14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਇੰਜ: ਜੀਤ ਸਿੰਘ ਦੀ ਸੇਵਾ ਮੁਕਤੀ ਨੂੰ ਸਮਰਪਿਤ ਭਾਰਤੀ ਸਮਾਜ ਨਿਰਮਾਣ ਸੰਘ ਵਲੋਂ 5ਵੀਂ ਲਾਇਬ੍ਰੇਰੀ ਦਾ ਉਦਘਾਟਨ ਅੱਜ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਤੇ ਖਪਤਕਾਰਾਂ ਦੇ ਹੱਕ ’ਚ ਧਰਨਾ ਅੱਜ-ਜੋਗਾ ਸਿੰਘ

ਹੁਸੈਨਪੁਰ, 13 ਸਤੰਬਰ (ਤਰਲੋਚਨ ਸਿੰਘ ਸੋਢੀ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ 30 ਸਤੰਬਰ ਨੂੰ ਸੇਵਾ ਮੁਕਤ ਹੋ ਰਹੇ ਇੰਜੀਨੀਅਰ ਜੀਤ ਸਿੰਘ ਦੀ ਸੇਵਾ ਮੁਕਤੀ ਨੂੰ ਸਮਰਪਿਤ ਭਾਰਤੀ ਸਮਾਜ ਨਿਰਮਾਣ ਸੰਘ (ਰਜਿ) ਪੰਜਾਬ ਵਲੋਂ ਬਾਬਾ ਸਾਹਿਬ ਡਾਕਟਰ ਬੀ. ਆਰ.

Ad Position 21
repet_subhas-goyals [Copy P29]
ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਤੇ ਖਪਤਕਾਰਾਂ ਦੇ ਹੱਕ ’ਚ ਧਰਨਾ ਅੱਜ-ਜੋਗਾ ਸਿੰਘ 14-09-2026
ਹੁਸੈਨਪੁਰ, 13 ਸਤੰਬਰ (ਤਰਲੋਚਨ ਸਿੰਘ ਸੋਢੀ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ 30 ਸਤੰਬਰ ਨੂੰ ਸੇਵਾ ਮੁਕਤ ਹੋ ਰਹੇ ਇੰਜੀਨੀਅਰ ਜੀਤ ਸਿੰਘ ਦੀ ਸੇਵਾ ਮੁਕਤੀ ਨੂੰ ਸਮਰਪਿਤ ਭਾਰਤੀ ਸਮਾਜ ਨਿਰਮਾਣ ਸੰਘ (ਰਜਿ) ਪੰਜਾਬ ਵਲੋਂ ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਜੀ ਦੇ ਨਾਂਅ ਤੇ ਅੱਜ 14 ਸਤੰਬਰ ਦਿਨ ਸੋਮਵਾਰ ਨੂੰ ਪਿੰਡ ਭਵਾਨੀਪੁਰ ਕਪੂਰਥਲਾ ਵਿਖੇ ਪੰਜਵੀਂ ਲਾਇਬ੍ਰੇਰੀ ਖੋਲੀ ਜਾ ਰਹੀ ਹੈ, ਜਿਸ ਦਾ ਉਦਘਾਟਨ ਇੰਜੀਨੀਅਰ ਜੀਤ ਸਿੰਘ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸਾਂਝੇ ਤੌਰ ’ਤੇ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਸਮਾਜ ਨਿਰਮਾਣ ਸੰਘ ਦੇ ਆਗੂ ਰਣਜੀਤ ਸਿੰਘ, ਸੰਧੂਰਾ ਸਿੰਘ, ਜਸਪਾਲ ਸਿੰਘ ਚੌਹਾਨ, ਕਰਨ ਸਿੰਘ, ਵੇਦ ਪ੍ਰਕਾਸ਼, ਟੇਕ ਚੰਦ, ਮਨਜੀਤ ਸਿੰਘ, ਅਮਰੀਕ ਦਾਸ ਭੱਟੀ, ਕਰਮਜੀਤ ਸਿੰਘ ਮੱਟੂ, ਜਗਜੀਵਨ ਰਾਮ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਸਮਾਜ ਨਿਰਮਾਣ ਸੰਘ ਵਲੋਂ ਆਪਣੀ ਚਲਾਈ ਗਈ ਪਰੰਪਰਾ ਅਨੁਸਾਰ ਭਾਰਤੀ ਸਮਾਜ ਨਿਰਮਾਣ ਸੰਘ ਦੇ ਰੇਲ ਕੋਚ ਫ਼ੈਕਟਰੀ ਕਪੂਰਥਲਾ ਤੋਂ ਸੇਵਾ ਮੁਕਤ ਹੋ ਰਹੇ ਆਗੂਆਂ ਦੀ ਸੇਵਾ ਮੁਕਤੀ ਨੂੰ ਸਮਰਪਿਤ ਹਰ ਵਾਰ ਕਿਸੇ ਨਾ ਕਿਸੇ ਪਿੰਡ ਵਿਚ ਲਾਇਬ੍ਰੇਰੀ ਖੋਲੀ ਜਾ ਰਹੀ ਹੈ ਤਾਂ ਜੋ ਪਿੰਡਾਂ ਦੇ ਬੱਚਿਆਂ ਨੂੰ ਚੰਗੀ ਸਮਾਜਿਕ ਸੇਧ ਦੇਣ ਲਈ ਅਤੇ ਪੜ੍ਹਾਈ ਵੱਲ ਪ੍ਰੇਰਿਤ ਕਰਨ ਦੇ ਮਨੋਰਥ ਨਾਲ ਲਾਇਬ੍ਰੇਰੀਆਂ ਖੋਲਣ ਦਾ ਟੀਚਾ ਮਿੱਥਿਆ ਗਿਆ ਹੈ | ਇਸ ਦੌਰਾਨ ਇੰਜੀਨੀਅਰ ਜੀਤ ਸਿੰਘ ਨੇ ਦੱਸਿਆ ਕਿ ਭਾਰਤੀ ਸਮਾਜ ਨਿਰਮਾਣ ਸੰਘ ਵਲੋਂ ਇਸ ਤੋਂ ਪਹਿਲਾਂ ਵੱਖ-ਵੱਖ ਪਿੰਡਾਂ ਵਿਚ ਜਿੱਥੇ ਚਾਰ ਲਾਇਬ੍ਰੇਰੀਆਂ ਖੋਲੀਆਂ ਗਈਆਂ ਹਨ ਉਥੇ ਉਨ੍ਹਾਂ ਲਾਇਬ੍ਰੇਰੀਆਂ ਵਿਚ ਲੋੜੀਂਦੀਆਂ ਸਮਾਜਿਕ ਅਤੇ ਸਭਿਆਚਾਰਕ ਕਿਤਾਬਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪਿੰਡ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਤੌਰ ਤੇ ਸਮਾਜ ਵਿਚ ਆਪਣੀਆਂ ਸੇਵਾਵਾਂ ਦੇਣ ਦੇ ਇੱਛਕ ਹੋਣ ਦੇ ਨਾਲ-ਨਾਲ ਚੰਗੀਆਂ ਕਿਤਾਬਾਂ ਪੜ੍ਹਨ ਲਈ ਦਿਲਚਸਪੀ ਰੱਖਦੇ ਹਨ ਤਾਂ ਉਸ ਪਿੰਡ ਵਿਚ ਵੀ ਲਾਇਬ੍ਰੇਰੀ ਖੋਲੀ ਜਾ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਯੁਵਰਾਜ ਭੁਪਿੰਦਰ ਸਿੰਘ ਵਲੋਂ ਸਾਬਕਾ ਸਰਪੰਚ ਸਤਵਿੰਦਰ ਸਿੰਘ ਨਸੀਬ ਦੀ ਮਾਤਾ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਜ਼ਿਲ੍ਹੇ ਵਿਚ ਰੰਗਲਾ ਪੰਜਾਬ ਪ੍ਰੋਗਰਾਮ ਤਹਿਤ 248 ਪ੍ਰੋਜੈਕਟਾਂ ਦਾ ਕੰਮ ਮੁਕੰਮਲ-ਡੀ.ਸੀ.
Ad Position 24