08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਕੀਤਾ ਰੀਬਨ ਕੱਟ ਕੇ ਉਦਘਾਟਨ

ਸੁਲਤਾਨਪੁਰ ਲੋਧੀ, 8 ਅਗਸਤ (ਨਰੇਸ਼ ਹੈਪੀ)-ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 70 ਵੀਆਂ ਜ਼ੋਨਲ ਪੱਧਰ ਸਕੂਲ ਖੇਡਾਂ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਸੁਲਤਾਨਪੁਰ ਲੋਧੀ ਦੇ ਬੱਚਿਆਂ ਨੇ ਗੋਲਡ ਮੈਡਲ ਜਿੱਤ ਕੇ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਤੇ ਸਕੂਲ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਇਹਨਾਂ ਖੇਡ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਾਸਕਟਬਾਲ ਟੂਰਨਾਮੈਂਟ ਅੰਡਰ-17 (ਲੜਕੀਆਂ) ਵਿਚੋਂ ਗੋਲਡ ਮੈਡਲ, ਬੈਡਮਿੰਟਨ ਅੰਡਰ-14 ਟੂਰਨਾਮੈਂਟ ਵਿਚ ਗੋਲਡ ਮੈਡਲ ਅਤੇ ਟਗ ਆਫ ਵਾਰ ਅੰਡਰ-19 ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਗਿਆ | ਇਸ ਮੌਕੇ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਕੂਲ ਦੇ ਐਮ. ਡੀ ਮੈਡਮ ਕਮਲਪ੍ਰੀਤ ਕੌਰ ਨੇ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦਾ ਨਤੀਜਾ ਹੈ ਤੇ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਵੀ ਪੇ੍ਰਰਨਾ ਦਾ ਸਰੋਤ ਬਣੇਗੀ | ਸਕੂਲ ਦੇ ਪਿ੍ੰਸੀਪਲ ਰਾਜਬੀਰ ਕੋਰ ਸੈਣੀ ਨੇ ਡੀ.

Ad Position 21
No active advertisement
ਅਜੀਤ ਡੈਸਕ 09-08-2026
ਸੁਲਤਾਨਪੁਰ ਲੋਧੀ, 8 ਅਗਸਤ (ਨਰੇਸ਼ ਹੈਪੀ)-ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 70 ਵੀਆਂ ਜ਼ੋਨਲ ਪੱਧਰ ਸਕੂਲ ਖੇਡਾਂ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਸੁਲਤਾਨਪੁਰ ਲੋਧੀ ਦੇ ਬੱਚਿਆਂ ਨੇ ਗੋਲਡ ਮੈਡਲ ਜਿੱਤ ਕੇ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਤੇ ਸਕੂਲ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਇਹਨਾਂ ਖੇਡ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਾਸਕਟਬਾਲ ਟੂਰਨਾਮੈਂਟ ਅੰਡਰ-17 (ਲੜਕੀਆਂ) ਵਿਚੋਂ ਗੋਲਡ ਮੈਡਲ, ਬੈਡਮਿੰਟਨ ਅੰਡਰ-14 ਟੂਰਨਾਮੈਂਟ ਵਿਚ ਗੋਲਡ ਮੈਡਲ ਅਤੇ ਟਗ ਆਫ ਵਾਰ ਅੰਡਰ-19 ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਗਿਆ | ਇਸ ਮੌਕੇ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਕੂਲ ਦੇ ਐਮ. ਡੀ ਮੈਡਮ ਕਮਲਪ੍ਰੀਤ ਕੌਰ ਨੇ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦਾ ਨਤੀਜਾ ਹੈ ਤੇ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਵੀ ਪੇ੍ਰਰਨਾ ਦਾ ਸਰੋਤ ਬਣੇਗੀ | ਸਕੂਲ ਦੇ ਪਿ੍ੰਸੀਪਲ ਰਾਜਬੀਰ ਕੋਰ ਸੈਣੀ ਨੇ ਡੀ. ਪੀ ਅਧਿਆਪਕ ਗੁਰਪ੍ਰੀਤ ਸਿੰਘ ਦੀ ਪ੍ਰਸੰਸਾ ਕਰਦੇ ਕਿਹਾ ਕਿ ਇਹਨਾਂ ਸ਼ਾਨਦਾਰ ਜਿੱਤਾਂ ਦਾ ਸਿਹਰਾ ਉਨ੍ਹਾਂ ਦੁਆਰਾ ਬੱਚਿਆਂ ਨੂੰ ਕਰਵਾਈ ਗਈ ਮਿਹਨਤ ਨੂੰ ਜਾਂਦਾ ਹੈ ਜੋ ਸਮੇਂ ਸਮੇਂ ਤੇ ਵਿਦਿਆਰਥੀਆਂ ਦਾ ਖੇਡ ਅਭਿਆਸ ਕਰਵਾਉਂਦੇ ਰਹਿੰਦੇ ਹਨ | ਇਸ ਮੌਕੇ ਤੇ ਜਿੱਤ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਧਾਈ ਦੇਣ ਵਾਲਿਆਂ ਵਿਚ ਕੋਆਰਡੀਨੇਟਰ ਮਨੀਸ਼ ਕੁਮਾਰ, ਸਟਾਫ਼ ਸੈਕਟਰੀ ਸੰਜੇ ਸੌਰੰਗ, ਐਕਟੀਵਿਟੀ ਇੰਚਾਰਜ ਮੈਡਮ ਨਵਜੋਤ ਕੌਰ ਤੇ ਰਾਧਿਕਾ, ਮੀਡੀਆ ਕੋਆਰਡੀਨੇਟਰ ਸਬਪ੍ਰੀਤ ਸਿੰਘ ਅਤੇ ਸਮੁੱਚਾ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਣੇ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਹੈਪੇਟਾਈਟਸ ਜਾਗਰੂਕਤਾ ਦਿਵਸ ਮਨਾਇਆ
Ad Position 24