14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਆਰ.ਸੀ.ਐਫ. ਵਿਖੇ ਵਿਸ਼ਵ ਆਦਿਵਾਸੀ ਦਿਵਸ ਮਨਾਇਆ

ਹੁਸੈਨਪੁਰ,13 ਅਗਸਤ (ਤਰਲੋਚਨ ਸਿੰਘ ਸੋਢੀ)-ਵਿਸ਼ਵ ਆਦਿਵਾਸੀ ਦਿਵਸ ਦੇ ਮੌਕੇ ‘ਤੇ ਆਲ ਇੰਡੀਆ ਅਨੁਸੂਚਿਤ ਜਾਤੀ/ਜਨਜਾਤੀ ਰੇਲਵੇ ਕਰਮਚਾਰੀ ਸੰਗਠਨ ਵਲੋਂ ਵਾਰਿਸ ਸ਼ਾਹ ਹਾਲ ਆਰ. ਸੀ.

Ad Position 21
No active advertisement
ਅਜੀਤ ਡੈਸਕ 14-08-2026
ਹੁਸੈਨਪੁਰ,13 ਅਗਸਤ (ਤਰਲੋਚਨ ਸਿੰਘ ਸੋਢੀ)-ਵਿਸ਼ਵ ਆਦਿਵਾਸੀ ਦਿਵਸ ਦੇ ਮੌਕੇ ‘ਤੇ ਆਲ ਇੰਡੀਆ ਅਨੁਸੂਚਿਤ ਜਾਤੀ/ਜਨਜਾਤੀ ਰੇਲਵੇ ਕਰਮਚਾਰੀ ਸੰਗਠਨ ਵਲੋਂ ਵਾਰਿਸ ਸ਼ਾਹ ਹਾਲ ਆਰ.ਸੀ.ਐਫ. ਕਪੂਰਥਲਾ ਵਿਖੇ ਵਿਸ਼ਵ ਆਦਿਵਾਸੀ ਦਿਵਸ ਜ਼ੋਨਲ ਕਾਰਜਕਾਰੀ ਪ੍ਰਧਾਨ ਸੋਹਨ ਬੈਠਾ ਦੀ ਦੇਖ ਰੇਖ ਮਨਾਇਆ ਗਿਆ | ਇਸ ਸਮਾਰੋਹ ਦੇ ਮੁੱਖ ਮਹਿਮਾਨ ਜਨਰਲ ਮੈਨੇਜਰ ਆਰ.ਸੀ.ਐਫ. ਅਜੈ ਨੰਦਨ, ਮੁੱਖ ਪ੍ਰਵਕਤਾ ਪ੍ਰੋਫੈਸਰ ਡਾ. ਸੋਨਾ ਝਾਰੀਆ ਪ੍ਰੋਫੈਸਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਪੀ.ਸੀ.ਐਮ. ਰਵੀ ਕੁਮਾਰ ਸਮੇਤ ਆਰ.ਸੀ.ਐਫ. ਦੇ ਹੋਰ ਸੀਨੀਅਰ ਅਧਿਕਾਰੀ, ਕਰਮਚਾਰੀ ਤੇ ਵੱਖ-ਵੱਖ ਯੂਨੀਅਨਾਂ ਤੇ ਐਸੋਸੀਏਸ਼ਨਾਂ ਦੇ ਅਹੁਦੇਦਾਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ | ਇਸ ਦੌਰਾਨ ਜ਼ੋਨਲ ਜਨਰਲ ਸਕੱਤਰ ਆਰ.ਸੀ. ਮੀਣਾ ਨੇ ਮੰਚ ਸੰਚਾਲਨ ਕਰਦਿਆਂ ਹਾਜ਼ਰ ਮਹਿਮਾਨਾਂ, ਅਧਿਕਾਰੀਆਂ, ਯੂਨੀਅਨਾਂ ਤੇ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਅਤੇ ਸਮੂਹ ਸਰੋਤਿਆਂ ਨੂੰ ਜੀ ਆਇਆ ਕਿਹਾ | ਮੁੱਖ ਮਹਿਮਾਨ ਅਜੈ ਨੰਦਨ ਨੇ ਵਿਸ਼ਵ ਆਦਿਵਾਸੀ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਦੇਸ਼ ਦੇ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਵਿਕਾਸ ਵਿਚ ਆਦਿਵਾਸੀ ਸਮਾਜ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕਰਦਿਆਂ ਆਦਿਵਾਸੀ ਸਮਾਜ ਦੀ ਅਮੀਰ ਸਭਿਆਚਾਰਕ ਵਿਰਾਸਤ, ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਦੀ ਸੰਭਾਲ ਤੇ ਸਨਮਾਨ ਦੀ ਲੋੜ ‘ਤੇ ਜ਼ੋਰ ਦਿੱਤਾ | ਜ਼ੋਨਲ ਕਾਰਜਕਾਰੀ ਪ੍ਰਧਾਨ ਸੋਹਨ ਬੈਠਾ ਨੇ ਆਪਣੇ ਸਵਾਗਤੀ ਤੇ ਪ੍ਰਧਾਨਗੀ ਭਾਸ਼ਣ ਵਿਚ ਆਦਿਵਾਸੀ ਸਮਾਜ ਦੇ ਗੌਰਵਮਈ ਇਤਿਹਾਸ, ਸੰਘਰਸ਼, ਸਭਿਆਚਾਰ ਅਤੇ ਦੇਸ਼ ਦੇ ਨਿਰਮਾਣ ਵਿਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ‘ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਆਦਿਵਾਸੀ ਸਮਾਜ ਦੀ ਅਮੀਰ ਵਿਰਾਸਤ ਅਤੇ ਪਛਾਣ ਦੀ ਰੱਖਿਆ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ | ਇਸ ਮੌਕੇ ਉਨ੍ਹਾਂ ਆਰ.ਸੀ.ਐਫ. ਕਰਮਚਾਰੀਆਂ ਨਾਲ ਸਬੰਧਿਤ ਵੱਖ-ਵੱਖ ਮਹੱਤਵਪੂਰਨ ਮੰਗਾਂ ਵੀ ਜਨਰਲ ਮੈਨੇਜਰ ਸਾਹਮਣੇ ਪ੍ਰਮੁੱਖਤਾ ਨਾਲ ਰੱਖੀਆਂ ਅਤੇ ਉਨ੍ਹਾਂ ਦੇ ਹੱਲ ਲਈ ਸਕਾਰਾਤਮਿਕ ਪਹਿਲ ਕਰਨ ਦੀ ਅਪੀਲ ਕੀਤੀ | ਮੁੱਖ ਪ੍ਰਵਕਤਾ ਪ੍ਰੋ. ਡਾ. ਸੋਨਾ ਝਾਰੀਆ ਨੇ ਆਦਿਵਾਸੀ ਸਮਾਜ ਦੇ ਗੌਰਵਮਈ ਇਤਿਹਾਸ, ਸਭਿਆਚਾਰ, ਪਰੰਪਰਾਵਾਂ, ਸਮਾਜਿਕ ਅਧਿਕਾਰਾਂ ਅਤੇ ਜਲ-ਜੰਗਲ-ਜ਼ਮੀਨ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਆਦਿਵਾਸੀ ਸਮਾਜ ਭਾਰਤ ਦੀ ਵਿਭਿੰਨਤਾ ਪੂਰਨ ਸਭਿਆਚਾਰਕ ਵਿਰਾਸਤ ਦਾ ਅਟੁੱਟ ਤੇ ਮਾਣਮੱਤਾ ਹਿੱਸਾ ਹੈ | ਸਮਾਗਮ ਦੌਰਾਨ ਆਦਿਵਾਸੀ ਮਹਿਲਾਵਾਂ ਨੇ ਰਵਾਇਤੀ ਪਹਿਰਾਵੇ ਵਿਚ ਰਵਾਇਤੀ ਨਾਚ ਤੇ ਮਿੱਠੇ ਲੋਕ-ਗੀਤਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਰਾਹੀਂ ਆਦਿਵਾਸੀ ਸਭਿਆਚਾਰ ਅਤੇ ਪਰੰਪਰਾਵਾਂ ਦੀ ਜੀਵੰਤ ਝਲਕ ਪੇਸ਼ ਕੀਤੀ, ਜਿਸ ਨੂੰ ਹਾਜ਼ਰ ਲੋਕਾਂ ਵਲੋਂ ਭਰਪੂਰ ਸਰਾਹਿਆ ਗਿਆ | ਇਸੇ ਤਰ੍ਹਾਂ ਬੱਚਿਆਂ ਨੇ ਵੀ ਉਤਸ਼ਾਹ ਨਾਲ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਤੇ ਕਵਿਤਾਵਾਂ ਅਤੇ ਆਪਣੇ ਵਿਚਾਰਾਂ/ਭਾਸ਼ਣਾਂ ਰਾਹੀਂ ਆਦਿਵਾਸੀ ਸਮਾਜ ਦੇ ਸਭਿਆਚਾਰ, ਮਾਣ, ਪਹਿਚਾਣ ਅਤੇ ਅਧਿਕਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ | ਇਨ੍ਹਾਂ ਸਭਿਆਚਾਰਕ ਪੇਸ਼ਕਾਰੀਆਂ ਨੇ ਪੂਰੇ ਸਮਾਰੋਹ ਨੂੰ ਵਿਸ਼ੇਸ਼ ਆਕਰਸ਼ਨ ਤੇ ਉਤਸ਼ਾਹ ਨਾਲ ਭਰ ਦਿੱਤਾ | ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਜ਼ੋਨਲ ਅਹੁਦੇਦਾਰਾਂ ਦੀ ਮਹੱਤਵਪੂਰਨ ਤੇ ਸਰਗਰਮ ਭੂਮਿਕਾ ਰਹੀ | ਵਿਸ਼ੇਸ਼ ਤੌਰ ‘ਤੇ ਜ਼ੋਨਲ ਵਧੀਕ ਸਕੱਤਰ ਦੇਸ ਰਾਜ, ਕਸ਼ਮੀਰ ਸਿੰਘ, ਕਿਸ਼ਨ ਸਿੰਘ, ਮੁਕੇਸ਼ ਮੀਣਾ, ਸੰਜੇ ਰਾਮ ਮੀਣਾ, ਸੰਨੀ ਕੁਮਾਰ, ਗਿਰਰਾਜ ਮੀਣਾ, ਲਲਿਤ ਕੁਮਾਰ, ਆਸ਼ੀਸ਼ ਮਨਵਾਲ, ਰਿਸ਼ੀਕੇਸ਼ ਮੀਣਾ, ਨੀਰਜ ਕੁਮਾਰ, ਬੀਲੇਂਦਰ ਕੁਮਾਰ, ਵਿਮਲਾ ਬਾਰਲਾ, ਕਿ੍ਸ਼ਨ ਲਾਲ ਜੱਸਲ, ਵਾਲਟਰ ਲਕੜਾ , ਧਰਮਵੀਰ ਅੰਬੇਡਕਰੀ ਤੇ ਆਰ.ਡੀ. ਮੀਣਾ ਨੇ ਅਹਿਮ ਭੂਮਿਕਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਚ ਆਜ਼ਾਦੀ ਦਿਹਾੜੇ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਸਾਜਿਸ਼-ਰਣਜੀਤ ਸਿੰਘ ਖੁਰਾਣਾ
Ad Position 24