28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸੀ.ਆਈ.ਏ. ਸਟਾਫ ਵਲੋਂ ਕਾਰ ਚਾਲਕ ਤਿੰਨ ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ

ਕਪੂਰਥਲਾ, 27 ਅਕਤੂਬਰ (ਸਡਾਨਾ)-ਸੀ. ਆਈ.

Ad Position 21
No active advertisement
ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਪੀ. ਡੀ. ਹਰਿੰਦਰ ਸਿੰਘ ਗਿੱਲ, ਉਨ੍ਹਾਂ ਦੇ ਨਾਲ ਸੀ.ਆਈ.ਏ. ਇੰਚਾਰਜ ਰਮਨ ਕੁਮਾਰ ਤੇ ਹੋਰ। ਤਸਵੀਰ : ਤਿਲਕਰਾਜ 28-10-2026
ਕਪੂਰਥਲਾ, 27 ਅਕਤੂਬਰ (ਸਡਾਨਾ)-ਸੀ.ਆਈ.ਏ. ਸਟਾਫ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ ਲੋਡ਼ੀਂਦੇ ਤਿੰਨ ਕਥਿਤ ਦੋਸ਼ੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.ਡੀ. ਹਰਿੰਦਰ ਸਿੰਘ ਗਿੱਲ, ਡੀ.ਐਸ.ਪੀ. ਡੀ. ਸੁਖਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਸੀ.ਆਈ.ਏ. ਇੰਚਾਰਜ ਰਮਨ ਕੁਮਾਰ ਦੀ ਅਗਵਾਈ ਹੇਠ ਏ.ਐਸ.ਆਈ. ਜਸਵੀਰ ਸਿੰਘ ਨੇ ਮੁਖ਼ਬਰ ਖ਼ਾਸ ਦੀ ਇਤਲਾਹ ’ਤੇ ਗਸ਼ਤ ਦੌਰਾਨ ਇਨ੍ਹਾਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੂੰ ਇਤਲਾਹ ਮਿਲੀ ਕਿ ਕਥਿਤ ਦੋਸ਼ੀ ਹਰਕ੍ਰਿਸ਼ਨ ਸਿੰਘ ਉਰਫ ਮੋਨੂੰ ਢਪਈ ਵਾਸੀ ਪਿੰਡ ਢਪਈ, ਗੁਰਜਿੰਦਰਪਾਲ ਸਿੰਘ ਉਰਫ ਡੋਗਰ ਵਾਸੀ ਪਿੰਡ ਧੰਮ ਤੇ ਸਰਬਜੀਤ ਸਿੰਘ ਉਰਫ ਸਾਬੀ ਵਾਸੀ ਸਿੱਧਵਾਂ ਦੋਨਾਂ ਇਕ ਕਾਰ ਵਿਚ ਸਵਾਰ ਹੋ ਕੇ ਆ ਰਹੇ ਹਨ ਜਿਨ੍ਹਾਂ ਪਾਸ ਹਥਿਆਰ ਹਨ, ਜਿਸ ’ਤੇ ਪੁਲਿਸ ਟੀਮ ਨੇ ਪਿੰਡ ਡੈਣਵਿੰਡ ਨੇਡ਼ੇ ਬਿਨਾਂ ਨੰਬਰੀ ਕਾਰ ਨੂੰ ਰੋਕ ਕੇ ਉਕਤ ਤਿੰਨਾਂ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਪਿਸਟਲ ਗਲੋਕ ਤੇ ਤਿੰਨ ਜਿੰਦਾ ਰੌਂਦ, ਦੋ ਦੇਸੀ ਪਿਸਟਲ ਤੇ 6 ਜਿੰਦਾ ਰੌਂਦ ਬਰਾਮਦ ਕੀਤੇ ਗਏ। ਜਿਨ੍ਹਾਂ ਵਿਰੁੱਧ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕੀਤਾ ਗਿਆ। ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਦੇ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ ਤੇ ਇਹ ਪੁਲਿਸ ਨੂੰ ਲੋਡ਼ੀਂਦੇ ਹਨ। ਐਸ.ਪੀ. ਡੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਹਰਕ੍ਰਿਸ਼ਨ ਸਿੰਘ ਉਰਫ ਮੋਨੂੰ ਢਪਈ ਵਿਰੁੱਧ ਜਲੰਧਰ ਤੇ ਕਪੂਰਥਲਾ ਤੋਂ ਇਲਾਵਾ ਫ਼ਰੀਦਕੋਟ ਆਦਿ ਥਾਣਿਆਂ ਵਿਚ ਅਸਲਾ ਐਕਟ, ਕਤਲ, ਲੁੱਟ ਖੋਹ, ਇਰਾਦਾ ਕਤਲ ਆਦਿ ਦੇ 16 ਮਾਮਲੇ ਦਰਜ ਹਨ। ਜਦਕਿ ਗੁਰਜਿੰਦਰਪਾਲ ਸਿੰਘ ਉਰਫ ਡੋਗਰ ਖ਼ਿਲਾਫ਼ ਕਪੂਰਥਲਾ ਦੇ ਵੱਖ-ਵੱਖ ਥਾਣਿਆਂ ਤੋਂ ਇਲਾਵਾ ਗੁਰਦਾਸਪੁਰ ਦੇ ਥਾਣਾ ਸਿਟੀ ਸਮੇਤ 7 ਮਾਮਲੇ ਇਰਾਦਾ ਕਤਲ, ਨਸ਼ਾ ਤਸਕਰੀ ਤੇ ਲਡ਼ਾਈ ਝਗਡ਼ੇ ਆਦਿ ਦੇ ਦਰਜ ਹਨ। ਇਸਦੇ ਨਾਲ ਹੀ ਸਰਬਜੀਤ ਸਿੰਘ ਉਰਫ ਸਾਬੀ ਦੇ ਖ਼ਿਲਾਫ਼ ਜਲੰਧਰ ਤੇ ਕਪੂਰਥਲਾ ਵਿਚ ਨਸ਼ਾ ਤਸਕਰੀ ਦੇ ਤਿੰਨ ਮਾਮਲੇ ਦਰਜ ਹਨ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਭਗਵਾਨ ਵਾਲਮੀਕ ਨੌਜਵਾਨ ਸਭਾ ਵਲੋਂ ਧਾਰਮਿਕ ਸਮਾਗਮ ਅਗਲੀ ਖ਼ਬਰ ਜ਼ਹਿਰੀਲੀ ਦਵਾਈ ਖਾਣ ਕਾਰਨ ਨੌਜਵਾਨ ਦੀ ਹਾਲਤ ਵਿਗਡ਼ੀ
Ad Position 24