08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਕਪੂਰਥਲਾ-ਜਲੰਧਰ ਰੋਡ 'ਤੇ ਟਰੱਕ ਨੇ ਜੱਜ ਦੀ ਕਾਰ ਨੂੰ ਮਾਰੀ ਟੱਕਰ

ਕਪੂਰਥਲਾ, 15 ਜੁਲਾਈ (ਅਮਨਜੋਤ ਸਿੰਘ ਵਾਲੀਆ)-ਕਪੂਰਥਲਾ-ਜਲੰਧਰ ਰੋਡ 'ਤੇ ਬਾਵਾ ਲਾਲਵਾਨੀ ਸਕੂਲ ਨੇੜੇ ਇਕ ਮਿਕਸਚਰ ਟਰੱਕ...

Ad Position 21
No active advertisement
ਅਜੀਤ ਡੈਸਕ 15-07-2025

ਕਪੂਰਥਲਾ, 15 ਜੁਲਾਈ (ਅਮਨਜੋਤ ਸਿੰਘ ਵਾਲੀਆ)-ਕਪੂਰਥਲਾ-ਜਲੰਧਰ ਰੋਡ 'ਤੇ ਬਾਵਾ ਲਾਲਵਾਨੀ ਸਕੂਲ ਨੇੜੇ ਇਕ ਮਿਕਸਚਰ ਟਰੱਕ ਨੇ ਜੱਜ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਦੌਰਾਨ ਕਾਰ ਵਿਚ ਬੈਠੀ ਮਹਿਲਾ ਜੱਜ ਤੇ ਉਸ ਦਾ ਬੱਚੇ ਦਾ ਵਾਲ-ਵਾਲ ਬਚਾਅ ਹੋ ਗਿਆ ਪਰ ਕਾਰ ਨੁਕਸਾਨੀ ਗਈ।

ਮੌਕੇ ਉਤੇ ਮੌਜੂਦ ਲੋਕਾਂ ਨੇ ਟਰੱਕ ਵਾਲੇ ਨੂੰ ਕਾਬੂ ਕਰ ਲਿਆ ਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਉਤੇ ਪਹੁੰਚੀ ਥਾਣਾ ਸਿਟੀ ਦੀ ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਕਿਤ ਗਰਗ ਨੇ ਕਿਹਾ ਕਿ ਉਸ ਦੀ ਪਤਨੀ ਜੋ ਕਿ ਹਰਿਆਣੇ ਵਿਚ ਮੌਜੂਦਾ ਜੱਜ ਹੈ, ਉਹ ਸਕੂਲ ਵਿਚ ਛੁੱਟੀ ਤੋਂ ਬਾਅਦ ਆਪਣੇ ਬੱਚੇ ਨੂੰ ਬਾਵਾ ਲਾਲਵਾਨੀ ਸਕੂਲ ਤੋਂ ਲੈ ਕੇ ਵਾਪਸ ਆ ਰਹੀ ਸੀ ਤਾਂ ਰਸਤੇ ਵਿਚ ਟਰੱਕ ਵਲੋਂ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਗਈ ਪਰ ਰੱਬ ਦਾ ਸ਼ੁਕਰ ਰਿਹਾ ਕਿ ਉਸਦੀ ਪਤਨੀ ਤੇ ਬੱਚੇ ਦਾ ਬਚਾਅ ਹੋ ਗਿਆ। ਟੱਕਰ ਦੌਰਾਨ ਕਾਰ ਨੁਕਸਾਨੀ ਗਈ। ਮੌਕੇ ਉਤੇ ਪੀ.ਸੀ.ਆਰ. ਟੀਮ ਅਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਥਾਣਾ ਸਿਟੀ ਦੇ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਟਰੱਕ ਡਰਾਈਵਰ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Ad Position 22
No active advertisement
ਪਿਛਲੀ ਖ਼ਬਰ ਵਰ੍ਹਦੇ ਮੀਂਹ 'ਚ ਛੱਤਰੀਆਂ ਲੈ ਕੇ ਧਰਨੇ 'ਤੇ ਡਟੀਆਂ ਮਹਿਲਾਵਾਂ ਅਗਲੀ ਖ਼ਬਰ ਯੋਗੀ ਆਦਿੱਤਿਆਨਾਥ ਵਲੋਂ ਸ਼ੁਭਾਂਸ਼ੂ ਸ਼ੁਕਲਾ ਦਾ ਟਵੀਟ ਕਰਕੇ ਸਵਾਗਤ
Ad Position 24