13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਦਿਨ ਮੈਰੀਪੁਰ ਵਿਖੇ ਹੋਏ ਬੜੇ ਰੋਚਕ ਮੁਕਾਬਲੇ

ਡਡਵਿੰਡੀ, 12 ਸਤੰਬਰ (ਦਿਲਬਾਗ ਸਿੰਘ ਝੰਡ)- ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਪੰਜਾਬ ਦੀਆਂ ਤਹਿਤ ਅੱਜ ਬਲਾਕ ਸੁਲਤਾਨਪੁਰ ਲੋਧੀ ਦੇ ਲੜਕੀਆਂ ਦੇ ਖੇਡ ਮੁਕਾਬਲੇ ਮੈਰੀਪੁਰ ਵਿਖੇ ਕਰਵਾਏ ਗਏ | ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਅਰਜਨਾ ਐਵਾਰਡੀ ਨੇ ਖਿਡਾਰਨਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਖੇਡ ਦੇ ਮੈਦਾਨ ਵਿਚ ਲੜਕੀਆਂ ਦੀ ਵਧ ਰਹੀ ਭਾਗੀਦਾਰੀ ਸਮਾਜ ਲਈ ਸ਼ੁੱਭ ਸੰਕੇਤ ਹੈ | ਉਨ੍ਹਾਂ ਕਿਹਾ ਕਿ ਉਹ ਸਮਾਂ ਦੂਰ ਨਹੀਂ, ਜਦੋਂ ਕੁੜੀਆਂ ਦੀ ਭਾਗੀਦਾਰੀ ਖੇਡਾਂ ਵਿਚ ਮੁੰਡਿਆਂ ਦੇ ਬਰਾਬਰ ਹੋਵੇਗੀ | ਉਨ੍ਹਾਂ ਕਿਹਾ ਕਿ ਅੱਜ ਕੁੜੀਆਂ ਕੇਵਲ ਘਰ ਹੀ ਨਹੀਂ ਸੰਭਾਲਦੀਆਂ, ਸਗੋਂ ਹਰ ਖੇਤਰ ਵਿਚ ਆਪਣਾ ਯੋਗਦਾਨ ਦੇ ਰਹੀਆਂ ਹਨ | ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਕਪੂਰਥਲਾ ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਅਤੇ ਬਲਾਕ ਇੰਚਾਰਜ ਇੰਦਰਜੀਤ ਕੌਰ ਨੇ ਕਿ ਅੱਜ ਦੂਸਰੇ ਦਿਨ ਹੋਏ ਖੇਡ ਮੁਕਾਬਲਿਆਂ ਵਿਚ ਵਾਲੀਬਾਲ ਗੇਮ ਵਿਚ ਅੰਡਰ -14 ਵਰਗ ਦੀਆਂ ਲੜਕੀਆਂ ਵਿਚ ਗੁਰੂ ਹਰਕਿ੍ਸ਼ਨ ਸਕੂਲ (ਆਰ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਡਡਵਿੰਡੀ, 12 ਸਤੰਬਰ (ਦਿਲਬਾਗ ਸਿੰਘ ਝੰਡ)- ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਪੰਜਾਬ ਦੀਆਂ ਤਹਿਤ ਅੱਜ ਬਲਾਕ ਸੁਲਤਾਨਪੁਰ ਲੋਧੀ ਦੇ ਲੜਕੀਆਂ ਦੇ ਖੇਡ ਮੁਕਾਬਲੇ ਮੈਰੀਪੁਰ ਵਿਖੇ ਕਰਵਾਏ ਗਏ | ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਅਰਜਨਾ ਐਵਾਰਡੀ ਨੇ ਖਿਡਾਰਨਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਖੇਡ ਦੇ ਮੈਦਾਨ ਵਿਚ ਲੜਕੀਆਂ ਦੀ ਵਧ ਰਹੀ ਭਾਗੀਦਾਰੀ ਸਮਾਜ ਲਈ ਸ਼ੁੱਭ ਸੰਕੇਤ ਹੈ | ਉਨ੍ਹਾਂ ਕਿਹਾ ਕਿ ਉਹ ਸਮਾਂ ਦੂਰ ਨਹੀਂ, ਜਦੋਂ ਕੁੜੀਆਂ ਦੀ ਭਾਗੀਦਾਰੀ ਖੇਡਾਂ ਵਿਚ ਮੁੰਡਿਆਂ ਦੇ ਬਰਾਬਰ ਹੋਵੇਗੀ | ਉਨ੍ਹਾਂ ਕਿਹਾ ਕਿ ਅੱਜ ਕੁੜੀਆਂ ਕੇਵਲ ਘਰ ਹੀ ਨਹੀਂ ਸੰਭਾਲਦੀਆਂ, ਸਗੋਂ ਹਰ ਖੇਤਰ ਵਿਚ ਆਪਣਾ ਯੋਗਦਾਨ ਦੇ ਰਹੀਆਂ ਹਨ | ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਕਪੂਰਥਲਾ ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਅਤੇ ਬਲਾਕ ਇੰਚਾਰਜ ਇੰਦਰਜੀਤ ਕੌਰ ਨੇ ਕਿ ਅੱਜ ਦੂਸਰੇ ਦਿਨ ਹੋਏ ਖੇਡ ਮੁਕਾਬਲਿਆਂ ਵਿਚ ਵਾਲੀਬਾਲ ਗੇਮ ਵਿਚ ਅੰਡਰ -14 ਵਰਗ ਦੀਆਂ ਲੜਕੀਆਂ ਵਿਚ ਗੁਰੂ ਹਰਕਿ੍ਸ਼ਨ ਸਕੂਲ (ਆਰ.ਸੀ.ਐਫ) ਨੇ ਗੁਰੂ ਹਰਿਕਿ੍ਸ਼ਨ ਸਕੂਲ, ਸੁਲਤਾਨਪੁਰ ਲੋਧੀ ਨੂੰ ਹਰਾਇਆ | ਅੰਡਰ-17 ਵਰਗ ਦੇ ਮੁਕਾਬਲਿਆਂ ਵਿਚ ਗੁਰੂ ਹਰਿਕਿ੍ਸ਼ਨ, ਸੁਲਤਾਨਪੁਰ ਲੋਧੀ ਨੇ ਅਕਾਲ ਅਕੈਡਮੀ ਸਕੂਲ, ਸੁਲਤਾਨਪੁਰ ਲੋਧੀ ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ | ਖੋ-ਖੋ ਦੇ ਮੁਕਾਬਲਿਆਂ ਵਿਚ ਅੰਡਰ-14 ਵਰਗ ਵਿਚ ਪਿੰਡ ਲਾਟੀਆਵਾਲਾਂ ਨੇ ਪਿੰਡ ਟਿੱਬਾ ਨੂੰ ਹਰਾਇਆ | ਅੰਡਰ-17 ਵਰਗ ਦੇ ਵਿਚ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਨੇ ਪਿੰਡ ਟਿੱਬਾ ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ | ਐਥਲੈਟਿਕਸ ਦੇ 200 ਮੀਟਰ ਦੌੜ ਵਿਚ ਰਜਿੰਦਰ ਕੌਰ ਬਾਜ ਅਕੈਡਮੀ ਨੇ ਪਹਿਲਾਂ ਅਤੇ ਜਸਨਦੀਪ ਕੌਰ ਅਕਾਲ ਅਕੈਡਮੀ ਸਕੂਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ, ਬਲਾਕ ਇੰਚਾਰਜ ਇੰਦਰਜੀਤ ਕੌਰ, ਕੋਚ ਅਮਰਜੀਤ ਕੌਰ, ਕੋਚ ਸੁਨੀਤਾ ਠਾਕੁਰ, ਕੋਚ ਪ੍ਰਦੀਪ ਕੁਮਾਰ, ਕੋਚ ਗੁਰਪ੍ਰੀਤ ਸਿੰਘ, ਕੋਚ ਪ੍ਰੀਆ ਸੈਣੀ ਅਤੇ ਕੋਚ ਚਰਨਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਕਾ ਬਾਗ, ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਹੋਈ
Ad Position 24