ਅਪਾਹਜ ਘਰ ਵਿਖੇ ਮਨਾਇਆ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ
ਫਗਵਾੜਾ, 17 ਸਤੰਬਰ (ਹਰਜੋਤ ਸਿੰਘ ਚਾਨਾ)-ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 77ਵਾਂ ਜਨਮ ਦਿਨ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸਾਬਕਾ ਚੇਅਰਮੈਨ, ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਵਿਜੇ ਸਾਂਪਲਾ ਦੀ ਅਗਵਾਈ ਹੇਠ ਸਥਾਨਕ ਹੁਸ਼ਿਆਰਪੁਰ ਰੋਡ ਸਥਿਤ ਅਪਾਹਜ ਘਰ ਦੇ ਆਸ਼ਰਿਤਾਂ ਨਾਲ ਮਨਾਇਆ ਗਿਆ | ਇਸ ਦੌਰਾਨ ਅਪਾਹਜ ਘਰ ਦੇ ਵਸਨੀਕਾਂ ਨੂੰ ਫਲ ਵੰਡੇ ਗਏ ਅਤੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਦੀ ਖ਼ੁਸ਼ੀ ਸਾਂਝੀ ਕੀਤੀ ਗਈ | ਇਸ ਮੌਕੇ ਵਿਜੇ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੀਵਨ ਦੇਸ਼ ਸੇਵਾ, ਗਰੀਬ ਅਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਸਮਰਪਿਤ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਸੇਵਾ ਕਾਰਜਾਂ ਰਾਹੀਂ ਮਨਾਉਣ ਦਾ ਉਦੇਸ਼ ਸਮਾਜ ਦੇ ਉਨ੍ਹਾਂ ਵਰਗਾਂ ਤੱਕ ਖ਼ੁਸ਼ੀ ਪਹੁੰਚਾਉਣਾ ਹੈ, ਜਿਨ੍ਹਾਂ ਨੂੰ ਸਮਾਜ ਦੇ ਸਹਿਯੋਗ ਤੇ ਸਨੇਹ ਦੀ ਲੋੜ ਹੁੰਦੀ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਵਿਕਾਸ ਦੇ ਖੇਤਰ ਵਿਚ ਕਈ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗਰੀਬਾਂ, ਮਹਿਲਾਵਾਂ, ਨੌਜਵਾਨਾਂ, ਕਿਸਾਨਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ | ਇਸ ਮੌਕੇ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਬਕਾ ਚੇਅਰਮੈਨ ਤੇਜੱਸਵੀ ਭਾਰਦਵਾਜ, ਆਸ਼ੂ ਪੁਰੀ, ਕਿਸ਼ਨ ਬਜਾਜ, ਬਲਵਿੰਦਰ ਠਾਕੁਰ, ਰਾਜਕੁਮਾਰ ਰਾਣਾ, ਬੱਲੂ ਵਾਲੀਆ, ਆਸ਼ੂ ਸਾਂਪਲਾ, ਲੋਕੇਸ਼ ਬਾਲੀ, ਭਾਰਤੀ ਸ਼ਰਮਾ, ਰਜਨੀ ਬਾਲਾ, ਰਾਧਿਕਾ ਸੇਖੜੀ, ਰਮਨ ਨਹਿਰਾ, ਸੁਰਿੰਦਰ ਜੋਰਡਨ, ਜਤਿਨ ਰਾਜਪੂਤ, ਦੀਨਬੰਧੂ ਪਾਂਡੇ, ਵਿਨਾਇਕ ਪਰਾਸ਼ਰ, ਰਾਮ ਕੁਮਾਰ ਚੱਢਾ, ਤੁਸ਼ਾਰ ਰੋਹਿਤ, ਸੰਤੋਸ਼, ਰਜਿੰਦਰ ਵਰਮਾ, ਅਮਿਤ, ਵਿਨੇਸ਼ ਕੁਮਾਰ, ਰੋਹਿਤ, ਕਿ੍ਸ਼ਨਾ, ਸ਼ਰਨ ਮਹੇੜੂ ਆਦਿ ਹਾਜ਼ਰ ਸਨ |