨੂੰ ਦੱਸ ਕੇ ਆਪਣਾ ਟਾਈਮ ਖ਼ਰਾਬ ਕਰਨ ਦਾ ਕੀ ਫ਼ਾਇਦਾ ਹੈ | ਅਜਿਹੀ ਹੀ ਇੱਕ ਘਟਨਾ ਪਿੰਡ ਸੁਲਤਾਨਪੁਰ ਦਿਹਾਤੀ ਵਿਖੇ ਬੀਤੀ ਰਾਤ ਵਾਪਰੀ ਜਿੱਥੇ ਚੋਰਾਂ ਨੇ ਹੀਰਾ ਲਾਲ ਦੀ ਕਰਿਆਨੇ ਦੀ ਦੁਕਾਨ ਤੇ ਚੋਰੀ ਕਰ ਲਈ | ਚੋਰ ਨਿਸ਼ਾਨਾ ਬਣਾਉਂਦਿਆਂ ਦੁਕਾਨ ਦੀ ਛੱਤ ਪਾੜ ਕੇ ਅੰਦਰ ਦਾਖ਼ਲ ਹੋਏ | ਚੋਰ ਦੁਕਾਨ ਵਿਚੋਂ ਹਜ਼ਾਰਾਂ ਰੁਪਏ ਦਾ ਕਰਿਆਨੇ ਦਾ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਸਵੇਰੇ ਜਦੋਂ ਦੁਕਾਨ ਮਾਲਕ ਹੀਰਾ ਲਾਲ ਦੁਕਾਨ ਖੋਲ੍ਹਣ ਪਹੁੰਚੇ ਤਾਂ ਉਨ੍ਹਾਂ ਨੇ ਛੱਤ ਟੁੱਟੀ ਹੋਈ ਅਤੇ ਦੁਕਾਨ ਦਾ ਸਮਾਨ ਖਿੱਲਰਿਆ ਹੋਇਆ ਦੇਖਿਆ | ਹੀਰਾ ਲਾਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ | ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ | ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਅਤੇ ਦੁਕਾਨਦਾਰਾਂ ਵਿਚ ਚਿੰਤਾ ਦਾ ਮਾਹੌਲ ਹੈ | ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦ ਕਾਬੂ ਕਰਕੇ ਚੋਰੀ ਹੋਇਆ ਸਮਾਨ ਬਰਾਮਦ ਕਰਨ ਅਤੇ ਇਲਾਕੇ ਵਿਚ ਰਾਤ ਸਮੇਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ | ਇਸ ਸਬੰਧ ਵਿਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਰਾਂ ਨੂੰ ਛੇਤੀ ਫੜ ਲਿਆ ਜਾਵੇਗਾ ਅਤੇ ਅਜਿਹੇ ਗੈਰ ਸਮਾਜਿਕ ਤੱਤਾਂ ਨੂੰ ਕਿਸੇ ਕੀਮਤ ਤੇ ਨਹੀਂ ਬਖ਼ਸ਼ਿਆ ਜਾਵੇਗਾ | ਉਨ੍ਹਾਂ ਕਿਹਾ ਕਿ ਰਾਤ ਦੀ ਗਸ਼ਤ ਵੀ ਵਧਾਈ ਜਾਵੇਗੀ | ਪਿੰਡ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਪਿੰਡ ਵਿਚ ਨਸ਼ਾ ਵੇਚਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਰਵਾਈ ਕੀਤੀ ਜਾਵੇ |