08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਵਿਧਾਇਕ ਜਲਾਲਾਬਾਦ ਜਗਦੀਪ ਗੋਲਡੀ ਕੰਬੋਜ ਦੀ ਕਾਰ ਹੋਈ ਹਾਦਸਾ ਗ੍ਰਸਤ

ਜਲਾਲਾਬਾਦ,16 ਜੁਲਾਈ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਹਲਕੇ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੀ ਕਾਰ ਬੀਤੇ ਦਿਨੀਂ ਫ਼ਿਰੋਜ਼ਪੁਰ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ....

Ad Position 21
No active advertisement
ਅਜੀਤ ਡੈਸਕ 16-07-2025

ਜਲਾਲਾਬਾਦ,16 ਜੁਲਾਈ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਹਲਕੇ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੀ ਕਾਰ ਬੀਤੇ ਦਿਨੀਂ ਫ਼ਿਰੋਜ਼ਪੁਰ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ, ਉਸ ਸਮੇਂ ਵਿਧਾਇਕ ਗੋਲਡੀ ਕੰਬੋਜ ਆਪਣੇ ਪਰਿਵਾਰ ਸਮੇਤ ਕਾਰ ਵਿਚ ਸਵਾਰ ਸਨ। ਵਿਧਾਇਕ ਗੋਲਡੀ ਕੰਬੋਜ ਚੰਡੀਗੜ੍ਹ ਤੋਂ ਸੈਸ਼ਨ ਲਗਾ ਕੇ ਵਾਪਸ ਆ ਰਹੇ ਸੀ ਅਤੇ ਫ਼ਿਰੋਜਪੁਰ ਦੇ ਕੋਲ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।

ਹਾਦਸੇ ਵਿਚ ਵਿਧਾਇਕ ਜਗਦੀਪ ਗੋਲਡੀ ਕੰਬੋਜ ਤੇ ਪਰਿਵਾਰ ਸੁਰੱਖਿਅਤ ਹਨ ਅਤੇ ਕਿਸੇ ਵੀ ਤਰਾਂ ਦਾ ਸੱਟ ਫੇਟ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਦੀ ਗੱਡੀ ਦੀ ਟੱਕਰ ਅੱਗੇ ਜਾ ਰਹੀ ਪਾਇਲਟ ਬਲੈਰੋ ਗੱਡੀ ਵਿਚ ਵੱਜੀ ਹੈ। ਜਿਸ ਕਾਰਨ ਕਾਰ ਨੁਕਸਾਨੀ ਗਈ। ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਸੜਕ ਤੇ ਖੜੇ ਪਾਣੀ ਵਿਚੋਂ ਲੰਘਦੇ ਸਮੇਂ ਵਿਧਾਇਕ ਦੀ ਗੱਡੀ ਦੀਆਂ ਬਰੇਕਾਂ ਵਿਚ ਕੁਝ ਸਮੱਸਿਆ ਆ ਗਈ, ਜਿਸ ਤੋਂ ਬਾਅਦ ਗੱਡੀ ਅੱਗੇ ਜਾ ਰਹੀ ਪਾਇਲਟ ਬਲੈਰੋ ਗੱਡੀ ਵਿਚ ਜਾ ਵੱਜੀ।

ਹਾਦਸੇ ਵਿਚ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਸੱਟ ਨਹੀਂ ਲੱਗੀ ਅਤੇ ਸਾਰੇ ਹੀ ਸੁਰੱਖਿਅਤ ਹਨ ਪਰ ਗੱਡੀ ਦਾ ਨੁਕਸਾਨ ਹੋਇਆ ਹੈ।

Ad Position 22
No active advertisement
ਪਿਛਲੀ ਖ਼ਬਰ ਕਰਨਲ ਬਾਠ ਮਾਮਲਾ: ਜਾਂਚ ’ਚ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਕੋਈ ਇਤਰਾਜ਼- ਹਰਪਾਲ ਸਿੰਘ ਚੀਮਾ ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸਫੋਟਕ ਪਦਾਰਥਾਂ ਨਾਲ ਉਡਾਉਣ ਦੀ ਤੀਜੀ ਵਾਰ ਆਈ ਈ.ਮੇਲ
Ad Position 24