14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਰਪੰਚ ਏਕਤਾ ਗਰੁੱਪ ਦੇ ਆਗੂਆਂ ਦੀ ਸਾਂਝੀ ਮੀਟਿੰਗ, ਸਰਕਾਰਾਂ ’ਤੇ ਅਣਗੌਲਿਆਂ ਕਰਨ ਦਾ ਦੋਸ਼

ਹੁਸੈਨਪੁਰ, 13 ਸਤੰਬਰ (ਤਰਲੋਚਨ ਸਿੰਘ ਸੋਢੀ)-ਪੰਜਾਬ ਅੰਦਰ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅਤੇ ਹਰ ਵਾਰ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਵਾਲਮੀਕ ਸਮਾਜ ਨਾਲ ਸਬੰਧਿਤ ਪੰਚਾਂ ਸਰਪੰਚਾਂ ਅਤੇ ਆਗੂਆਂ ਨੂੰ ਕੋਈ ਅਹਿਮ ਜ਼ਿੰਮੇਵਾਰੀ ਅਤੇ ਪੁੱਛ ਪੜਤਾਲ ਪੂਰੀ ਤਰ੍ਹਾਂ ਨਾ ਕਰਨ ਦੇ ਰੋਸ ਵਜੋਂ ਸਮੇਂ-ਸਮੇਂ ਤੇ ਸਰਪੰਚ ਏਕਤਾ ਗਰੁੱਪ ਦੇ ਆਗੂਆਂ ਵਲੋਂ ਲਗਾਤਾਰ ਸਾਂਝੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸੇ ਲੜੀ ਤਹਿਤ ਸਰਪੰਚ ਏਕਤਾ ਗਰੁੱਪ ਦੀ ਹੋਈ ਮੀਟਿੰਗ ਵਿਚ ਸਰਪੰਚ ਗੁਰਬਚਨ ਸਿੰਘ ਬਸਤੀ ਬੂਲਪੁਰ, ਸਰਪੰਚ ਕਸ਼ਮੀਰ ਸਿੰਘ ਬੂੜੇਵਾਲ, ਸਰਪੰਚ ਬਲਵਿੰਦਰ ਸਿੰਘ ਮੰਗੂਪੁਰ, ਸਰਪੰਚ ਸੋਨੂੰ ਪੱਮਣ, ਸਰਪੰਚ ਰੱਤਾ ਕਦੀਮ, ਸਰਪੰਚ ਬਲਕਾਰ ਸਿੰਘ ਬਸਤੀ ਸੈਦਪੁਰ, ਸਰਪੰਚ ਗੁਰਮੇਜ ਸਿੰਘ ਨੂਰੋਵਾਲ, ਸਰਪੰਚ ਗੁਰਮੇਲ ਸਿੰਘ ਮਹਿਰਵਲਾ, ਸਾਬਕਾ ਸਰਪੰਚ ਮਲਕੀਤ ਸਿੰਘ ਸਾਬੂਵਾਲ, ਸਰਪੰਚ ਸ਼ਿੰਗਾਰਾ ਸਿੰਘ ਅੰਮਿ੍ਤਪੁਰ, ਜਗਜੀਤ ਸਿੰਘ ਨੱਥੂਪੁਰ, ਬਖ਼ਸ਼ੀਸ਼ ਸਿੰਘ ਦੰਦੂਪੁਰ, ਸੁੱਖਾ ਪੱਮਣ, ਗੁਰਮੀਤ ਸਿੰਘ ਸਾਬੂਵਾਲ, ਗਿਆਨ ਸਿੰਘ ਦਬੂਲੀਆਂ, ਸਾਹਿਲ ਰਾਜਪੂਤ, ਅਰਸ਼ ਸਾਬੂਵਾਲ, ਸੁਰਿੰਦਰ ਸਿੰਘ ਅਤੇ ਹੋਰ ਸਮਾਜਿਕ ਆਗੂਆਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਮੇਸ਼ਾ ਸਮੇਂ ਦੀਆਂ ਸਰਕਾਰਾਂ ਵਲੋਂ ਸਭ ਤੋਂ ਵੱਧ ਵੋਟ ਪ੍ਰਤੀਸ਼ਤ ਵਾਲੇ ਵਾਲਮੀਕਿ ਸਮਾਜ ਨਾਲ ਇਸੇ ਤਰ੍ਹਾਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ, ਜਿਸ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰਦਿਆਂ ਕਿਹਾ ਕਿ ਜੇਕਰ ਸਿਆਸੀ ਆਗੂ ਵਾਲਮੀਕ ਸਮਾਜ ਨੂੰ ਸਿਰਫ਼ ਵੋਟਾਂ ਬਟੋਰਨ ਤੱਕ ਹੀ ਵਰਤਦੇ ਹਨ ਤਾਂ ਹੁਣ ਅਸੀਂ ਵੀ ਇਨ੍ਹਾਂ ਸਿਆਸੀ ਆਗੂਆਂ ਨੂੰ ਸਿਰਫ਼ ਤੇ ਸਿਰਫ਼ ਉੱਪਰੋਂ ਇਨ੍ਹਾਂ ਦੇ ਨਾਲ ਲੋਕ ਦਿਖਾਵਾ ਕਰਾਂਗੇ | ਪਰ ਅੰਦਰੋਂ ਪੂਰੀ ਤਰ੍ਹਾਂ ਸਮੂਹ ਵਾਲਮੀਕ ਸਮਾਜ ਦੀ ਨੁਮਾਇੰਦਗੀ ਕਰਦੇ ਆਗੂਆਂ ਅਤੇ ਪੰਚਾਂ ਸਰਪੰਚਾਂ ਨਾਲ ਤਾਲਮੇਲ ਕਰਕੇ ਅਗਲੀ ਰਣਨੀਤੀ ਤਿਆਰ ਕਰਦਿਆਂ ਹੋਇਆਂ ਸਿਆਸੀ ਪੱਧਰ ਤੇ ਆਪਣਾ ਅਜੰਡਾ ਉਲੀਕਾਂਗੇ | ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਵਾਲਮੀਕ ਸਮਾਜ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੇ ਮਸਲੇ ਨੂੰ ਹੱਲ ਕਰਨ ਨੂੰ ਤਰਜੀਹ ਨਹੀਂ ਦਿੰਦੇ ਤਾਂ ਅਸੀਂ ਵੀ ਆਪਣੇ ਪੱਧਰ ਤੇ ਫ਼ੈਸਲੇ ਲੈਣ ਲਈ ਮਜਬੂਰ ਹੋਵਾਂਗੇ | ਇਸੇ ਸਰਪੰਚ ਗੁਰਬਚਨ ਸਿੰਘ ਬੂਲਪੁਰ ਤੇ ਸਾਥੀਆਂ ਨੇ ਸਾਂਝੇ ਤੌਰ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਭਗਵੰਤ ਮਾਨ ਸਰਕਾਰ ਨੇ ਵੀ ਵਾਲਮੀਕ ਸਮਾਜ ਲਈ ਕੁੱਝ ਵੀ ਵੱਖਰਾ ਨਹੀਂ ਕੀਤਾ ਅਤੇ ਸਮੁੱਚੇ ਪੰਜਾਬ ਵਿਚ ਇਕ ਵੀ ਸਕੂਲ, ਕਾਲਜ, ਯੂਨੀਵਰਸਿਟੀ ਜਾਂ ਹੋਰ ਸੰਸਥਾ ਭਗਵਾਨ ਵਾਲਮੀਕ ਜੀ ਦੇ ਨਾਂ ਤੇ ਸਥਾਪਿਤ ਨਹੀਂ ਕੀਤੀ | ਜੋ ਕਿ ਵਾਲਮੀਕ ਸਮਾਜ ਨਾਲ ਸਰਾਸਰ ਧੱਕਾ ਹੈ, ਨੂੰ ਬਰਦਾਸ਼ਤ ਨਹੀਂ ਕਰਾਂਗੇ | ਉਨ੍ਹਾਂ ਭਗਵੰਤ ਮਾਨ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਵਾਲਮੀਕ ਸਮਾਜ ਦੀ ਸਭ ਤੋਂ ਵੱਧ ਵੋਟ ਹੈ, ਜਿਸ ਕਰਕੇ ਸਮਾਜ ਦੀ ਮੰਗ ਅਨੁਸਾਰ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਜਲੰਧਰ ਦਾ ਨਾਂਅ ‘ਭਗਵਾਨ ਵਾਲਮੀਕ ਜੀ U ਦੇ ਨਾਂਅ ਤੇ ਰੱਖਿਆ ਜਾਵੇ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਵਾਲਮੀਕ ਸਮਾਜ ਵਿਚ ਪੈਦਾ ਹੋਇਆ ਰੋਸ ਸ਼ਾਂਤ ਹੋ ਸਕੇ |

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

Ad Position 22
No active advertisement
ਪਿਛਲੀ ਖ਼ਬਰ ਟਕਸਾਲੀ ਅਕਾਲੀ ਆਗੂ ਜਥੇਦਾਰ ਦਿਲਬਾਗ ਸਿੰਘ ਗਿੱਲ ਨੇ ਹਲਕੇ ਦੀ ਸਿਆਸੀ ਸਥਿਤੀ ਬਾਰੇ ਬਾਦਲ ਨਾਲ਼ ਕੀਤੀ ਗੱਲਬਾਤ ਅਗਲੀ ਖ਼ਬਰ ਲੈਫ਼ਟੀਨੈਂਟ ਹੀਰਾ ਸਿੰਘ ਦਾ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਲੋਂ ਕੀਤਾ ਸਨਮਾਨ
Ad Position 24