ਭੁਲੱਥ ’ਚ ਪੰਜ ਵਿਅਕਤੀਆਂ ਖ਼ਿਲਾਫ਼ ਦਰਜ ਮਾਮਲੇ ਨੂੰ ਲੈ ਕੇ ਖਹਿਰਾ ਵਲੋਂ ਪੁਲਿਸ ਕਾਰਵਾਈ ਦੀ ਨਿਖੇਧੀ
ਭੁਲੱਥ, 26 ਸਤੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਥਾਣਾ ਭੁਲੱਥ ਵਿਖੇ ਸੜਕ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ 5 ਵਿਅਕਤੀਆਂ ਖ਼ਿਲਾਫ਼ ਦਰਜ ਕੀਤੇ ਗਏ ਪੁਲਿਸ ਮਾਮਲੇ ਨੂੰ ਲੈ ਕੇ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੁਲਿਸ ਕਾਰਵਾਈ ਦੀ ਨਿਖੇਧੀ ਕੀਤੀ ਹੈ | ਇਸ ਮੌਕੇ ਭੁਲੱਥ ਦੇ ਵੱਖ-ਵੱਖ ਵਰਗਾਂ ਨਾਲ ਸਬੰਧਿਤ ਲੋਕਾਂ ਤੋਂ ਇਲਾਵਾ ਸਮਾਜ ਸੇਵੀ ਅਤੇ ਆਗੂ ਵੀ ਹਾਜ਼ਰ ਸਨ | ਭੁਲੱਥ ਵਿਖੇ ਉਕਤ ਸੜਕ ਵਾਲੀ ਥਾਂ ‘ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਇਹ ਸੜਕ ਕਾਫ਼ੀ ਸਮੇਂ ਤੋਂ ਟੁੱਟੀ ਹੋਈ ਸੀ ਅਤੇ ਇਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਸੀ | ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ਦੇ ਨੌਜਵਾਨਾਂ ਨੇ ਆਪਣੇ ਪੱਧਰ ’ਤੇ ਪੈਸੇ ਇਕੱਠੇ ਕਰਕੇ ਇਸ ਸੜਕ ਨੂੰ ਚਲਣਯੋਗ ਬਣਾਉਣ ਦਾ ਉਪਰਾਲਾ ਕੀਤਾ ਹੈ ਤਾਂ ਇਸ ਵਿਚ ਆਖ਼ਰ ਸਰਕਾਰ ਜਾਂ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ | ਖਹਿਰਾ ਨੇ ਕਿਹਾ ਕਿ ਜੋ ਨੌਜਵਾਨ ਭੁਲੱਥ ਵਿਚ ਸਮਾਜ ਸੇਵਾ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਅਜਿਹਾ ਮਾਮਲਾ ਦਰਜ ਕਰਨਾ ਮੰਦਭਾਗੀ ਗੱਲ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਮਾਜ ਸੇਵਾ ਕਰਨ ਵਾਲੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਨਾ ਕਿ ਉਨ੍ਹਾਂ ਨੂੰ ਪੁਲਿਸ ਕੇਸਾਂ ਵਿਚ ਉਲਝਾਉਣਾ ਚਾਹੀਦਾ ਹੈ | ਉਨ੍ਹਾਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ | ਇਸ ਮੌਕੇ ਸਮਾਜ ਸੇਵੀ ਸੁਰਿੰਦਰ ਸਿੰਘ ਕੱਕੜ, ਗੁਰਵਿੰਦਰ ਸਿੰਘ ਰਾਜਾ ਬਾਜਵਾ ਅਤੇ ਅਕਾਲੀ ਆਗੂ ਸੁਖਵੰਤ ਸਿੰਘ ਤੱਖਰ ਨੇ ਵੀ ਸੰਬੋਧਨ ਕਰਦਿਆਂ ਪੁਲਿਸ ਵੱਲੋਂ ਦਰਜ ਕੀਤੇ ਮਾਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਇਸ ਮੌਕੇ ਵੇਦ ਪ੍ਰਕਾਸ਼ ਖੁਰਾਣਾ, ਅਕਾਲੀ ਆਗੂ ਸੁਖਵੰਤ ਸਿੰਘ ਤੱਖਰ ਕੌਂਸਲਰ ਰਮਨ ਬੱਬਰ, ਡਾ ਸੁਰਿੰਦਰ ਕਾਕੜ, ਰਣਜੀਤ ਸਿੰਘ ਰਿੰਪੀ, ਅਸ਼ਵਨੀ ਚਾਵਲਾ, ਅਜੇ ਕੁਮਾਰ, ਰਾਜਾ ਬਾਜਵਾ, ਪ੍ਰਦੀਪ ਘਈ, ਮੋਹਨ ਸਿੰਘ ਡਾਲਾ, ਲਖਵਿੰਦਰ ਸਿੰਘ, ਗੁਰਦੇਵ ਸਿੰਘ ਬਾਜਵਾ, ਜਸਵੀਰ ਸਿੰਘ, ਸੂਰਜ ਕੁਮਾਰ, ਜਸਪਾਲ ਵਧਾਵਨ, ਸ਼ੈਲੀ ਸੇਠੀ, ਵਰੁਣ ਖੁਰਾਣਾ, ਸਤਨਾਮ ਸਿੰਘ ਗੋਗਾ, ਅਜੇ ਅਰੋੜਾ, ਪਿ੍ੰਸ ਢੱਲ, ਵਿਪਨ ਭੱਟੀ, ਬਿਲਾ ਬਜਾਜ, ਅਜੀਤ ਸਿੰਘ ਘੁੰਮਣ, ਜੈਦੀਪ ਸਿੰਘ, ਹੈਪੀ ਅਤੇ ਹੋਰ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |
ਭ
ਭੁਲੱਥ ਵਿਖੇ ਉਕਤ ਸੜਕ ਵਾਲੀ ਜਗ੍ਹਾ ’ਤੇ ਖੜ੍ਹ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਹਾਜ਼ਰ ਹੋਰ ਆਗੂ | ਤਸਵੀਰ: ਮਨਜੀਤ ਸਟੂਡੀਓ
27-09-2026