05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਜ਼ਿਲ੍ਹੇ ਦੇ 9 ਏ.ਐਸ.ਆਈ. ਪਦਉਨਤ ਹੋ ਕੇ ਬਣੇ ਸਬ ਇੰਸਪੈਕਟਰ

ਕਪੂਰਥਲਾ, 4 ਅਗਸਤ (ਸਡਾਨਾ)-ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ 9 ਏ. ਐਸ.

Ad Position 21
No active advertisement
ਅਜੀਤ ਡੈਸਕ 05-08-2026
ਕਪੂਰਥਲਾ, 4 ਅਗਸਤ (ਸਡਾਨਾ)-ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ 9 ਏ.ਐਸ.ਆਈ. ਕੋਰਸ ਕਰਨ ਉਪਰੰਤ ਤਰੱਕੀ ਪ੍ਰਾਪਤ ਕਰਕੇ ਅੱਜ ਸਬ ਇੰਸਪੈਕਟਰ ਵਜੋਂ ਪਦਉਨਤ ਹੋਏ, ਜਿਨ੍ਹਾਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਤੇ ਐਸ.ਪੀ. ਹੈੱਡ ਕਵਾਟਰ ਗੁਰਪ੍ਰੀਤ ਸਿੰਘ ਨੇ ਸਟਾਰ ਲਗਾਏ ਅਤੇ ਤਰੱਕੀ ਮਿਲਣ ‘ਤੇ ਮੁਬਾਰਕਬਾਦ ਦਿੱਤੀ | ਇੱਥੇ ਜ਼ਿਕਰਯੋਗ ਹੈ ਕਿ ਪਦਉਨਤ ਹੋਣ ਵਾਲੇ ਸਾਰੇ ਸਹਾਇਕ ਸਬ ਇੰਸਪੈਕਟਰਾਂ ਨੇ ਟਰੇਨਿੰਗ ਸੈਂਟਰ ਵਿਖੇ 3 ਮਹੀਨੇ ਦਾ ਕੋਰਸ ਕੀਤਾ, ਜਿਸ ਉਪਰੰਤ ਉਨ੍ਹਾਂ ਨੂੰ ਇਹ ਸਬ ਇੰਸਪੈਕਟਰ ਵਜੋਂ ਤਰੱਕੀ ਮਿਲੀ ਹੈ | ਤਰੱਕੀ ਪ੍ਰਾਪਤ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਚ ਸਬ ਇੰਸਪੈਕਟਰ ਹਰੀ ਸਿੰਘ, ਪਰਮਜੀਤ ਸਿੰਘ, ਲਖਵੀਰ ਸਿੰਘ, ਦਿਲਬਾਗ ਸਿੰਘ, ਜਤਿੰਦਰਪਾਲ ਸਿੰਘ ਜੇ.ਪੀ., ਬਲਵਿੰਦਰ ਸਿੰਘ, ਦਵਿੰਦਰਪਾਲ, ਰਮਨ ਕੁਮਾਰ ਤੇ ਅਮਰਜੀਤ ਕੌਰ ਸ਼ਾਮਲ ਹਨ | ਪਦਉਨਤ ਹੋਏ ਪੁਲਿਸ ਅਧਿਕਾਰੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਦੀ ਤਰ੍ਹਾਂ ਇਮਾਨਦਾਰੀ ਨਾਲ ਕੰਮ ਕਰਨਗੇ ਤੇ ਜਿੱਥੇ ਵੀ ਉਨ੍ਹਾਂ ਦੀ ਡਿਊਟੀ ਲਗਾਈ ਜਾਵੇਗੀ, ਉਹ ਤਨਦੇਹੀ ਨਾਲ ਨਸ਼ਿਆਂ ਤੇ ਮਾੜੇ ਅਨਸਰਾਂ ਵਿਰੁੱਧ ਆਪਣੀ ਡਿਊਟੀ ਨਿਭਾਉਣਗੇ |
Ad Position 22
No active advertisement
ਪਿਛਲੀ ਖ਼ਬਰ ਕਲਸ਼ ਵੰਦਨ ਯਾਤਰਾ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਕਾਸ਼ੀ ਦੀ ਪਵਿੱਤਰ ਮਿੱਟੀ ਲੈ ਕੇ ਪਿੰਡ ਕਾਲਾ ਸੰਘਿਆਂ ਪਹੁੰਚੀ ਸੈਂਕ... ਅਗਲੀ ਖ਼ਬਰ ਨਗਰ ਪੰਚਾਇਤ ਭੁਲੱਥ ਦੇ ਸਫ਼ਾਈ ਕਰਮਚਾਰੀਆਂ ਵਲੋਂ ਹੜਤਾਲ ਮੁਲਤਵੀ
Ad Position 24
No active advertisement