14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪੰਜਾਬ ’ਚ ਲਾਇਬ੍ਰੇਰੀ ਐਕਟ ਲਾਗੂ ਕੀਤਾ ਜਾਵੇ-ਲੇਖਕਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖਕੇ ਕੀਤੀ ਮੰਗ

ਫਗਵਾੜਾ, 12 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਦੇ ਪਿੰਡਾਂ, ਸ਼ਹਿਰਾਂ ਵਿਚ ਲਾਇਬ੍ਰੇਰੀਆਂ ਦੀ ਲੋੜ ਪੂਰੀ ਕਰਨ ਲਈ ਪੰਜਾਬੀ ਦੇ ਲੇਖਕਾਂ, ਪੱਤਰਕਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਲਾਇਬ੍ਰੇਰੀ ਐਕਟ ਦਾ ਖਰੜਾ, ਜੋ ਕਈ ਵਰਿ੍ਹਆਂ ਤੋਂ ਸਿੱਖਿਆ ਵਿਭਾਗ ਪੰਜਾਬ ਕੋਲ ਲੰਬਿਤ ਪਿਆ ਹੈ, ਉਸਨੂੰ ਇਸੇ ਮਹੀਨੇ ਆਉਣ ਵਾਲੇ ਅਸੰਬਲੀ ਸੈਸ਼ਨ ਵਿਚ ਪਾਸ ਕਰਵਾਇਆ ਜਾਵੇ, ਕਿਉਂਕਿ ਇਹ ਅੱਜ ਪੰਜਾਬੀ ਭਾਈਚਾਰੇ ਦੀ ਵੱਡੀ ਲੋੜ ਬਣ ਚੁੱਕਿਆ ਹੈ | ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ (ਰਜਿ:) ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਮੁੱਖ ਮੰਤਰੀ ਪੰਜਾਬ ਨੂੰ ਇੱਕ ਪੱਤਰ ਲਿਖਕੇ ਦੱਸਿਆ ਕਿ ਕੁਝ ਪਿੰਡਾਂ ਵਿਚ ਪੈਪਸੂ ਵੇਲੇ ਤੋਂ ਭਾਸ਼ਾ ਵਿਭਾਗ ਵਲੋਂ ਲਾਇਬ੍ਰੇਰੀਆਂ ਖੋਲ੍ਹੀਆਂ ਗਈਆਂ ਸਨ, ਜੋ ਇਸ ਸਮੇਂ ਬੰਦ ਹਨ | ਉਂਜ ਪੰਜਾਬ ਦੇ ਪਿੰਡਾਂ ‘ਚ ਸਥਾਨਕ ਸੰਸਥਾਵਾਂ ਵੱਲੋਂ 250 ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਪਰ ਵਸੀਲਿਆਂ ਦੀ ਘਾਟ ਕਾਰਨ ਇਹ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀਆਂ | ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਕੁਝ ਲਾਇਬ੍ਰੇਰੀਆਂ ਖੋਹਲਣ ਲਈ ਪਹਿਲਕਦਮੀ ਕੀਤੀ ਜਾ ਰਹੀ ਹੈ, ਪਰ ਇਸ ਨਾਲ ਪਿੰਡਾਂ, ਸ਼ਹਿਰਾਂ ਦੇ ਨੌਜਵਾਨਾਂ ਨੂੰ ਕਿਤਾਬਾਂ ਵੱਲ ਮੋੜਨ ਅਤੇ ਸਹੀ ਡਿਜੀਟਲ ਸਿੱਖਿਆ ਦੇਣ ਦਾ ਟੀਚਾ ਪੂਰਾ ਨਹੀਂ ਹੁੰਦਾ | ਪੰਜਾਬੀ ਦੇ ਲੇਖਕਾਂ, ਪੱਤਰਕਾਰਾਂ ਜਿਹਨਾਂ ਵਿਚ ਗੁਰਮੀਤ ਸਿੰਘ ਪਲਾਹੀ, ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ, ਬਲਦੇਵ ਰਾਜ ਕੋਮਲ, ਤਰਨਜੀਤ ਸਿੰਘ ਕਿੰਨੜਾ, ਗਿਆਨ ਸਿੰਘ ਡੀਪੀਆਰਓ(ਮੋਗਾ), ਚਰਨਜੀਤ ਸਿੰਘ ਗੁੰਮਟਾਲਾ(ਅੰਮਿ੍ਤਸਰ) ਦੀਦਾਰ ਸ਼ੇਤਰਾ (ਨਵਾਂ ਸ਼ਹਿਰ)ਨੇ ਮੰਗ ਕੀਤੀ ਹੈ ਕਿ ਪਿੰਡਾਂ, ਸ਼ਹਿਰਾਂ ‘ਚ ਲਾਇਬ੍ਰੇਰੀਆਂ ਖੋਹਲਣ ਲਈ ਸਰਕਾਰ ਵੱਲੋਂ ਲਾਇਬ੍ਰੇਰੀਆਂ ਐਕਟ ਪਾਸ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਬਜਟ ਵਿਚ ਇਸ ਵਾਸਤੇ ਬਕਾਇਦਾ ਫ਼ੰਡ ਹਰ ਸਾਲ ਮੁਹੱਈਆ ਹੋਣ | ਯਾਦ ਰਹੇ ਭਾਰਤ ਦੇ 19 ਸੂਬਿਆਂ ‘ਚ ਲਾਇਬ੍ਰੇਰੀ ਐਕਟ ਲਾਗੂ ਹਨ ਪਰ ਪੰਜਾਬ ਇਸ ਐਕਟ ਤੋਂ ਵਾਂਝਾ ਹੈ |

Ad Position 21
repet_subhas-goyals [Copy P29]
ਅਜੀਤ ਡੈਸਕ 13-09-2026

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ 2 ਗਿ੍ਫ਼ਤਾਰ ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਗੜ੍ਹਸ਼ੰਕਰ ’ਚ ਵਿਸ਼ਾਲ ਰੋਸ ਮਾਰਚ ਉਪਰੰਤ ਡਿਪਟੀ ਸਪੀਕਰ ਦੇ ਘਰ ਦਾ ਘਿਰਾਓ
Ad Position 24