08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਗੁੱਜਰਾਂ ਦੀਆਂ ਮੱਝਾਂ ਟਰੱਕ 'ਚ ਵੱਜਣ ਨਾਲ 3 ਮਰੀਆਂ, ਛੇ ਜ਼ਖਮੀ

ਮੱਖੂ, 17 ਜੁਲਾਈ (ਕੁਲਵਿੰਦਰ ਸਿੰਘ ਸੰਧੂ)-ਜਲੰਧਰ-ਮੱਖੂ ਰੋਡ 'ਤੇ ਬਲਾਕ ਮੱਖੂ ਦੇ ਪਿੰਡ ਭੂਤੀ ਵਾਲਾ ਨੇੜੇ ਗੁੱਜਰਾਂ ਦੀਆਂ ਮੱਝਾਂ ਨੂੰ ਟਰੱਕ...

Ad Position 21
No active advertisement
ਅਜੀਤ ਡੈਸਕ 17-07-2025

ਮੱਖੂ, 17 ਜੁਲਾਈ (ਕੁਲਵਿੰਦਰ ਸਿੰਘ ਸੰਧੂ)-ਜਲੰਧਰ-ਮੱਖੂ ਰੋਡ 'ਤੇ ਬਲਾਕ ਮੱਖੂ ਦੇ ਪਿੰਡ ਭੂਤੀ ਵਾਲਾ ਨੇੜੇ ਗੁੱਜਰਾਂ ਦੀਆਂ ਮੱਝਾਂ ਨੂੰ ਟਰੱਕ ਵਲੋਂ ਟੱਕਰ ਮਾਰ ਦਿੱਤੇ ਜਾਣ ਕਾਰਨ ਤਿੰਨ ਮੱਝਾਂ ਮੌਕੇ ਉਤੇ ਮਰ ਗਈਆਂ ਅਤੇ ਛੇ ਮੱਝਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁੱਜਰ ਔਰਤ ਕੋਆ ਪਤਨੀ ਗੋਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਰਾਹਗੀਰਾਂ ਵਲੋਂ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।

ਉਕਤ ਜ਼ਖ਼ਮੀ ਔਰਤ ਇਨ੍ਹਾਂ ਮੱਝਾਂ ਨੂੰ ਜਲੰਧਰ ਵਾਲੇ ਪਾਸੇ ਤੋਂ ਮੱਖੂ ਲੈ ਕੇ ਆ ਰਹੀ ਸੀ ਅਤੇ ਟਰੱਕ ਵੀ ਮੱਖੂ ਵੱਲ ਆ ਰਿਹਾ ਸੀ। ਰਾਜਸਥਾਨ ਦੇ ਨੰਬਰ ਵਾਲੇ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਮੱਖੂ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ 

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ 'ਚ ਭੀਖ ਮੰਗਣ ਵਾਲਿਆਂ ਖਿਲਾਫ ਸਰਕਾਰ ਦੀ ਸਖ਼ਤ ਕਾਰਵਾਈ ਅਗਲੀ ਖ਼ਬਰ ਫ਼ਾਜ਼ਿਲਕਾ : ਸਰਪੰਚ ਦੇ ਕਾਤਲ ਨੂੰ ਹੋਈ ਉਮਰ ਕੈਦ, ਮਦਦ ਕਰਨ ਵਾਲਿਆਂ ਨੂੰ ਵੀ ਸੁਣਾਈ ਸਜ਼ਾ
Ad Position 24