08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਅਮਰੀਕਾ ਵਿਚ ਭਾਰਤੀ-ਕੈਨੇਡੀਅਨ ਗੈਂਗਸਟਰ ਗ੍ਰਿਫ਼ਤਾਰ

ਓਟਾਵਾ, 16 ਜੁਲਾਈ-ਸਥਾਨਕ ਮੀਡੀਆ ਨੇ ਇਥੇ ਰਿਪੋਰਟ ਦਿੱਤੀ ਹੈ ਕਿ ਇਕ ਬਦਨਾਮ ਆਇਰਿਸ਼ ਗੈਂਗ ਨਾਲ ਇਕ ਅੰਤਰਰਾਸ਼ਟਰੀ ਡਰੱਗ...

Ad Position 21
No active advertisement
ਅਜੀਤ ਡੈਸਕ 16-07-2025

ਓਟਾਵਾ, 16 ਜੁਲਾਈ-ਸਥਾਨਕ ਮੀਡੀਆ ਨੇ ਇਥੇ ਰਿਪੋਰਟ ਦਿੱਤੀ ਹੈ ਕਿ ਇਕ ਬਦਨਾਮ ਆਇਰਿਸ਼ ਗੈਂਗ ਨਾਲ ਇਕ ਅੰਤਰਰਾਸ਼ਟਰੀ ਡਰੱਗ ਆਪਰੇਸ਼ਨ ਚਲਾਉਣ ਦੇ ਦੋਸ਼ ਵਿਚ ਇਕ ਭਾਰਤੀ-ਕੈਨੇਡੀਅਨ ਗੈਂਗਸਟਰ ਨੂੰ ਅਮਰੀਕਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਗਲੋਬਲ ਨਿਊਜ਼ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਕਿ ਗੈਂਗਸਟਰ, ਜਿਸਦੀ ਪਛਾਣ ਓਪਿੰਦਰ ਸਿੰਘ ਸਿਆਨ ਵਜੋਂ ਹੋਈ ਹੈ, ਨੇ ਆਇਰਿਸ਼ ਕਿਨਾਹਾਨ ਗੈਂਗ ਨਾਲ ਮਿਲ ਕੇ ਅੰਤਰਰਾਸ਼ਟਰੀ ਪੱਧਰ 'ਤੇ ਮੈਥਾਮਫੇਟਾਮਾਈਨ ਅਤੇ ਫੈਂਟਾਨਿਲ ਪੂਰਵਗਾਮੀਆਂ ਦੀ ਤਸਕਰੀ ਕਰਨ ਲਈ ਕੰਮ ਕੀਤਾ। ਅਮਰੀਕੀ ਅਦਾਲਤ ਦੇ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਸਿਆਨ ਨੂੰ ਪਿਛਲੇ ਮਹੀਨੇ ਨੇਵਾਡਾ ਵਿਚ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀ.ਈ.ਏ.) ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ।

ਅਦਾਲਤ ਦੇ ਦਸਤਾਵੇਜ਼ਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਸਿਆਨ, ਤੁਰਕੀ ਅਤੇ ਅਮਰੀਕੀ ਅਪਰਾਧਿਕ ਸੰਗਠਨਾਂ ਦੁਆਰਾ ਸਮਰਥਤ, "ਚੀਨ ਤੋਂ ਪੂਰਵਗਾਮੀ ਰਸਾਇਣਾਂ ਨੂੰ ਆਯਾਤ ਕਰਨ ਅਤੇ ਲਾਸ ਏਂਜਲਸ ਦੀ ਬੰਦਰਗਾਹ ਰਾਹੀਂ ਆਸਟ੍ਰੇਲੀਆ ਨੂੰ ਨਸ਼ੀਲੇ ਪਦਾਰਥਾਂ ਦਾ ਨਿਰਯਾਤ ਕਰਨ" ਦੀ ਸਾਜ਼ਿਸ਼ ਵਿਚ ਸ਼ਾਮਿਲ ਸੀ, ਰਿਪੋਰਟ ਵਿਚ ਕਿਹਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਬ੍ਰਦਰਜ਼ ਕੀਪਰਜ਼ ਨਾਲ ਜੁੜੇ ਸਿਆਨ ਨੂੰ ਐਰੀਜ਼ੋਨਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹਲਫ਼ਨਾਮਾ ਕੈਲੀਫੋਰਨੀਆ ਵਿਚ ਦਾਇਰ ਕੀਤਾ ਗਿਆ ਸੀ, ਰਿਪੋਰਟ ਵਿਚ ਕਿਹਾ ਗਿਆ ਹੈ।

 

Ad Position 22
No active advertisement
ਪਿਛਲੀ ਖ਼ਬਰ ਚਲਦੀ ਬੱਸ 'ਚੋਂ ਡਿੱਗੀਆਂ 2 ਵਿਦਿਆਰਥਣਾਂ, ਇਕ ਦੀ ਮੌਤ, ਦੂਜੀ ਜ਼ਖਮੀ ਅਗਲੀ ਖ਼ਬਰ ਜ਼ਮੀਨੀ ਵਿਵਾਦ 'ਚ ਭਰਾ ਨੇ ਭਰਾ ਦੇ ਪਰਿਵਾਰ 'ਤੇ ਚੜ੍ਹਾਈ ਕਾਰ
Ad Position 24