ਚੌਕ ਚੇਲੀਆਂ ’ਚ 11 ਤੋਂ ਸ਼ੁਰੂ ਹੋਵੇਗੀ ਰਾਮਲੀਲ੍ਹਾ
20 ਅਕਤੂਬਰ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ
ਸੁਲਤਾਨਪੁਰ ਲੋਧੀ, 5 ਅਕਤੂਬਰ (ਨਰੇਸ਼ ਹੈਪੀ)-ਸ੍ਰੀ ਰਾਮ-ਲੀਲ੍ਹਾ ਕਮੇਟੀ ਚੌਕ ਚੇਲਿਆਂ ਵਲੋਂ ਇਸ ਵਾਰ ਵੀ ਰਾਮਲੀਲ੍ਹਾ ਦਾ ਸ਼ੁੱਭ ਆਗਾਜ਼ ਕੀਤਾ ਜਾ ਰਿਹਾ ਹੈ | ਰਾਮਲੀਲ੍ਹਾ ਦੇ ਮੰਚਨ ਤੋਂ ਪਹਿਲਾਂ ਦਸਵੇਂ ਸ਼ਰਾਧ ਦੇ ਸ਼ੁੱਭ ਮੌਕੇ ‘ਤੇ ਚੌਂਕ ਚੇਲਿਆਂ ਦੀ ਸਟੇਜ ‘ਤੇ ਪੰਡਿਤ ਰਾਮ ਪਦਾਰਥ ਪਾਂਡੇ ਵੱਲੋਂ ਵਿਧੀਵਤ ਪੂਜਾ-ਅਰਚਨਾ ਕਰਵਾਈ ਗਈ | ਉਪਰੰਤ ਕਮੇਟੀ ਮੈਂਬਰਾਂ ਵੱਲੋਂ ਰਵਾਇਤੀ ਰੀਤੀ-ਰਿਵਾਜ ਅਨੁਸਾਰ ਝੰਡਾ ਚੜ੍ਹਾਉਣ ਦੀ ਰਸਮ ਸ਼ਰਧਾਪੂਰਵਕ ਨਿਭਾਈ ਗਈ | ਕਮੇਟੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਪਵਨ ਸੇਠੀ ਨੇ ਦੱਸਿਆ ਕਿ 11 ਅਕਤੂਬਰ ਤੋਂ 19 ਅਕਤੂਬਰ ਤੱਕ ਹਰ ਰੋਜ਼ ਰਾਤ 8 ਵਜੇ ਚੌਂਕ ਚੇਲੀਆਂ ਦੇ ਮੈਦਾਨ ਵਿਚ ਪ੍ਰਭੂ ਸ੍ਰੀ ਰਾਮ ਜੀ ਦੀ ਪਾਵਨ ਲੀਲ੍ਹਾ ਦਾ ਮੰਚਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ 20 ਅਕਤੂਬਰ ਨੂੰ ਚੌਂਕ ਚੇਲਿਆਂ ਦੇ ਮੈਦਾਨ ਵਿਚ ਦੁਸਹਿਰਾ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਸ ਮੌਕੇ ਕਮੇਟੀ ਦੇ ਖ਼ਜ਼ਾਨਚੀ ਇੰਦਰ ਮੋਹਨ ਗੁਪਤਾ, ਪ੍ਰਬੰਧਕ ਦੀਪਕ ਧੀਰ, ਕੌਂਸਲਰ ਜਤਿੰਦਰ ਸੇਠੀ, ਓਮ ਪ੍ਰਕਾਸ਼ ਡੋਗਰਾ, ਪੰਡਿਤ ਐਸ. ਕੇ.
ਸੁਲਤਾਨਪੁਰ ਲੋਧੀ, 5 ਅਕਤੂਬਰ (ਨਰੇਸ਼ ਹੈਪੀ)-ਸ੍ਰੀ ਰਾਮ-ਲੀਲ੍ਹਾ ਕਮੇਟੀ ਚੌਕ ਚੇਲਿਆਂ ਵਲੋਂ ਇਸ ਵਾਰ ਵੀ ਰਾਮਲੀਲ੍ਹਾ ਦਾ ਸ਼ੁੱਭ ਆਗਾਜ਼ ਕੀਤਾ ਜਾ ਰਿਹਾ ਹੈ | ਰਾਮਲੀਲ੍ਹਾ ਦੇ ਮੰਚਨ ਤੋਂ ਪਹਿਲਾਂ ਦਸਵੇਂ ਸ਼ਰਾਧ ਦੇ ਸ਼ੁੱਭ ਮੌਕੇ ‘ਤੇ ਚੌਂਕ ਚੇਲਿਆਂ ਦੀ ਸਟੇਜ ‘ਤੇ ਪੰਡਿਤ ਰਾਮ ਪਦਾਰਥ ਪਾਂਡੇ ਵੱਲੋਂ ਵਿਧੀਵਤ ਪੂਜਾ-ਅਰਚਨਾ ਕਰਵਾਈ ਗਈ | ਉਪਰੰਤ ਕਮੇਟੀ ਮੈਂਬਰਾਂ ਵੱਲੋਂ ਰਵਾਇਤੀ ਰੀਤੀ-ਰਿਵਾਜ ਅਨੁਸਾਰ ਝੰਡਾ ਚੜ੍ਹਾਉਣ ਦੀ ਰਸਮ ਸ਼ਰਧਾਪੂਰਵਕ ਨਿਭਾਈ ਗਈ | ਕਮੇਟੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਪਵਨ ਸੇਠੀ ਨੇ ਦੱਸਿਆ ਕਿ 11 ਅਕਤੂਬਰ ਤੋਂ 19 ਅਕਤੂਬਰ ਤੱਕ ਹਰ ਰੋਜ਼ ਰਾਤ 8 ਵਜੇ ਚੌਂਕ ਚੇਲੀਆਂ ਦੇ ਮੈਦਾਨ ਵਿਚ ਪ੍ਰਭੂ ਸ੍ਰੀ ਰਾਮ ਜੀ ਦੀ ਪਾਵਨ ਲੀਲ੍ਹਾ ਦਾ ਮੰਚਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ 20 ਅਕਤੂਬਰ ਨੂੰ ਚੌਂਕ ਚੇਲਿਆਂ ਦੇ ਮੈਦਾਨ ਵਿਚ ਦੁਸਹਿਰਾ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਸ ਮੌਕੇ ਕਮੇਟੀ ਦੇ ਖ਼ਜ਼ਾਨਚੀ ਇੰਦਰ ਮੋਹਨ ਗੁਪਤਾ, ਪ੍ਰਬੰਧਕ ਦੀਪਕ ਧੀਰ, ਕੌਂਸਲਰ ਜਤਿੰਦਰ ਸੇਠੀ, ਓਮ ਪ੍ਰਕਾਸ਼ ਡੋਗਰਾ, ਪੰਡਿਤ ਐਸ.ਕੇ. ਸ਼ਰਮਾ, ਪਵਨ ਕਾਲਾ, ਹਨੀ ਪੁਰੀ, ਸੁਨੀਲ ਟੰਡਨ, ਵਿਸ਼ਾਲ ਅਰੋੜਾ, ਨਰੇਸ਼ ਗਾਂਧੀ, ਦੀਪਕ ਭਾਗਰਥ, ਵਿਨੋਦ ਕਨੌਜੀਆ, ਮੋਨੂੰ ਸ਼ਰਮਾ, ਰਿੰਕੂ ਸ਼ਰਮਾ, ਸ਼ਾਨੂ ਠੁਕਰਾਲ, ਕਾਕਾ ਠੁਕਰਾਲ, ਵਿਕਾਸ ਚੋਪੜਾ, ਸਹਿਵਾਗ ਸਰੋਆ, ਚੇਤਨ ਸਰੋਆ, ਸਾਹਿਲ ਸਰੋਆ, ਸੰਨੀ ਭਾਗਰਥ, ਅਮਰਜੀਤ ਸਿੰਘ ਬਾਗੂ, ਬਿੱਟੂ ਭਾਗਰਥ, ਸੰਨੀ ਕਸ਼ਯਪ, ਅਖਿਲ ਭਾਗਰਥ, ਜਗੀਰ ਸਿੰਘ ਜਗੀਰਾ, ਰੋਹਿਤ ਸੂਦ ਵੀ ਹਾਜ਼ਰ ਸਨ |