14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਬਿਸ਼ਨਪੁਰ ਜੱਟਾਂ ਵਿਖੇ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਸੰਬੰਧੀ ਤਿੰਨ ਵਿਰੁੱਧ ਕੇਸ ਦਰਜ

ਕਪੂਰਥਲਾ, 13 ਅਗਸਤ (ਸਡਾਨਾ)-ਬੀਤੇ ਦਿਨੀਂ ਬਿਸ਼ਨਪੁਰ ਜੱਟਾਂ ਵਿਖੇ ਗੋਲੀਆਂ ਮਾਰ ਕੇ ਨੌਜਵਾਨ ਦੇ ਕੀਤੇ ਗਏ ਕਤਲ ਸਬੰਧੀ ਕੋਤਵਾਲੀ ਪੁਲਿਸ ਨੇ ਤਿੰਨ ਵਿਅਕਤੀਆਂ ਵਿਰੁੱਧ ਕਤਲ ਤੇ ਅਸਲਾ ਐਕਟ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਹੇਠ ਛਾਪਾਮਾਰੀ ਆਰੰਭ ਕਰ ਦਿੱਤੀ ਹੈ | ਪੀੜਤ ਦੀ ਮਾਤਾ ਬੱਬੂ ਪਤਨੀ ਸਵ: ਸੋਢੀ ਵਾਸੀ ਬਿਸ਼ਨਪੁਰ ਜੱਟਾਂ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਲੜਕਾ ਲਵਪ੍ਰੀਤ ਸਿੰਘ ਉਰਫ ਲੱਭਾ ਆਪਣੇ ਭਰਾ ਨੂੰ ਦਵਾਈ ਦਿਵਾਉਣ ਲਈ ਮੋਟਰਸਾਈਕਲ ‘ਤੇ ਘਰੋਂ ਬਾਹਰ ਆਇਆ ਸੀ ਜਿਸਦਾ ਪਿੱਛਾ ਕਰਕੇ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਤਨਾ, ਪਰਮ ਵਾਸੀਆਨ ਬਿਸ਼ਨਪੁਰ ਜੱਟਾਂ ਨੇ ਉਸਦੇ ਲੜਕੇ ‘ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ ਤੇ ਹਰਸ਼ਦੀਪ ਜ਼ਖਮੀ ਹੋ ਗਿਆ | ਜਦਕਿ ਮੌਕੇ ‘ਤੇ ਮੌਜੂਦ ਨੌਜਵਾਨ ਸੂਰਜ ਦਾ ਮੋਬਾਈਲ ਫ਼ੋਨ ਹਮਲਾਵਰ ਖੋਹ ਕੇ ਫ਼ਰਾਰ ਹੋ ਗਏ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਲੜਕੇ ‘ਤੇ ਹਮਲਾ ਰੋਹਿਤ ਵਾਸੀ ਬਿਸ਼ਨਪੁਰ ਜੱਟਾਂ ਨੇ ਰੰਜਿਸ਼ਨ ਕਰਵਾਇਆ ਹੈ | ਕੋਤਵਾਲੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਗੁਰਪ੍ਰੀਤ ਸਿੰਘ, ਪਰਮ ਤੇ ਰੋਹਿਤ ਵਿਰੁੱਧ ਕੇਸ ਦਰਜ ਕਰਕੇ ਇਨ੍ਹਾਂ ਦੀ ਭਾਲ ਹੇਠ ਛਾਪਾਮਾਰੀ ਆਰੰਭ ਕਰ ਦਿੱਤੀ ਹੈ |

Ad Position 21
No active advertisement
ਅਜੀਤ ਡੈਸਕ 14-08-2026

Ad Position 22
No active advertisement
ਪਿਛਲੀ ਖ਼ਬਰ ਸਨਾਤਨ ਧਰਮ ਦੇ ਸਤਿਕਾਰ ਲਈ ‘ਆਪ’ ਸਰਕਾਰ ਵਚਨਬੱਧ: ਮੁੱਖ ਮੰਤਰੀ ਅਗਲੀ ਖ਼ਬਰ ਛੋਟਾ ਹਾਥੀ ਤੇ ਮੋਟਰਸਾਈਕਲ ਦੀ ਟੱਕਰ ਵਿਚ ਤਿੰਨ ਵਿਅਕਤੀ ਜ਼ਖ਼ਮੀ
Ad Position 24