08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

2 ਗਰਭਵਤੀ ਨੀਲ ਗਊਆਂ ਤੇ ਚਾਰ ਬੱਚਿਆਂ ਦਾ ਕਤਲ

ਮਲੋਟ, 15 ਜੁਲਾਈ (ਪਾਟਿਲ)-ਪਿੰਡ ਵਿਰਕ ਖੇੜਾ ਦੇ ਖੇਤਾਂ ਵਿਚ ਦੋ ਗਰਭਵਤੀ ਨੀਲ ਗਊਆਂ ਅਤੇ ਚਾਰ...

Ad Position 21
No active advertisement
ਅਜੀਤ ਡੈਸਕ 15-07-2025

ਮਲੋਟ, 15 ਜੁਲਾਈ (ਪਾਟਿਲ)-ਪਿੰਡ ਵਿਰਕ ਖੇੜਾ ਦੇ ਖੇਤਾਂ ਵਿਚ ਦੋ ਗਰਭਵਤੀ ਨੀਲ ਗਊਆਂ ਅਤੇ ਚਾਰ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਮਲੋਟ ਪੁਲਿਸ ਅਤੇ ਵਣ ਵਿਭਾਗ ਦੀ ਟੀਮ ਵਲੋਂ ਮੌਕੇ 'ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਮ੍ਰਿਤਕ ਗਊਆਂ ਨੂੰ ਪੋਸਟਮਾਰਟਮ ਲਈ ਟੀਮ ਆਪਣੇ ਨਾਲ ਲੈ ਗਈ ਹੈ। ਜਾਣਕਾਰੀ ਅਨੁਸਾਰ ਮਲੋਟ-ਫਾਜ਼ਿਲਕਾ ਸੜਕ ਉਤੇ ਸਥਿਤ ਪਿੰਡ ਵਿਰਕ ਖੇੜਾ ਦੇ ਬਾਹਰਵਾਰ ਪਿੰਡ ਦੇ ਵਾਟਰ ਵਰਕਸ ਨੇੜੇ ਬੇਅਬਾਦ ਪਈ ਜ਼ਮੀਨ ਜੰਗਲੀ ਇਲਾਕੇ ਵਿਚ ਕੁਝ ਲੋਕਾਂ ਵਲੋਂ ਦੋ ਨੀਲ ਗਊਆਂ ਬੇਰਹਿਮੀ ਨਾਲ ਵੱਢੀਆਂ ਮਿਲੀਆਂ।

ਇਸ ਮੌਕੇ ਦੋਵਾਂ ਨੀਲ ਗਊਆਂ ਦੇ ਪੇਟ ਵਿਚ ਪਲ ਰਹੇ ਚਾਰ ਬੱਚੇ ਵੀ ਮ੍ਰਿਤਕ ਪਾਏ ਗਏ ਤਾਂ ਇਸ ਦੀ ਸੂਚਨਾ ਥਾਣਾ ਸਦਰ ਮਲੋਟ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਤੁਰੰਤ ਮੌਕੇ ਉਤੇ ਪੁੱਜ ਕੇ ਵਣ ਵਿਭਾਗ ਦਫਤਰ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਵਣ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੇ ਮੌਕੇ ਉਤੇ ਪੁੱਜ ਕੇ ਮ੍ਰਿਤਕ ਮਿਲੀਆਂ ਨੀਲ ਗਊਆਂ ਅਤੇ ਬੱਚਿਆਂ ਦੀਆਂ ਲਾਸ਼ਾਂ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਉਧਰ ਇਸ ਮਾਮਲੇ ਵਿਚ ਵਣ ਰੇਂਜ ਅਫਸਰ ਮਲੋਟ ਚਰਨਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਵਿਭਾਗ ਦੇ 4 ਡਾਕਟਰਾਂ ਦੀ ਟੀਮ ਵਲੋਂ ਪੋਸਟਮਾਰਟਮ ਇਕ ਦੋ ਦਿਨਾਂ ਤੱਕ ਰਿਪੋਰਟ ਆਉਣ ਉਤੇ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। 

Ad Position 22
No active advertisement
ਪਿਛਲੀ ਖ਼ਬਰ ਪੱਖੇ ਨਾਲ ਲਟਕ ਕੇ ਵਿਅਕਤੀ ਨੇ ਲਿਆ ਫਾਹਾ ਅਗਲੀ ਖ਼ਬਰ ਸ਼ੁਭਾਂਸ਼ੂ ਸ਼ੁਕਲਾ ਦੇ ਘਰ ਜਸ਼ਨ ਦਾ ਬਣਿਆ ਮਾਹੌਲ
Ad Position 24