ਮੋਟਰਸਾਈਕਲ ਸਵਾਰ ਨੂੰ ਫ਼ੇਟ ਮਾਰ ਕੇ ਜ਼ਖ਼ਮੀ ਕਰਨ ਸਬੰਧੀ ਕੇਸ ਦਰਜ
ਫਗਵਾਡ਼ਾ, 22 ਨਵੰਬਰ (ਚਾਨਾ)- ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਕੇ ਜ਼ਖਮੀ ਕਰਨ ਦੇ ਸਬੰਧ ’ਚ ਸਦਰ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਜਿੰਜਮੇ ਤਿਨਜਾਈਨ ਹਾਲ ਵਾਸੀ ਲਾਅ ਗੇਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਤੇ ਉਸਦਾ ਸਾਥੀ ਆਪਣੇ ਆਪਣੇ ਮੋਟਰਸਾਈਕਲ ’ਤੇ ਘੁੰਮਣ ਲਈ ਚੰਡੀਗਡ਼੍ਹ ਬਾਈਪਾਸ ਗਏ ਸੀ ਤੇ ਜਦੋਂ ਵਾਪਸ ਆਏ ਤਾਂ ਮੇਹਟਾਂ ਬਾਈਪਾਸ ਚੰਡੀਗਡ਼੍ਹ ਰੋਡ ’ਤੇ ਪੁੱਜੇ ਤਾਂ ਪਿੱਛੋਂ ਇੱਕ ਕਾਰ ਆਈ ਜਿਸ ਨੇ ਤੇਜ਼ ਰਫ਼ਤਾਰ ਕਾਰ ਉਸਦੇ ਮੋਟਰਸਾਈਕਲ ਤੇ ਮਾਰੀ ਜਿਸ ਨਾਲ ਉਸਦਾ ਦੋਸਤ ਸਡ਼ਕ ਤੇ ਡਿੱਗ ਪਿਆ ਤੇ ਉਸਦੇ ਕਾਫ਼ੀ ਸੱਟਾਂ ਲੱਗੀਆਂ ਤੇ ਉਹ ਜ਼ਖਮੀ ਹੋ ਗਿਆ।
ਅਜੀਤ ਡੈਸਕ
23-11-2026