08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਬਰਨਾਲਾ ਵਿਖੇ ਰਜਵਾਹਾ ਟੁੱਟਿਆ ਕਿਸਾਨਾਂ ਦੀਆਂ ਫ਼ਸਲਾਂ ’ਚ ਭਰਿਆ ਪਾਣੀ

ਰੂੜੇਕੇ ਕਲਾ, (ਬਰਨਾਲਾ), 15 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇ ਕੇ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਹਨੇ ਕੇ ਧੌਲਾ ਵਿਚਕਾਰ ਰਜਵਾਹਾ ਧਨੌਲਾ ਟੁੱਟਣ ਕਾਰਨ ਭਾਰੀ ਮਾਤਰਾ ਦੇ ਵਿਚ ਕਿਸਾਨਾਂ...

Ad Position 21
No active advertisement
ਅਜੀਤ ਡੈਸਕ 15-07-2025

ਰੂੜੇਕੇ ਕਲਾ, (ਬਰਨਾਲਾ), 15 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇ ਕੇ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਹਨੇ ਕੇ ਧੌਲਾ ਵਿਚਕਾਰ ਰਜਵਾਹਾ ਧਨੌਲਾ ਟੁੱਟਣ ਕਾਰਨ ਭਾਰੀ ਮਾਤਰਾ ਦੇ ਵਿਚ ਕਿਸਾਨਾਂ ਦੀਆਂ ਫਸਲਾਂ ਵਿਚ ਪਾਣੀ ਭਰ ਗਿਆ ਹੈ। ਮੌਕੇ ’ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਥੋਂ ਰਜਵਾਹਾ ਟੁੱਟ ਜਾਂਦਾ ਹੈ ਪ੍ਰੰਤੂ ਸੰਬੰਧਿਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਕੋਈ ਯੋਗ ਪ੍ਰਬੰਧ ਨਹੀਂ ਕੀਤਾ ਜਾਂਦਾ।

ਪਾਣੀ ਵਾਲਾ ਰਜਵਾਹਾ ਟੁੱਟਣ ਕਾਰਨ ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚ ਲਾਈਆਂ ਸਬਜ਼ੀਆਂ ਬਿਲਕੁਲ ਖਤਮ ਹੋ ਜਾਣਗੀਆਂ ਅਤੇ ਫਸਲਾਂ ਦਾ ਨੁਕਸਾਨ ਹੋਵੇਗਾ। ਪਿੰਡ ਵਾਸੀਆਂ ਵਲੋਂ ਇਕੱਤਰ ਹੋ ਕੇ ਘਰਾਂ ਦੇ ਵਿਚੋਂ ਖਾਲੀ ਬੋਰੇ ਲਿਆ ਕੇ ਮਿੱਟੀ ਭਰ ਕੇ ਰਜਵਾਹੇ ਦੇ ਪਾੜ ਨੂੰ ਬੰਦ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਕੁਝ ਦੇਰ ’ਚ ਧਰਤੀ ’ਤੇ ਪੁੱਜਣਗੇ ਸ਼ੁਭਾਂਸ਼ੂ ਸ਼ੁਕਲਾ ਅਗਲੀ ਖ਼ਬਰ ਸਿਲੈਕਟ ਕਮੇਟੀ ਕੋਲ ਭੇਜਿਆ ਗਿਆ ਬੇਅਦਬੀ ਖਿਲਾਫ਼ ਬਿੱਲ
Ad Position 24