ਨਗਰ ਪੰਚਾਇਤ ਭੁਲੱਥ ਦੇ ਸਫ਼ਾਈ ਕਰਮਚਾਰੀਆਂ ਵਲੋਂ ਹੜਤਾਲ ਮੁਲਤਵੀ
x ਭੁਲੱਥ, 4 ਅਗਸਤ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ 10 ਦਿਨਾਂ ਤੋਂ ਲਗਾਤਾਰ ਕੰਮਕਾਜ ਬੰਦ ਕਰਕੇ ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਵਲੋਂ ਹੜਤਾਲ ਦੇ ਚੱਲਦਿਆਂ ਸਾਫ਼ ਸਫ਼ਾਈ ਦਾ ਕੰਮ ਕਸਬੇ ਅੰਦਰ ਬੰਦ ਕਰਕੇ ਆਪਣੀਆਂ ਹੱਕੀ ਮੰਗਾਂ ਵਾਸਤੇ ਹੜਤਾਲ ਕੀਤੀ ਗਈ ਸੀ | ਨਗਰ ਪੰਚਾਇਤ ਭੁਲੱਥ ਦੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਭਰੋਸਾ ਦਿੱਤੇ ਜਾਣ ‘ਤੇ ਕੀ ਬਹੁਤ ਜਲਦ ਸਫ਼ਾਈ ਕਰਮਚਾਰੀਆਂ ਤੇ ਹੋਰ ਐਡਹਾਕ ’ਤੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਬਹੁਤ ਜਲਦ ਪੱਕਿਆਂ ਕਰੇਗੀ | ਤੇ ਮੁਲਾਜ਼ਮਾਂ ਦੀਆਂ ਅਧੂਰੀਆਂ ਮੰਗਾ ਤੁਰੰਤ ਪੂਰੀਆਂ ਕੀਤੀਆਂ ਜਾਣਗੀਆਂ | ਇਸ ਉਪਰੰਤ ਸਫ਼ਾਈ ਕਰਮਚਾਰੀਆਂ ਵੱਲੋਂ ਹੜਤਾਲ ਮੁਲਤਵੀ ਕਰਕੇ ਕੰਮ ਕਾਜ ਕਰਨਾ ਆਰੰਭ ਕਰ ਦਿੱਤਾ ਹੈ | ਇਸ ਮੌਕੇ ਚੰਦਰ ਸ਼ੇਖਰ ਪ੍ਰਧਾਨ ਨਗਰ ਪਾਲਿਕਾ ਸੰਗਠਨ ਭੁਲੱਥ, ਡੈਨੀਅਲ ਕਲਿਆਣ ਸੈਕਟਰੀ ਨਗਰ ਪਾਲਿਕਾ ਕਰਮਚਾਰੀ ਸੰਗਠਨ ਭੁਲੱਥ, ਓਮ ਪ੍ਰਕਾਸ਼ ਕਾਰਜਕਾਰੀ ਮੈਂਬਰ, ਸੂਬਾ ਸਿੰਘ, ਮੰਨੂ ਵਰਮਾ, ਅਨੀਕੇਤ, ਦਮਨ, ਗੁਰਜੀਤ ਸਿੰਘ ਬਾਜਵਾ, ਕੁਨਾਲ, ਰਜੇਸ਼ ਕੁਮਾਰ, ਅੰਕਿਤ, ਸੇਠੀ, ਅਸ਼ੋਕ ਕੁਮਾਰ, ਮਹਿੰਦਰ, ਅਜੇ ਕੁਮਾਰ, ਸੂਬੇ ਸਿੰਘ, ਪ੍ਰਕਾਸ਼, ਕਸ਼ਮੀਰ ਕੌਰ, ਗਗਨ, ਫੂਲਵੰਤੀ, ਮਹਿੰਦਰ ਸਿੰਘ, ਨਵਜੋਤ, ਲਾਜਵੰਤੀ, ਰਾਜਵੰਤੀ, ਵਿਨੋਦ ਕੁਮਾਰ, ਜੋਨੀ, ਸੰਜੀਵ ਕੁਮਾਰ, ਰਾਹੁਲ, ਮੱਖਣ, ਸੁਨੀਤਾ, ਜਸਵੰਤ, ਬਿਕਰਮ, ਸੁਭਾਸ਼, ਬਿਮਲਾ, ਕਿਸ਼ਨ ਕੁਮਾਰ ਤੇ ਹੋਰ ਹਾਜ਼ਰ ਸਨ |