02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਹਿਕਾਰੀ ਸਭਾਵਾਂ ਯੂਨੀਅਨ ਨੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੂੰ ਦਿੱਤਾ ਮੰਗ ਪੱਤਰ

ਫਗਵਾੜਾ, 1 ਅਗਸਤ (ਅਸ਼ੋਕ ਕੁਮਾਰ ਵਾਲੀਆ)-ਸਹਿਕਾਰੀ ਸਭਾਵਾਂ ਵਿਚ ਬੇਲੋੜੀਆਂ ਖਾਦਾਂ ਦੀ ਸਪਲਾਈ ਨੂੰ ਰੋਕਣ ਸਬੰਧੀ ਇੱਕ ਮੰਗ ਪੱਤਰ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਫਗਵਾੜਾ ਵਲੋਂ ਮੈਂਬਰ ਪਾਰਲੀਮੈਂਟ ਡਾ: ਰਾਜ ਕੁਮਾਰ ਚੱਬੇਵਾਲ ਨੂੰ ਦਿੱਤਾ | ਮੰਗ ਪੱਤਰ ਦੇਣ ਉਪਰੰਤ ਗੱਲਬਾਤ ਕਰਦਿਆਂ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਮਾਰਕਫੈੱਡ, ਇਫਕੋ ਅਤੇ ਹੋਰ ਸਹਿਕਾਰੀ ਅਦਾਰਿਆਂ ਤੋਂ ਖਾਦਾਂ ਦੀ ਖ਼ਰੀਦ ਕਰਕੇ ਆਪਣੇ ਮੈਂਬਰ ਕਿਸਾਨਾਂ ਨੂੰ ਲੋੜ ਅਨੁਸਾਰ ਖਾਂਦਾ ਦੀ ਵੰਡ ਕਰਦੀਆਂ ਹਨ | ਖੇਤੀਬਾੜੀ ਵਿਭਾਗ ਵੱਲੋਂ ਸਹਿਕਾਰੀ ਸਭਾਵਾਂ ਦੇ ਹੋਰ ਭਾਰ ਪਾਉਂਦਿਆਂ ਸਬਸਿਡੀ ਵਾਲੀਆ ਖਾਦਾਂ ਦੇ ਨਾਲ ਹੋਰ ਖਾਦ ਪ੍ਰੋਡੈਕਟ ਵੀ ਜ਼ਰੂਰੀ ਕੀਤੇ ਜਾਣ ਦਾ ਫ਼ੈਸਲਾ ਬੇਲੋੜਾ ਹੈ ਅਤੇ ਇਹ ਪ੍ਰੋਡੈਕਟ ਹਰ ਫ਼ਸਲ ਵਿਚ ਵਰਤੇ ਜਾਣ ਵਾਲੇ ਨਹੀਂ ਹਨ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਖੇਤੀਬਾੜੀ ਮਹਿਕਮਾ ਤੇ ਮਾਰਕਫੈੱਡ ਨੂੰ ਅਜਿਹੇ ਬੇਲੋੜੇ ਖਾਦ ਪ੍ਰੋਡੈਕਟ ਧੱਕੇ ਨਾਲ ਸਭਾਵਾਂ ਨੂੰ ਸਪਲਾਈ ਕਰਨ ਤੋਂ ਰੋਕਿਆ ਜਾਵੇ | ਮੰਗ ਪੱਤਰ ਦੇਣ ਮੌਕੇ ਪਰਵਿੰਦਰ ਕੁਮਾਰ ਪਲਾਹੀ, ਪਿ੍ੰਸ, ਸੁਖਵਿੰਦਰ ਸਿੰਘ ਮੌਲੀ, ਵਿਜੈ ਕੁਮਾਰ ਅਠੌਲੀ, ਬਹਾਦਰ ਸਿੰਘ ਭੁੱਲਾਰਾਈ, ਗੁਰਜੀਤ ਸਿੰਘ ਮਹੇੜੂ, ਉਂਕਾਰ ਸਿੰਘ, ਬਲਵੀਰ ਸਿੰਘ ਭਾਣੋਕੀ ਆਦਿ ਹਾਜ਼ਰ ਸਨ |

Ad Position 21
No active advertisement
ਡਾ ਰਾਜ ਕੁਮਾਰ ਚੱਬੇਵਾਲ ਨੂੰ ਮੰਗ ਪੱਤਰ ਦਿੰਦੇ ਹੋਏ ਸਹਿਕਾਰੀ ਸਭਾਵਾਂ ਯੂਨੀਅਨ ਦੇ ਅਹੁਦੇਦਾਰ | ਤਸਵੀਰ. ਵਾਲੀਆ 02-08-2026
ਫਗਵਾੜਾ, 1 ਅਗਸਤ (ਅਸ਼ੋਕ ਕੁਮਾਰ ਵਾਲੀਆ)-ਸਹਿਕਾਰੀ ਸਭਾਵਾਂ ਵਿਚ ਬੇਲੋੜੀਆਂ ਖਾਦਾਂ ਦੀ ਸਪਲਾਈ ਨੂੰ ਰੋਕਣ ਸਬੰਧੀ ਇੱਕ ਮੰਗ ਪੱਤਰ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਫਗਵਾੜਾ ਵਲੋਂ ਮੈਂਬਰ ਪਾਰਲੀਮੈਂਟ ਡਾ: ਰਾਜ ਕੁਮਾਰ ਚੱਬੇਵਾਲ ਨੂੰ ਦਿੱਤਾ | ਮੰਗ ਪੱਤਰ ਦੇਣ ਉਪਰੰਤ ਗੱਲਬਾਤ ਕਰਦਿਆਂ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਮਾਰਕਫੈੱਡ, ਇਫਕੋ ਅਤੇ ਹੋਰ ਸਹਿਕਾਰੀ ਅਦਾਰਿਆਂ ਤੋਂ ਖਾਦਾਂ ਦੀ ਖ਼ਰੀਦ ਕਰਕੇ ਆਪਣੇ ਮੈਂਬਰ ਕਿਸਾਨਾਂ ਨੂੰ ਲੋੜ ਅਨੁਸਾਰ ਖਾਂਦਾ ਦੀ ਵੰਡ ਕਰਦੀਆਂ ਹਨ | ਖੇਤੀਬਾੜੀ ਵਿਭਾਗ ਵੱਲੋਂ ਸਹਿਕਾਰੀ ਸਭਾਵਾਂ ਦੇ ਹੋਰ ਭਾਰ ਪਾਉਂਦਿਆਂ ਸਬਸਿਡੀ ਵਾਲੀਆ ਖਾਦਾਂ ਦੇ ਨਾਲ ਹੋਰ ਖਾਦ ਪ੍ਰੋਡੈਕਟ ਵੀ ਜ਼ਰੂਰੀ ਕੀਤੇ ਜਾਣ ਦਾ ਫ਼ੈਸਲਾ ਬੇਲੋੜਾ ਹੈ ਅਤੇ ਇਹ ਪ੍ਰੋਡੈਕਟ ਹਰ ਫ਼ਸਲ ਵਿਚ ਵਰਤੇ ਜਾਣ ਵਾਲੇ ਨਹੀਂ ਹਨ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਖੇਤੀਬਾੜੀ ਮਹਿਕਮਾ ਤੇ ਮਾਰਕਫੈੱਡ ਨੂੰ ਅਜਿਹੇ ਬੇਲੋੜੇ ਖਾਦ ਪ੍ਰੋਡੈਕਟ ਧੱਕੇ ਨਾਲ ਸਭਾਵਾਂ ਨੂੰ ਸਪਲਾਈ ਕਰਨ ਤੋਂ ਰੋਕਿਆ ਜਾਵੇ | ਮੰਗ ਪੱਤਰ ਦੇਣ ਮੌਕੇ ਪਰਵਿੰਦਰ ਕੁਮਾਰ ਪਲਾਹੀ, ਪਿ੍ੰਸ, ਸੁਖਵਿੰਦਰ ਸਿੰਘ ਮੌਲੀ, ਵਿਜੈ ਕੁਮਾਰ ਅਠੌਲੀ, ਬਹਾਦਰ ਸਿੰਘ ਭੁੱਲਾਰਾਈ, ਗੁਰਜੀਤ ਸਿੰਘ ਮਹੇੜੂ, ਉਂਕਾਰ ਸਿੰਘ, ਬਲਵੀਰ ਸਿੰਘ ਭਾਣੋਕੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ ‘ਚ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਵਰਦੀਆਂ ਵੰਡੀਆਂ ਅਗਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਦੂਜੀ ਕਿਸ਼ਤ ਤਹਿਤ 1.03 ਲੱਖ ਤੋਂ ਵੱਧ ਔਰਤਾਂ ਨੂੰ 36.33 ਕਰੋੜ ਰੁਪਏ ਜਾਰੀ
Ad Position 24
No active advertisement