05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਕਲਸ਼ ਵੰਦਨ ਯਾਤਰਾ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਕਾਸ਼ੀ ਦੀ ਪਵਿੱਤਰ ਮਿੱਟੀ ਲੈ ਕੇ ਪਿੰਡ ਕਾਲਾ ਸੰਘਿਆਂ ਪਹੁੰਚੀ ਸੈਂਕੜੇ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਨਾਲ ਕੀਤਾ ਸਵਾਗਤ

ਕਾਲਾ ਸੰਘਿਆਂ, 4 ਅਗਸਤ (ਸੰਘਾ)-ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਜਨਮ ਦਿਵਸ ਨੂੰ ਮਨਾਉਣ ਲਈ ਸਮਰਪਿਤ ਸੰਕਲਪ ਅਭਿਆਨ (ਸਦਭਾਵਨਾ ਸੰਕਲਪ ਮੁਹਿੰਮ) ਤਹਿਤ ਆਯੋਜਿਤ ਕੀਤੀ ਜਾ ਰਹੀ ਕਲਸ਼ ਵੰਦਨ ਯਾਤਰਾ ਪਿੰਡ ਕਾਲਾ ਸੰਘਿਆਂ ਵਿਖੇ ਭਾਜਪਾ ਮੰਡਲ ਪ੍ਰਧਾਨ ਸਰਬਜੀਤ ਸਿੰਘ ਦਿਉਲ ਦੀ ਅਗਵਾਈ ਹੇਠ ਪਹੁੰਚੀ | ਇਸ ਮੌਕੇ ਤੇ ਨੰਬਰਦਾਰ ਤੀਰਥ ਸਿੰਘ ਵਲੋਂ ਗੁਰਦੁਆਰਾ ਰਵਿਦਾਸ ਜੀ ਵਿਖੇ ਆਯੋਜਿਤ ਸਮਾਗਮ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਵਿਸ਼ੇਸ਼ ਤੌਰ ’ਤੇ ਪਹੁੰਚੇ | ਕਾਲਾ ਸੰਘੀਆਂ (ਆਲਮਗੀਰ) ਸਥਿਤ ਗੁਰਦੁਆਰਾ ਸ੍ਰੀ ਰਵਿਦਾਸ ਵਿਖੇ ਕਲਸ਼ ਪਹੁੰਚਣ ’ਤੇ ਸੈਂਕੜੇ ਸ਼ਰਧਾਲੂਆਂ, ਭਾਜਪਾ ਅਧਿਕਾਰੀਆਂ ਅਤੇ ਵਰਕਰਾਂ ਨੇ ਸ਼ਰਧਾ ਨਾਲ ਪਵਿੱਤਰ ਕਲਸ਼ ਦੀ ਪੂਜਾ ਕੀਤੀ ਅਤੇ ਫੁੱਲਾਂ ਦੀ ਵਰਖਾ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਇਹ ਯਾਤਰਾ ਸ਼੍ਰੀ ਗੁਰੂ ਰਵਿਦਾਸ ਦੇ ਪਵਿੱਤਰ ਜਨਮ ਸਥਾਨ ਵਾਰਾਣਸੀ ਦੇ ਸਰ ਗੋਵਰਧਨਪੁਰ ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਅਤੇ ਪਾਣੀ ਵਾਲੇ ਕਲਸ਼ ਨਾਲ ਦੇਸ਼ ਭਰ ਵਿਚ ਕੱਢੀ ਜਾ ਰਹੀ ਹੈ | ਖੋਜੇਵਾਲ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਇੱਕ ਧਾਰਮਿਕ ਜਾਂ ਸਭਿਆਚਾਰਕ ਸਮਾਗਮ ਨਹੀਂ ਹੈ, ਸਗੋਂ ਸਮਾਜਿਕ ਸਦਭਾਵਨਾ ਅਤੇ ਰਾਸ਼ਟਰ ਨਿਰਮਾਣ ਲਈ ਇੱਕ ਜਨ ਅੰਦੋਲਨ ਹੈ | ਇਸ ਮੌਕੇ ਗੁਰਦੁਆਰਾ ਰਵਿਦਾਸ ਜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਲਾਲ, ਗੁਰਦੁਆਰਾ ਬਾਬਾ ਕਾਹਨ ਦਾਸ ਦੇ ਪ੍ਰਧਾਨ ਪਰਮਜੀਤ ਸਿੰਘ ਵੱਸਣ, ਗੁਰਪ੍ਰੀਤ ਸਿੰਘ ਫੁੱਲ, ਨੰਬਰਦਾਰ ਤੀਰਥ ਸਿੰਘ, ਨਿਰਮਲ ਨਾਹਰ, ਸਾਬਕਾ ਸਰਪੰਚ ਸੁਰਜੀਤ ਬਿੱਟੂ, ਹਰਵਿੰਦਰ ਸਿੰਘ ਸੰਘਾ, ਮਹਿੰਦਰ ਸਿੰਘ ਬਲੇਰ, ਸੰਨੀ ਬੈਂਸ, ਨਿਰਮਲ ਨਾਹਰ, ਡਾ. ਪ੍ਰਦੀਪ ਕੌਸ਼ਲ, ਅਕਾਲੀ ਆਗੂ ਸੰਜੀਵ ਹੈਪੀ, ਰਾਜੂ ਪੰਡਿਤ, ਬਲਦੇਵ ਸਿੰਘ, ਰਾਜੇਸ਼ ਕੁਮਾਰ, ਚਰਨਜੀਤ, ਦੀਪਾ, ਬਲਦੇਵ ਸਿੰਘ, ਸੋਨੂੰ, ਸਾਬੀ, ਨਵਜੋਤ, ਪਵਨ, ਸ਼ੀਰਾ, ਆਕਾਸ਼, ਮੋਹਿਤ, ਜਸ਼ਨ, ਸ਼ੁੱਭ, ਸ਼ੁਭਮ, ਜੋਬਨ ਸਮੇਤ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 05-08-2026

Ad Position 22
No active advertisement
ਪਿਛਲੀ ਖ਼ਬਰ ਮਾਂ ਅੰਬੇ ਗਰਲਜ਼ ਸਕੂਲ ਭਾਣੋਕੀ ਵਿਖੇ ਹਰਿਆਲੀ ਮਿਸ਼ਨ ਤਹਿਤ ਬੂਟੇ ਲਗਾਏ ਅਗਲੀ ਖ਼ਬਰ ਜ਼ਿਲ੍ਹੇ ਦੇ 9 ਏ.ਐਸ.ਆਈ. ਪਦਉਨਤ ਹੋ ਕੇ ਬਣੇ ਸਬ ਇੰਸਪੈਕਟਰ
Ad Position 24
No active advertisement