24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕਪੂਰਥਲਾ-ਸੁਲਤਾਨਪੁਰ ਲੋਧੀ ਸੜਕ ਵਿਚਕਾਰ ਪੁਲੀ ’ਤੇ ਪਿਆ ਡੂੰਘਾ ਟੋਆ, ਭਿਆਨਕ ਹਾਦਸਾ ਵਾਪਰਨ ਦਾ ਖ਼ਦਸ਼ਾ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ’ਤੇ ਵੀ ਕੋਈ ਹੱਲ ਨਹੀਂ

ਹੁਸੈਨਪੁਰ, 21 ਸਤੰਬਰ (ਤਰਲੋਚਨ ਸਿੰਘ ਸੋਢੀ)-ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ.

Ad Position 21
No active advertisement
ਅਜੀਤ ਡੈਸਕ 24-09-2026
ਹੁਸੈਨਪੁਰ, 21 ਸਤੰਬਰ (ਤਰਲੋਚਨ ਸਿੰਘ ਸੋਢੀ)-ਕਪੂਰਥਲਾ ਸੁਲਤਾਨਪੁਰ ਲੋਧੀ ਜੀ.ਟੀ. ਰੋਡ ਨੂੰ ਫੋਰ ਲਾਈਨ ਕਰਨ ਦਾ ਅਕਤੂਬਰ 2023 ਤੋਂ ਚੱਲ ਰਿਹਾ ਕੰਮ ਅੱਜ ਵੀ ਪੂਰੀ ਤਰ੍ਹਾਂ ਨੇਪਰੇ ਨਹੀਂ ਚੜ੍ਹ ਸਕਿਆ ਪਰ ਜਿੰਨਾ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਪੂਰਾ ਕਰਵਾਇਆ ਗਿਆ ਹੈ ਉਹ ਵੀ ਤਸੱਲੀ ਬਖ਼ਸ਼ ਨਹੀਂ ਹੋਇਆ, ਜਿਸ ਦੀ ਮਿਸਾਲ ਕਪੂਰਥਲਾ ਸੁਲਤਾਨਪੁਰ ਲੋਧੀ ਜੀ.ਟੀ. ਰੋਡ ਉੱਪਰ ਕੜਾਲ੍ਹ ਕਲਾਂ ਨਜ਼ਦੀਕ ਬੀਤੇ ਸਾਲ ਬਣਾਈ ਪੁਲੀ ਤੋਂ ਮਿਲਦੀ ਹੈ, ਇਸ ਪੁਲੀ ਦੇ ਨਾਲ ਹੀ ਸੜਕ ਵਿਚ ਡੂੰਘਾ ਟੋਇਆ ਪੈ ਗਿਆ ਅਤੇ ਇਸ ਨੂੰ ਸਬੰਧਿਤ ਜੇ. ਈ. ਵੱਲੋਂ ਖ਼ੁਦ ਦੇਖਣ ਦੇ ਬਾਵਜੂਦ ਕੋਈ ਹੱਲ ਨਾ ਕਰਨਾ ਕਈ ਸਵਾਲ ਪੈਦਾ ਕਰਦੇ ਹਨ | ਇਸ ਸਬੰਧੀ ਰੋਸ ਜ਼ਾਹਿਰ ਕਰਦਿਆਂ ਕੁਲਬੀਰ ਸਿੰਘ ਖੈੜਾ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ਕਾਂਗਰਸ, ਭਾਰਤੀ ਜਨਤਾ ਪਾਰਟੀ ਕਪੂਰਥਲਾ ਦੇ ਸੀਨੀਅਰ ਆਗੂ ਪਿਆਰਾ ਸਿੰਘ ਪਾਜੀਆਂ, ਉਘੇ ਸਮਾਜ ਸੇਵਕ ਵਿਨੋਦ ਕੁਮਾਰ ਮਨਚੰਦਾ, ਨੰਬਰਦਾਰ ਤਰੁਣ ਕਾਲੀਆ ਟੋਨੀ ਦੋਲਤਪੁਰ ਅਤੇ ਹੋਰ ਬਹੁਤ ਸਾਰੇ ਇਲਾਕੇ ਭਰਦੇ ਸਿਰਕੱਢ ਆਗੂਆਂ ਨੇ ਕਿਹਾ ਕਿ 12 ਅਕਤੂਬਰ 2023 ਤੋਂ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਨੂੰ ਚਾਰ ਮਾਰਗੀ ਕਰਨ ਦਾ ਕੰਮ ਚੱਲ ਰਿਹਾ ਹੈ ਪਰ ਲਗਭਗ ਤਿੰਨ ਸਾਲ ਬੀਤਣ ਦੇ ਬਾਵਜੂਦ ਅੱਜ ਵੀ ਅਧੂਰਾ ਹੈ | ਉਨ੍ਹਾਂ ਕਿਹਾ ਕਿ ਪਿੰਡ ਪਾਜੀਆਂ ਤੋਂ ਡਡਵਿੰਡੀ ਤੱਕ ਸੜਕ ਦੀ ਖ਼ਸਤਾ ਹਾਲਤ ਜਿੱਥੇ ਨੈਸ਼ਨਲ ਹਾਈਵੇ ਅਥਾਰਿਟੀ ਅਤੇ ਸਬੰਧਿਤ ਠੇਕੇਦਾਰ ਦੀ ਨਾਲਾਇਕੀ ਉਜਾਗਰ ਕਰਦੀ ਹੈ, ਉੱਥੇ ਕੜਾਲ੍ਹ ਕਲਾਂ ਨਜ਼ਦੀਕ ਨਵੀਂ ਬਣਾਈ ਪੁਲੀ ਦੇ ਨਾਲ ਡੂੰਘੇ ਟੋਏ ਪੈਣੇ ਸੜਕ ਤੇ ਕਥਿਤ ਤੌਰ ਤੇ ਪਾਏ ਘਟੀਆ ਮੈਟੀਰੀਅਲ ਦੀ ਸ਼ੱਕ ਪੈਦਾ ਕਰਦਾ ਹੈ | ਇਲਾਕੇ ਭਰਦੇ ਸਿਰਕੱਢ ਆਗੂਆਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਉਕਤ ਸੜਕ ਨੂੰ ਚਾਰ ਮਾਰਗੀ ਕਰਨ ਦੇ ਨਾਲ-ਨਾਲ ਭਾਵੇਂ ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਸੜਕ ਵਿਚਕਾਰ ਡਿਵਾਈਡਰ ਬਣਾਇਆ ਗਿਆ ਹੈ, ਪਰ ਇਹ ਡਿਵਾਈਡਰ ਹਾਦਸਿਆਂ ਨੂੰ ਬਚਾਉਣ ਦੀ ਬਜਾਏ ਹਾਦਸੇ ਕਰਵਾਉਣ ਵਿਚ ਜ਼ਿਆਦਾ ਕਾਰਗਰ ਸਿੱਧ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਕੁੱਝ ਜ਼ਰੂਰੀ ਥਾਵਾਂ ਤੇ ਰਸਤਾ ਨਾ ਛੱਡਣ ਕਰਕੇ ਬਹੁਤੇ ਲੋਕ ਗ਼ਲਤ ਸਾਈਡ ਤੋਂ ਹੀ ਆਉਂਦੇ ਹਨ ਜਿਸ ਕਰਕੇ ਸਹੀ ਪਾਸੇ ਅਤੇ ਗ਼ਲਤ ਸਾਈਡ ਤੋਂ ਆਉਂਦੇ ਲੋਕ ਆਪਸ ਵਿਚ ਕਈ ਵਾਰੀ ਟਕਰਾ ਚੁੱਕੇ ਹਨ | ਇਸ ਸਬੰਧੀ ਨੈਸ਼ਨਲ ਹਾਈਵੇ ਅਥਾਰਿਟੀ ਦੇ ਐਕਸੀਅਨ ਪ੍ਰੇਮ ਕਮਲ ਨਾਲ ਕਈ ਵਾਰੀ ਫ਼ੋਨ ਕਰਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਰ ਉਹ ਵਾਰ ਵਾਰ ਫ਼ੋਨ ਕੱਟਦੇ ਰਹੇ | ਦੂਸਰੇ ਏਰੀਆ ਜੇ. ਈ. ਸਰਵਿੰਦਰ ਸਿੰਘ ਨਾਲ ਬੀਤੀ 28 ਅਗਸਤ ਨੂੰ ਜਦੋਂ ਸੰਪਰਕ ਕੀਤਾ ਗਿਆ ਸੀ ਤਾਂ ਉਨ੍ਹਾਂ ਕ ਿਹਾ ਸੀ ਕਿ ਜਲਦ ਹੀ ਇਸ ਟੋਏ ਨੂੰ ਖਤਮ ਕੀਤਾ ਜਾਵੇਗਾ, ਪਰ ਲਗਭਗ ਇਕ ਮਹੀਨਾ ਬੀਤ ਜਾਣ ਤੇ ਅੱਜ ਤੱਕ ਸੜਕ ਵਿਚਕਾਰ ਪਿਆ ਟੋਇਆ ਜਿਉਂ ਦਾ ਤਿਉਂ ਹੈ | ਜਦਕਿ ਅੱਜ ਕਿਸੇ ਕਾਰਨ ਕਰਕੇ ਜੇ.ਈ. ਦਾ ਫ਼ੋਨ ਨਹੀਂ ਲੱਗਿਆ |
Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਲਾਈ ਰੋਕ ਹਟਾਉਣ ਤੋਂ ਬਾਅਦ ਮੈਡੀਕਲ ਕਾਲਜ ਤੇ ਹਸਪਤਾਲ ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਹੋਣ ਦੇ ਆਸਾਰ ਅਗਲੀ ਖ਼ਬਰ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਸਬੰਧੀ ਪਹਿਲੀ ਅਹਿਮ ਮੀਟਿੰਗ
Ad Position 24