ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ ਹਾਈ ਸਕੂਲ ’ਚ ਮਨਾਏਗੀ 15 ਅਗਸਤ
ਖਲਵਾੜਾ, 13 ਅਗਸਤ (ਮਨਦੀਪ ਸਿੰਘ ਸੰਧੂ)-ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ (ਰਜਿ.) ਖਲਵਾੜਾ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਮਲਕੀਤ ਬੱਧਣ ਦੀ ਅਗਵਾਈ ਹੇਠ ਸੋਹਣ ਸਿੰਘ ਫ਼ੌਜੀ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਸਾਰੇ ਸਾਥੀਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਪਿਛਲੇ ਮਹੀਨੇ ਕੀਤੇ ਗਏ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ ਤੇ 15 ਨੂੰ ਆਜ਼ਾਦੀ ਦਿਹਾੜਾ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਸਰਕਾਰ ਪਾਸੋਂ ਡੀ.
ਸ
ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ ਰਜਿ. ਖਲਵਾੜਾ ਦੀ ਮੀਟਿੰਗ ਦੌਰਾਨ ਸਮੂਹ ਅਹੁਦੇਦਾਰ | ਤਸਵੀਰ. ਮਨਦੀਪ ਸਿੰਘ ਸੰਧੂ
14-08-2026
ਖਲਵਾੜਾ, 13 ਅਗਸਤ (ਮਨਦੀਪ ਸਿੰਘ ਸੰਧੂ)-ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ (ਰਜਿ.) ਖਲਵਾੜਾ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਮਲਕੀਤ ਬੱਧਣ ਦੀ ਅਗਵਾਈ ਹੇਠ ਸੋਹਣ ਸਿੰਘ ਫ਼ੌਜੀ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਸਾਰੇ ਸਾਥੀਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਪਿਛਲੇ ਮਹੀਨੇ ਕੀਤੇ ਗਏ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ ਤੇ 15 ਨੂੰ ਆਜ਼ਾਦੀ ਦਿਹਾੜਾ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਸਰਕਾਰ ਪਾਸੋਂ ਡੀ.ਏ. ਦੀਆਂ ਬਕਾਇਆ ਪੰਜ ਕਿਸ਼ਤਾਂ ਜਾਰੀ ਕਰਨ ਦੀ ਮੰਗ ਕੀਤੀ ਅਤੇ ਖਲਵਾੜਾ ਤੋਂ ਵਾਹਦ ਖਸਤਾ ਹਾਲਤ ਸੜਕ ਦੁਬਾਰਾ ਬਣਾਉਣ ਦੀ ਅਤੇ ਖਲਵਾੜਾ ਤੋਂ ਬਿਸ਼ਨਪੁਰ ਵਾਲੀ ਕੱਚੀ ਸੜਕ ਨੂੰ ਪੱਕੀ ਬਣਾਉਣ ਦੀ ਵੀ ਮੰਗ ਕੀਤੀ | ਇਸ ਮੌਕੇ ਉਨ੍ਹਾਂ ਨੇ ਖਲਵਾੜਾ ਪਿੰਡ ਵਿਚਲੇ ਛੱਪੜ ਦੀ ਜਗ੍ਹਾ ਪਾਰਕ ਬਣਾਉਣ ਦੀ ਵੀ ਮੰਗ ਕੀਤੀ ਤੇ ਪਿੰਡ ਦੀ ਚੌਵੀ ਘੰਟੇ ਬਿਜਲੀ ਦੀ ਸਪਲਾਈ ਮੁੜ ਚਾਲੂ ਕਰਨ ਦੀ ਮੰਗ ਕੀਤੀ | ਇਸ ਮੌਕੇ ਸਾਬਕਾ ਪ੍ਰਧਾਨ ਚਮਨ ਲਾਲ ਜੋਸ਼, ਮਾਸਟਰ ਗਿਆਨ ਚੰਦ ਨਈਅਰ, ਰਾਮ ਲਾਲ, ਹਰੀ ਪਾਲ, ਸੋਹਣ ਲਾਲ, ਸਤਪਾਲ, ਅਮਰਜੀਤ ਮਹਿਮੀ, ਨੰਜੂ ਰਾਮ, ਸੁਰਜੀਤ, ਬਿੱਲਾ, ਗੁਰਮੀਤ ਸਿੰਘ ਅਤੇ ਗੀਤਾ ਆਦਿ ਵੀ ਹਾਜ਼ਰ ਸਨ |