08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਹੱਡਾਰੋੜੀ ਤੋਂ ਪੁਲਿਸ ਵਲੋਂ ਦੇਰ ਰਾਤ ਅਣ-ਪਛਾਤੀ ਅੱਧ ਸੜੀ ਲਾਸ਼ ਬਰਾਮਦ

ਕੋਟਫ਼ਤੂਹੀ, (ਹੁਸ਼ਿਆਰਪੁਰ), 18 ਜੁਲਾਈ (ਅਵਤਾਰ ਸਿੰਘ ਅਟਵਾਲ)- ਬੀਤੀ ਦੇਰ ਰਾਤ ਮੰਨਣਹਾਨਾ ਦੀ ਹੱਡਾਰੋੜੀ....

Ad Position 21
No active advertisement
ਅਜੀਤ ਡੈਸਕ 18-07-2025

ਕੋਟਫ਼ਤੂਹੀ, (ਹੁਸ਼ਿਆਰਪੁਰ), 18 ਜੁਲਾਈ (ਅਵਤਾਰ ਸਿੰਘ ਅਟਵਾਲ)- ਬੀਤੀ ਦੇਰ ਰਾਤ ਮੰਨਣਹਾਨਾ ਦੀ ਹੱਡਾਰੋੜੀ ਤੋਂ ਪੁਲਿਸ ਨੂੰ ਇਕ ਅਣ-ਪਛਾਤੇ ਵਿਅਕਤੀ ਦੀ ਅੱਧ ਸੜੀ ਲਾਸ਼ ਬਰਾਮਦ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੰਨਣਹਾਨਾ ਨੂੰ ਜਾਂਦੀ ਸੜਕ ਉੱਪਰ ਪੈਂਦੀ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਹੱਡਾਰੋੜੀ ਉੱਪਰ ਰਾਤ ਦੇ ਹਨੇਰੇ ਵਿਚ ਅੱਗ ਦੀਆਂ ਲੱਪਟਾਂ ਵੇਖ ਕੇ ਸ਼ੱਕ ਪੈਣ ’ਤੇ ਕਿਸੇ ਵਿਅਕਤੀ ਨੇ ਪੁਲਿਸ ਚੌਕੀ ਕੋਟਫ਼ਤੂਹੀ ਵਿਖੇ ਇਤਲਾਹ ਦਿੱਤੀ। ਮੌਕੇ ’ਤੇ ਏ. ਐੱਸ.ਆਈ. ਸੁਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਅੱਗ ਬੁਝਾ ਕੇ ਵੇਖਿਆ ਤਾਂ ਇਕ ਕਰੀਬ 45 ਤੋਂ 50 ਸਾਲ ਦੇ ਵਿਅਕਤੀ ਦੀ ਲਾਸ਼ ਸੀ, ਜੋ ਲਗਭਗ 60 ਫ਼ੀਸਦੀ ਤੋਂ ਵੱਧ ਅੱਗ ਵਿਚ ਸੜ ਚੁੱਕਾ ਹੈ, ਨੂੰ ਬਾਹਰ ਕੱਢ ਕੇ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਮੁਰਦਾਘਰ ਵਿਚ 72 ਘੰਟਿਆਂ ਲਈ ਪਛਾਣ ਲਈ ਰਖਵਾ ਦਿੱਤਾ ਹੈ ਤੇ ਆਸ-ਪਾਸ ਥਾਣਿਆਂ ਵਿਚ ਇਸ ਦੀ ਇਤਲਾਹ ਦੇ ਦਿੱਤੀ ਗਈ ਹੈ।

ਘਟਨਾ ਸਥਾਨ ਦੇਖਣ ’ਤੇ ਇਹ ਲੱਗਦਾ ਹੈ ਕਿ ਇਸ ਅੱਧ ਸੜੇ ਮਿ੍ਤਕ ਵਿਅਕਤੀ ਨੂੰ ਦੂਰੋਂ ਇਥੇ ਗੱਡੀ ਵਿਚ ਲਿਆ ਕੇ ਸੁੰਨਸਾਨ ਪਈ ਹੱਡਾ ਰੋੜੀ ਵਿਚ ਅੱਗ ਲਗਾ ਕੇ ਉਸ ਦੀ ਪਛਾਣ ਮਿਟਾਉਣ ਲਈ ਅਣ-ਪਛਾਤੇ ਛੱਡ ਕੇ ਚੱਲੇ ਗਏ। ਪੁਲਿਸ ਵਲੋਂ ਸੜਕ ਉੱਪਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਘਾਲੇ ਜਾ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਨੂੰ ਆਖ ਸਕਦੇ ਹਨ ਅਲਵਿਦਾ ਅਗਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਤੋਂ ਰੋਕਿਆ ਤਾਂ ਨੌਜਵਾਨ ਨੇ ਕੱਢ ਲਈ ਦੇਸੀ ਪਿਸਤੌਲ
Ad Position 24