ਧਾਲੀਵਾਲ ਬੇਟ ਦੇ ਸਰਕਾਰੀ ਸਕੂਲ ਵਿਚ ਪਰਾਲੀ ਨਾ ਸਾਡ਼ਨ ਬਾਰੇ ਲੇਖ ਭਾਸ਼ਨ ਮੁਕਾਬਲੇ ਕਰਵਾਏ
ਢਿਲਵਾਂ, 28 ਅਕਤੂਬਰ (ਪ੍ਰਵੀਨ ਕੁਮਾਰ)-ਖੇਤੀਬਾਡ਼ੀ ਦਫ਼ਤਰ ਢਿਲਵਾਂ ਵਲੋਂ ਖੇਤੀਬਾਡ਼ੀ ਅਫ਼ਸਰ ਸਤਨਾਮ ਸਿੰਘ ਦੀ ਰਹਿਨੁਮਾਈ ਹੇਠ ਬਲਾਕ ਢਿਲਵਾਂ ਦੇ ਪਿੰਡ ਧਾਲੀਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਰਾਲੀ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਰਲਾਉਣ ਦੇ ਮੰਤਵ ਨਾਲ ਵਿਦਿਆਰਥੀਆਂ ਦੇ ਲੇਖ, ਭਾਸ਼ਨ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਸੰਬੰਧੀ ਖੇਤੀਬਾਡ਼ੀ ਦਫ਼ਤਰ ਢਿਲਵਾਂ ਦੇ ਏ.
ਢਿਲਵਾਂ, 28 ਅਕਤੂਬਰ (ਪ੍ਰਵੀਨ ਕੁਮਾਰ)-ਖੇਤੀਬਾਡ਼ੀ ਦਫ਼ਤਰ ਢਿਲਵਾਂ ਵਲੋਂ ਖੇਤੀਬਾਡ਼ੀ ਅਫ਼ਸਰ ਸਤਨਾਮ ਸਿੰਘ ਦੀ ਰਹਿਨੁਮਾਈ ਹੇਠ ਬਲਾਕ ਢਿਲਵਾਂ ਦੇ ਪਿੰਡ ਧਾਲੀਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਰਾਲੀ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਰਲਾਉਣ ਦੇ ਮੰਤਵ ਨਾਲ ਵਿਦਿਆਰਥੀਆਂ ਦੇ ਲੇਖ, ਭਾਸ਼ਨ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਸੰਬੰਧੀ ਖੇਤੀਬਾਡ਼ੀ ਦਫ਼ਤਰ ਢਿਲਵਾਂ ਦੇ ਏ.ਈ.ਓ ਹਰਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਵਿਭਾਗ ਵਲੋਂ ਵੱਖ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਹਨ ਜਿਸ ਤਹਿਤ ਉਨ੍ਹਾਂ ਵਲੋਂ ਪਿੰਡ ਪੱਧਰ ’ਤੇ ਪਰਾਲੀ ਨਾ ਸਾਡ਼ਨ ਸੰਬੰਧੀ ਜਿੱਥੇ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਮੰਡੀਆਂ ’ਚ ਨੁੱਕਡ਼ ਨਾਟਕ ਕਰਵਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਇਸੇ ਤਹਿਤ ਸਰਕਾਰੀ ਸਕੂਲ ਧਾਲੀਵਾਲ ਬੇਟ ਸਮੇਤ ਲੱਖਣ ਕੇ ਪੱਡਾ ਸਕੂਲ ਵਿਚ ਮੁਕਾਬਲੇ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੌਰਾਨ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਰਵਿੰਦਰ ਕੌਰ ਏ.ਈ.ਓ ਰਵਿੰਦਰ ਕੌਰ, ਸਿਮਰਜੀਤ ਸਿੰਘ ਬੀ.ਟੀ.ਐਮ, ਗੁਰਪ੍ਰੀਤ ਸਿੰਘ ਏ.ਐਸ.ਆਈ, ਹਰਜੀਤ ਸਿੰਘ ਏ.ਟੀ.ਐਮ ਅਤੇ ਸਕੂਲ ਸਟਾਫ਼ ਮੌਜੂਦ ਸਨ।