27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ਪ੍ਰੋਡਕਸ਼ਨ ਯੂਨਿਟ ਵਲੋਂ ਆਰ.ਸੀ.ਐਫ. ਦੀ ਵਰਕਸ਼ਾਪ ਦਾ ਦੌਰਾ

ਕਪੂਰਥਲਾ, 26 ਸਤੰਬਰ (ਅਮਰਜੀਤ ਕੋਮਲ)-ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ (ਪ੍ਰੋਡਕਸ਼ਨ ਯੂਨਿਟ) ਸੁਨੀਲ ਕੁਮਾਰ ਨੇ ਅੱਜ ਰੇਲ ਕੋਚ ਫ਼ੈਕਟਰੀ ਦੀ ਵਰਕਸ਼ਾਪ ਦਾ ਦੌਰਾ ਕਰਕੇ ਆਰ. ਸੀ.

Ad Position 21
No active advertisement
ਅਜੀਤ ਡੈਸਕ 27-09-2026
ਕਪੂਰਥਲਾ, 26 ਸਤੰਬਰ (ਅਮਰਜੀਤ ਕੋਮਲ)-ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ (ਪ੍ਰੋਡਕਸ਼ਨ ਯੂਨਿਟ) ਸੁਨੀਲ ਕੁਮਾਰ ਨੇ ਅੱਜ ਰੇਲ ਕੋਚ ਫ਼ੈਕਟਰੀ ਦੀ ਵਰਕਸ਼ਾਪ ਦਾ ਦੌਰਾ ਕਰਕੇ ਆਰ.ਸੀ.ਐਫ. ਵਲੋਂ ਬੰਗਲਾ ਦੇਸ਼ ਰੇਲਵੇ ਲਈ ਤਿਆਰ ਕੀਤੇ ਜਾ ਰਹੇ 200 ਰੇਲ ਡੱਬਿਆਂ ਦੇ ਨਿਰਮਾਣ ਕਾਰਜ ਤੇ ਵੀਲ੍ਹ ਸ਼ਾਪ ਨੇੜੇ ਨਿਰਧਾਰਿਤ ਲਾਈਨ ‘ਤੇ ‘ਵੰਦੇ ਭਾਰਤ’ ਟਰੇਨ ਸੈੱਟ ਦਾ ਬਾਰੀਕੀ ਨਾਲ ਨਿਰੀਖਣ ਕੀਤਾ | ਇਸਤੋਂ ਪਹਿਲਾਂ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੇ ਨੰਦਨ ਨੇ ਸੁਨੀਲ ਕੁਮਾਰ ਦਾ ਸਵਾਗਤ ਕੀਤਾ ਤੇ ਬਾਅਦ ਵਿਚ ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ਨੇ ਜਨਰਲ ਮੈਨੇਜਰ ਅਜੇ ਨੰਦਨ ਤੇ ਆਰ.ਸੀ.ਐਫ. ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਆਰ.ਸੀ.ਐਫ. ਵਲੋਂ ਤਿਆਰ ਕੀਤੇ ਜਾ ਰਹੇ ਬੰਗਲਾ ਦੇਸ਼ ਰੇਲਵੇ ਲਈ ਰੇਲ ਡੱਬਿਆਂ ਦੇ ਨਿਰਮਾਣ, ਵੱਖ-ਵੱਖ ਗਤੀਵਿਧੀਆਂ, ਉਤਪਾਦਨ ਪ੍ਰੋਗਰਾਮ ਤੇ ਹੋਰ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਉਤਪਾਦਨ, ਗੁਣਵੱਤਾ, ਤਕਨੀਕੀ ਉੱਨਤੀ ਤੇ ਆਰ.ਸੀ.ਐਫ. ਵਿਚ ਚੱਲ ਰਹੇ ਸਮੇਂ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਦੇ ਨਾਲ-ਨਾਲ ਵੱਖ-ਵੱਖ ਮਹੱਤਵਪੂਰਨ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ | ਮੀਟਿੰਗ ਵਿਚ ਉਨ੍ਹਾਂ ਆਰ.ਸੀ.ਐਫ. ਦੀ ਉਤਪਾਦਨ ਗਤੀਵਿਧੀਆਂ ‘ਤੇ ਚੱਲ ਰਹੇ ਵੱਖ-ਵੱਖ ਰੇਲ ਡੱਬਿਆਂ ਦੇ ਨਿਰਮਾਣ ਦੀ ਸਮੀਖਿਆ ਕੀਤੀ ਤੇ ਉਨ੍ਹਾਂ ਗੁਣਵੱਤਾ ਰੇਲ ਡੱਬਿਆਂ ਦੇ ਸਮੇਂ ਸਿਰ ਉਤਪਾਦਨ ਤੇ ਨਿਰਮਾਣ ਸਹੂਲਤਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ‘ਤੇ ਜ਼ੋਰ ਦਿੱਤਾ | ਇਸ ਮੌਕੇ ਰਾਈਟਸ ਦੇ ਡਾਇਰੈਕਟਰ ਟੈਕਨੀਕਲ ਦੀਪਕ ਤਿ੍ਪਾਠੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਇੱਥੇ ਵਰਨਣਯੋਗ ਹੈ ਕਿ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਬੀਤੀ 12 ਅਗਸਤ ਨੂੰ ਬੰਗਲਾ ਦੇਸ਼ ਰੇਲਵੇ ਲਈ 19 ਐਲ.ਐਚ.ਬੀ. ਰੇਲ ਡੱਬਿਆਂ ਦਾ ਪਹਿਲਾ ਰੇਕ ਰਵਾਨਾ ਕੀਤਾ ਜਾ ਚੁੱਕਾ ਹੈ | ਜਿਸ ਵਿਚ 3 ਏ.ਸੀ. ਸਲੀਪਰ ਕਾਰ, 3 ਏ.ਸੀ. ਚੇਅਰ ਕਾਰ, 11 ਨਾਨ ਏ.ਸੀ. ਚੇਅਰ ਕਾਰ ਤੇ ਦੋ ਪਾਵਰ ਕਾਰ ਸ਼ਾਮਲ ਹਨ |
Ad Position 22
No active advertisement
ਪਿਛਲੀ ਖ਼ਬਰ ਦਾਊਦਪੁਰ ਸੁਸਾਇਟੀ ਵਿਖੇ ਕਿਸਾਨਾਂ ਨੂੰ ਸਰ੍ਹੋਂ ਦੀ ਖੇਤੀ ਅਪਣਾਉਣ ਅਤੇ ਪਰਾਲੀ ਨਾ ਸਾੜਨ ਲਈ ਕੀਤਾ ਜਾਗਰੂਕ ਅਗਲੀ ਖ਼ਬਰ ਭਾਜਪਾ ਪੰਜਾਬ ’ਚੋਂ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ-ਰਣਜੀਤ ਸਿੰਘ ਖੋਜੇਵਾਲ
Ad Position 24