ਹੁਸ਼ਿਆਰਪੁਰ ਰੋਡ ’ਤੇ ਅਣਪਛਾਤੇ ਵਾਹਨ ਦੀ ਟੱਕਰ ਨਾਲ 26 ਸਾਲਾ ਨੌਜਵਾਨ ਦੀ ਮੌਤ
ਆਗਾਮੀ ਚੋਣਾਂ ਨੂੰ ਮੁੱਖ ਰੱਖਦਿਆਂ ਹਰੇਕ ਬਲਾਕ ’ਚ ਸਵੀਪ ਗਤੀਵਿਧੀਆਂ ਜਾਰੀ ਰੱਖੀਆਂ ਜਾਣ-ਪ੍ਰਿੰਸੀਪਲ ਨਵਚੇਤਨ ਸਿੰਘ
ਕਪੂਰਥਲਾ, 28 ਅਕਤੂਬਰ (ਵਿ. ਪ੍ਰ.)
ਕਪੂਰਥਲਾ, 28 ਅਕਤੂਬਰ (ਵਿ.ਪ੍ਰ.)-ਜ਼ਿਲ੍ਹਾ ਸਵੀਪ ਟੀਮ ਦੀ ਪਲੇਠੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕੀਆਂ ਕਪੂਰਥਲਾ ਵਿਚ ਸਹਾਇਕ ਸਵੀਪ ਨੋਡਲ ਅਫ਼ਸਰ ਪ੍ਰਿੰਸੀਪਲ ਨਵਚੇਤਨ ਸਿੰਘ ਦੀ ਅਗਵਾਈ ਵਿਚ ਹੋਈ। ਜਿਸ ਵਿਚ ਜ਼ਿਲ੍ਹਾ ਸਵੀਪ ਟੀਮ ਨਾਲ ਸਬੰਧਿਤ ਵੱਖ-ਵੱਖ ਬਲਾਕਾਂ ਦੀਆਂ ਟੀਮਾਂ ਸ਼ਾਮਲ ਹੋਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵਚੇਤਨ ਸਿੰਘ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਸਵੀਪ ਟੀਮ ਨੂੰ ਹੁਣ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਵੀਪ ਮਹੀਨੇਵਾਰ ਯੋਜਨਾ ਨੂੰ ਲਾਗੂ ਕਰਦੇ ਹੋਏ ਹਰ ਬਲਾਕ ਵਿਚ ਸਵੀਪ ਗਤੀਵਿਧੀਆਂ ਨੂੰ ਲਾਗੂ ਕਰਵਾਉਣਾ ਅਤਿ ਜ਼ਰੂਰੀ ਹੈ। ਉਨ੍ਹਾਂ ਬਲਾਕ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਵੀਪ ਗਤੀਵਿਧੀਆਂ ਨਿਰੰਤਰ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਹਰੇਕ ਬਲਾਕ ਵਿਚ ਈ.ਐਲ.ਸੀ. ਕਲੱਬ ਆਨਲਾਈਨ ਕੀਤੇ ਜਾਣੇ ਹਨ। ਇਸ ਲਈ ਲੈਕਚਰਾਰ ਸੰਦੀਪ ਕੌਰ, ਬਲਾਕ ਭੁਲੱਥ ਅਤੇ ਫਗਵਾਡ਼ਾ ਤੇ ਸੁਖਮਿੰਦਰ ਸਿੰਘ ਬਾਜਵਾ ਬਲਾਕ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਇੰਚਾਰਜ ਹੋਣਗੇ, ਜਦਕਿ ਲੈਕਚਰਾਰ ਦਵਿੰਦਰ ਸਿੰਘ ਵਾਲੀਆ ਨੂੰ ਜ਼ਿਲ੍ਹਾ ਕਪੂਰਥਲਾ ਦਾ ਸਵੀਪ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੀਟਿੰਗ ਵਿਚ ਲੈਕਚਰਾਰ ਦਵਿੰਦਰ ਸਿੰਘ ਵਾਲੀਆ, ਲੈਕਚਰਾਰ ਸੰਦੀਪ ਕੌਰ, ਸੁਖਮਿੰਦਰ ਸਿੰਘ ਬਾਜਵਾ, ਜਗਦੀਪ ਸਿੰਘ, ਰਜੇਸ਼ ਭਨੋਟ, ਸੁਨੀਤਾ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਤੇ ਟੀਮ ਦੇ ਹੋਰ ਮੈਂਬਰ ਹਾਜ਼ਰ ਸਨ।