08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਫ਼ਿਰੌਤੀ ਲਈ ਚਵਿੰਡਾ ਦੇਵੀ ਵਿਖੇ 3 ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਚਲਾਈ ਗੋਲੀ

ਜੈਂਤੀਪੁਰ ,ਚਵਿੰਡਾ ਦੇਵੀ ,17 ਜੁਲਾਈ (ਭੁਪਿੰਦਰ ਸਿੰਘ ਗਿੱਲ, ਸਤਪਾਲ ਸਿੰਘ ਢੱਡੇ) - ਸਥਾਨਕ ਕਸਬੇ ਵਿਖੇ ਸੁੰਦਰ ਬੇਕਰੀ ਵਿਖੇ ਦੇਰ ਰਾਤ 3ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਚਲਾ ਕੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ...

Ad Position 21
No active advertisement
ਅਜੀਤ ਡੈਸਕ 17-07-2025

ਜੈਂਤੀਪੁਰ ,ਚਵਿੰਡਾ ਦੇਵੀ ,17 ਜੁਲਾਈ (ਭੁਪਿੰਦਰ ਸਿੰਘ ਗਿੱਲ, ਸਤਪਾਲ ਸਿੰਘ ਢੱਡੇ) - ਸਥਾਨਕ ਕਸਬੇ ਵਿਖੇ ਸੁੰਦਰ ਬੇਕਰੀ ਵਿਖੇ ਦੇਰ ਰਾਤ 3ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਚਲਾ ਕੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵੰਤ ਰਾਜ ਪੁੱਤਰ ਲੇਖ ਰਾਜ ਦੀ ਸੁੰਦਰ ਬੇਕਰੀ ਵਿਖੇ 3 ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਚਲਾਈ ਗਈ ਹੈ ਅਤੇ ਉਪਰੋਤਕ ਤਿੰਨੇ ਵਿਅਕਤੀ ਗੋਲੀ ਚਲਾਉਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।

ਇਨ੍ਹਾਂ ਨੇ ਕੁੱਲ 4 ਫਾਇਰ ਕੀਤੇ ਜੋ ਬੇਕਰੀ ਦੇ ਬਾਹਰਲੇ ਸ਼ੀਸ਼ੇ ਵਿਚ ਵੱਜੇ। ਕੁਝ ਦਿਨ ਪਹਿਲਾਂ ਕੁਲਵੰਤ ਰਾਜ ਪੁੱਤਰ ਲੇਖ ਰਾਜ ਦੇ ਮੋਬਾਈਲ 'ਤੇ ਧਮਕੀ ਆਈ ਸੀ ਕਿ 10 ਤਰੀਕ ਤੱਕ ਤੇਰੇ ਕੋਲ ਟਾਈਮ ਹੈਗਾ ਹੈ ਜੇ ਤੁਸਾਂ ਸਾਨੂੰ 40 ਲੱਖ ਰੁਪਈਆ ਨਾ ਦਿੱਤਾ ਤਾਂ ਤੇਰੇ ਪਰਿਵਾਰ ਦਾ ਨੁਕਸਾਨ ਕਰਾਂਗੇ । ਵਾਰਦਾਤ ਦੀ ਖ਼ਬਰ ਮਿਲਦਿਆਂ ਹੀ ਡੀ.ਐਸ.ਪੀ. ਮਜੀਠਾ ਪਵਨ ਕੁਮਾਰ, ਐਸ. ਐਚ. ਓ. ਕੱਥੂ ਨੰਗਲ ਜਸਵਿੰਦਰ ਸਿੰਘ, ਚੌਕੀ ਇੰਚਾਰਜ ਚਵਿੰਡਾ ਦੇਵੀ ਰਜਿੰਦਰਪਾਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ।

Ad Position 22
No active advertisement
ਪਿਛਲੀ ਖ਼ਬਰ ਦਿੱਲੀ-ਐਨ.ਸੀ.ਆਰ. ਵਿਚ ਭਾਰੀ ਮੀਂਹ ਅਗਲੀ ਖ਼ਬਰ ਅਸੀਂ ਸਮਾਵੇਸ਼ੀ ਚੋਣਾਂ ਕਰਵਾਉਣ ਦਾ ਸਵਾਗਤ ਕਰਾਂਗੇ : ਬੰਗਲਾਦੇਸ਼ ਬਾਰੇ ਵਿਦੇਸ਼ ਮੰਤਰਾਲਾ
Ad Position 24