08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸੰਜੇ ਵਰਮਾ ਕਤਲ ਕਾਂਡ ਵਿਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਮੱਧ ਪ੍ਰਦੇਸ਼ ਤੋਂ ਕੀਤਾ ਕਾਬੂ

ਅਬੋਹਰ, 16 ਜੁਲਾਈ (ਸੰਦੀਪ ਸੋਖਲ)- ਸੰਜੇ ਵਰਮਾ ਕਤਲ ਕਾਂਡ ਨਾਲ ਸੰਬੰਧਿਤ ਦੋ ਵਿਅਕਤੀਆਂ ਨੂੰ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪਿਅੰਜਲ ਸ਼ਰਮਾ....

Ad Position 21
No active advertisement
ਅਜੀਤ ਡੈਸਕ 16-07-2025

ਅਬੋਹਰ, 16 ਜੁਲਾਈ (ਸੰਦੀਪ ਸੋਖਲ)- ਸੰਜੇ ਵਰਮਾ ਕਤਲ ਕਾਂਡ ਨਾਲ ਸੰਬੰਧਿਤ ਦੋ ਵਿਅਕਤੀਆਂ ਨੂੰ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪਿਅੰਜਲ ਸ਼ਰਮਾ ਪੁੱਤਰ ਵਿਨੋਦ ਸ਼ਰਮਾ ਜ਼ਿਲ੍ਹਾ ਸਾਜਾਪੁਰ ਐਮ.ਪੀ. ਅਤੇ ਅੰਸ਼ੂਮਨ ਤਿਵਾੜੀ ਪੁੱਤਰ ਓਮ ਪ੍ਰਕਾਸ਼ ਤਿਵਾੜੀ ਦੋਨਾਂ ਵਿਅਕਤੀਆਂ ਦੇ ਖਾਤਿਆਂ ਵਿਚ ਬਾਹਰੋਂ ਫੰਡਿੰਗ ਆਈ ਸੀ ਤੇ ਲਗਭਗ ਇਕ ਲੱਖ 30 ਹਜ਼ਾਰ ਰਕਮ ਇਨ੍ਹਾਂ ਵਲੋਂ ਸ਼ੂਟਰਾਂ ਨੂੰ ਨਗਦ ਦਿੱਤੀ ਗਈ ਸੀ।


ਦੱਸ ਦੇਈਏ ਕਿ 7 ਜੁਲਾਈ ਨੂੰ ਦਿਨ-ਦਿਹਾੜੇ ਕੁਝ ਅਣਪਛਾਤੇ ਹਮਲਾਵਰਾਂ ਨੇ ਮਸ਼ਹੂਰ ਕਪੜਾ ਕਾਰੋਬਾਰੀ ਸੰਜੇ ਵਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕਾਰੋਬਾਰੀ ਦੇ ਕਤਲ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਇਹ ਕਤਲ ਉਸ ਸਮੇਂ ਕੀਤਾ ਗਿਆ ਜਦੋਂ ਉਹ ਦੁਕਾਨ ਦੇ ਬਾਹਰ ਕਾਰ ਤੋਂ ਉਤਰ ਰਿਹਾ ਸੀ। ਲਾਰੈਂਸ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਕਤਲ ਦੀ ਸੀ.ਸੀ.ਟੀ.ਵੀ. ਵੀ ਸਾਹਮਣੇ ਆਈ ਸੀ, ਜਿਸ ਵਿਚ ਦੇਖਿਆ ਜਾ ਸਕਦਾ ਸੀ ਕਿ ਕਤਲ ਕਰਨ ਤੋਂ ਬਾਅਦ ਬਦਮਾਸ਼ ਕਾਰ ਵਿਚ ਭੱਜ ਰਹੇ ਸਨ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਭਰੇ ਈ.ਮੇਲ ਆਉਣੀਆਂ ਹਨ ਗੰਭੀਰ ਮੁੱਦਾ- ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਜੰਮੂ ਕਸ਼ਮੀਰ ਨੂੰ ਦਿੱਤਾ ਜਾਵੇ ਰਾਜ ਦਾ ਦਰਜਾ, ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
Ad Position 24